ਸ੍ਰੀਨਗਰ: ਸਥਾਨਕ ਪ੍ਰਸਾਸ਼ਨ ਨੇ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਵਿਚੋਂ ਕਰਫਿਊ ਹਟਾ ਦਿੱਤਾ ਹੈ, ਹਾਲਾਂਕਿ ਹੋਰਨਾਂ 6 ਜ਼ਿਲ੍ਹਿਆਂ ਵਿਚ ਕਰਫਿਊ ਅਜੇ ਵੀ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੁਰਾ, ਬਾਰਾਮੂਲਾ, ਬੜਗਾਮ ਅਤੇ ਗੰਦਰਬਾਲ ਜ਼ਿਲ੍ਹਿਆਂ ਵਿਚੋਂ ਕਰਫਿਊ ਹਟਾਇਆ ਗਿਆ ਹੈ। ਪਰ ਉਥੇ ਧਾਰਾ 144 ਅਜੇ ਵੀ ਲਾਗੂ ਹੈ। ਇਸੇ ਦੌਰਾਨ ਸ੍ਰੀਨਗਰ ‘ਚ ਆਮ ਲੋਕਾਂ ਦੀਆਂ ਮੌਤਾਂ ਅਤੇ ਪ੍ਰਸ਼ਾਸਨ ਵਲੋਂ ਸਥਾਨਕ ਹਸਪਤਾਲ ‘ਚੋਂ ਲੰਗਰ ਹਟਾਏ ਜਾਣ ਖਿਲਾਫ ਸਿੱਖਾਂ ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ।
