
ਫ਼ਰੀਦਕੋਟ (2 ਫਰਵਰੀ, 2016): 1999 ਦੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਇੱਕ ਪੱਤਰਕਾਰ ਦੀ ਕੁੱਟਮਾਰ ਕਰਕੇ ਕੈਮਰਾ ਖੋਹਣ ਦ ਦੇ ਕੇਸ ਵਿੱਚ ਸੁਖਬੀਰ ਬਾਦਲ 5 ਜਨਵਰੀ ਨੂੰ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਵੇਗਾ।
5 ਫਰਵਰੀ ਨੂੰ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਦਾਲਤ ਸਾਹਮਣੇ ਸੀਆਰਪੀਸੀ ਦੀ ਧਾਰਾ 313 ਤਹਿਤ ਬਿਆਨ ਲਿਖਿਆ ਜਾਣਾ ਹੈ ।ਸੁਖਬੀਰ ਸਿੰਘ ਬਾਦਲ ਦੇ ਵਕੀਲ ਸ਼ਿਵਕਰਤਾਰ ਸਿੰਘ ਸੇਖੋਂ ਨੇ ਕਿਹਾ ਕਿ 5 ਫਰਵਰੀ ਨੂੰ ਉਪ-ਮੁੱਖ ਮੰਤਰੀ ਨੂੰ ਆਪਣੇ ਬਿਆਨ ਕਲਮਬੰਦ ਕਰਵਾਉਣ ਲਈ ਅਦਾਲਤ ਸਾਹਮਣੇ ਪੇਸ਼ ਹੋਣਗੇ ।
ਅੱਜ ਸਥਾਨਕ ਅਦਾਲਤ ਵਿਖੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ਼ ਚੱਲੇ ਮੁਕੱਦਮੇ ‘ਚ ਸ਼ਿਕਾਇਤਕਰਤਾ ਵੱਲੋਂ ਦਾਇਰ ਕੀਤੀਆਂ ਦੋ ਅਰਜੀਆਂ ਨੂੰ ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਨੇ ਰੱਦ ਕਰ ਦਿੱਤੀਆਂ ਹਨ ।
ਸ਼ਿਕਾਇਤਕਰਤਾ ਨਰੇਸ਼ ਸਹਿਗਲ ਨੇ ਇਕ ਅਰਜੀ ‘ਚ ਕੁਝ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਵਜੋਂ ਤਲਬ ਕਰਨ ਦੀ ਮੰਗ ਕੀਤੀ ਸੀ ਜਦਕਿ ਦੂਜੀ ਅਰਜ਼ੀ ‘ਚ ਕੁਝ ਗਵਾਹਾਂ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਇਜਾਜਤ ਮੰਗੀ ਸੀ ।ਸੁਣਵਾਈ ਬਾਅਦ ਅਦਾਲਤ ਨੇ ਦੋਵੇਂ ਅਰਜੀਆਂ ਨੂੰ ਰੱਦ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਧਿਰ ਦੀ ਗਵਾਹੀ ਬੰਦ ਕਰਨ ਦਾ ਹੁਕਮ ਵੀ ਸੁਣਾਇਆ ।
ਦੱਸਣਯੋਗ ਹੈਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਜੂਨ 2006 ਵਿਚ ਸੁਖਬੀਰ ਸਿੰਘ ਬਾਦਲ ਖਿਲਾਫ਼ ਸਿਟੀ ਪੁਲਿਸ ਥਾਣਾ ਕੋਟਕਪੂਰਾ ਵਿਖੇ ਪਰਚਾ ਦਰਜ ਹੋਇਆ ਸੀ। ਮੁੱਦਈ ਧਿਰ ਇਸ ਮੁਕਦਮੇ ‘ਚ ਆਪਣੇ ਕਰੀਬ ਇਕ ਦਰਜਨ ਗਵਾਹ ਭੁਗਤਾ ਚੁੱਕੀ ਹੈ। ਉਪ-ਮੁੱਖ ਮੰਤਰੀ ਇਸ ਮੁਕਦਮੇ ‘ਚ ਕਰੀਬ ਅੱਠ ਸਾਲ ਬਾਅਦ ਅਦਾਲਤ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣਗੇ ।ਇਸ ਤੋਂ ਪਹਿਲਾਂ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ ਹੋਈ ਸੀ ।