
ਜਲੰਧਰ (18 ਦਸੰਬਰ, 2014): ਬਾਦਲ ਦਲ ਵੱਲੌਂ ਪਿੱਛਲੇ ਸਮੇਂ ਅੰਦਰ ਪਾਰਟੀ ਅੰਦਰ ਸ਼ਾਮਲ ਕੀਤੇ ਆਗੂ ਹੌਲੀ ਹੌਲੀ ਇਸਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।ਇਸ ਸਮੇ ਬਾਦਲ ਦਲ ਦੀ ਹਾਲਤ ਪੰਜਾਬ ਵਿੱਚ ਬਹੁਤੀ ਚੰਗੀ ਨਹੀ, ਸੂਬੇ ਵਿੱਚ ਨਸ਼ਿਆਂ ਦੇ ਵਾਪਾਰ ਕਾਰਣ ਬਾਦਲ ਦਲ ਜਨਤਾ ਦੇ ਸਵਾਲਾਂ ਦੇ ਜਬਾਬ ਦੇਣ ਤੋਂ ਕੰਨੀ ਕਤਰਾ ਰਿਹਾ , ਕਿਸਾਨੀ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ, ਬਿਜਲੀ ਦੇ ਬਿੱਲਾਂ ਅਤੇ ਹੋਰ ਸਰਕਾਰੀ ਪ੍ਰਬੰਧ ਨੇ ਲੋਕਾਂ ਦੀ ਜਾਨ ਕੱਢ ਦਿੱਤੀ ਹੈ।
ਇਸਦੇ ਮੁਕਾਬਲੇ ਭਾਜਪਾ ਦੀ ਇਸ ਸਮੇਂ ਪੂਰੇ ਭਾਰਤ ‘ਚ ਚੜਤ ਹੈ ਅਤੇ ਇਸੇ ਚੜਤ ਦੇ ਚੱਲਦਿਆਂ ਬਾਦਲ ਦਲ ਦੇ ਕਈ ਲੀਡਰ ਭਾਜਪਾ ਦਾ ਪੱਲਾ ਫੜ ਰਹੇ ਹਨ।ਹੁਚ ਪ੍ਰਸਿੱਧ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਹੰਸ ਰਾਜ ਹੰਸ ਨੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੰਸ ਦੇ ਅਗਲੇ ਕੁਝ ਦਿਨਾਂ ‘ਚ ਭਾਜਪਾ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਪੁਲਿਸ ਮੁਖੀ ਤੋਂ ਅਕਾਲੀ ਆਗੂ ਬਣੇ ਸ: ਪ੍ਰਮਦੀਪ ਸਿੰਘ ਗਿੱਲ ਦੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ‘ਚ ਚਲੇ ਜਾਣ ਬਾਅਦ ਦੋਵਾਂ ਪਾਰਟੀਆਂ ਅੰਦਰ ਪੈਦਾ ਹੋਈ ਬੇਭਰੋਸਗੀ ਹੰਸ ਦੇ ਫ਼ੈਸਲੇ ਨਾਲ ਹੋਰ ਵਧ ਸਕਦੀ ਹੈ ।
ਵਰਨਣਯੋਗ ਹੈ ਕਿ ਸ੍ਰੀ ਹੰਸ ਰਾਜ ਹੰਸ ਲੋਕ ਸਭਾ ਚੋਣਾਂ ਵਿਚ ਜਲੰਧਰ ਤੋਂ ਉਮੀਦਵਾਰ ਨਾ ਬਣਾਏ ਜਾਣ ਕਾਰਨ ਨਾਰਾਜ਼ ਚਲੇ ਆ ਰਹੇ ਸਨ ਙ ਰ ਉਪ-ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਹੰਸ ਦੇ ਘਰ ਆ ਕੇ ਵਾਲਮੀਕ ਆਗੂਆਂ ਨਾਲ ਮੀਟਿੰਗ ਕਰਕੇ ਵਿਰੋਧ ਨੂੰ ਸ਼ਾਂਤ ਕੀਤਾ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਹੰਸ ਨੂੰ ਕੋਈ ਅਹਿਮ ਚੇਅਰਮੈਨੀ ਦੇਣ ਦਾ ਵਾਅਦਾ ਵੀ ਕੀਤਾ ਸੀ ।
ਹੰਸ ਨੂੰ 2008 ਵਿਚ ਸ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ‘ਚ ਭਰਤੀ ਕੀਤਾ ਸੀ ਅਤੇ ਉਨ੍ਹਾਂ 2009 ਦੀ ਲੋਕ ਸਭਾ ਚੋਣ ਦਲ ਵੱਲੋਂ ਜਲੰਧਰ ਹਲਕੇ ਤੋਂ ਲੜੀ ਸੀ, ਪਰ ਉਹ ਕਾਂਗਰਸ ਉਮੀਦਵਾਰ ਮਹਿੰਦਰ ਸਿੰਘ ਕੇ. ਪੀ. ਤੋਂ 36 ਹਜ਼ਾਰ ਦੇ ਕਰੀਬ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ ।
ਹੰਸ ਰਾਜ ਹੰਸ ਨੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕੁਝ ਸਮੇਂ ਤੋਂ ਬੜੇ ਬੇਚੈਨ ਸਨ ਤੇ ਹੁਣ ਆਪਣੇ-ਆਪ ਨੂੰ ਬੇਚੈਨੀ ‘ਚੋਂ ਕੱਢਣ ਤੇ ਆਪਣਾ ਗੁਆਚਿਆ ਮਾਨਸਿਕ ਚੈਨ ਵਾਪਸ ਲਿਆਉਣ ਲਈ ਅਕਾਲੀ ਦਲ ਤੋਂ ਅਸਤੀਫ਼ਾ ਦਿੱਤਾ ਹੈ।
ਉਨ੍ਹਾਂ ਭਾਜਪਾ ‘ਚ ਸ਼ਾਮਿਲ ਹੋਣ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਨਾਲ ਉਨ੍ਹਾਂ ਦੀ ਲੰਬੀ ਮੁਲਾਕਾਤ ਹੋਈ ਹੈ । ਹੰਸ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਵੱਲੋਂ ਲਾਂਭੇ ਕੀਤੇ ਜਾਣ ਕਾਰਨ ਪਿਛਲੇ ਸਮੇਂ ਤੋਂ ਕਾਫ਼ੀ ਨਿਰਾਸ਼ ਸਨ। ਪਹਿਲਾਂ ਉਨ੍ਹਾਂ ਨੂੰ ਲੋਕ ਸਭਾ ਟਿਕਟ ਨਹੀਂ ਦਿੱਤੀ ।