Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੀਰੀਆ ਵਿਚ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਵਲੋਂ ਵੱਡਾ ਫੌਜੀ ਹਮਲਾ

ਸੀਰੀਆ ਵਿਚ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਵਲੋਂ ਵੱਡਾ ਫੌਜੀ ਹਮਲਾ

ਚੰਡੀਗੜ੍ਹ: ਸੀਰੀਆ ਵਿਚ ਚੱਲ ਰਹੀ ਜੰਗ ਵਿਚ ਅੱਜ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਫੌਜਾਂ ਵਲੋਂ ਸਾਂਝੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ਵੱਡਾ ਹਮਲਾ ਕਰਦਿਆਂ ਸਿੱਧੀ ਦਖਲ ਦੇ ਦਿੱਤੀ ਹੈ ਜਿਸ ਨਾਲ ਸੀਰੀਆ ਦੇ ਇਕ ਨਵੇਂ ਵਿਸ਼ਵ ਯੁੱਧ ਦੀ ਸ਼ੁਰੂਆਤ ਦਾ ਅਖਾੜਾ ਬਣਨ ਦੇ ਅਸਾਰ ਪੈਦਾ ਹੋ ਗਏ ਹਨ। ਬੀਤੀ ਦੇਰ ਰਾਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਤੋਂ ਸੀਰੀਆ ਵਿਚ ਸਿੱਧੇ ਫੌਜੀ ਹਮਲੇ ਦਾ ਐਲਾਨ ਕੀਤਾ। ਇਸ ਐਲਾਨ ਦੇ ਨਾਲ ਹੀ ਸੀਰੀਆ ਦੀ ਦੀ ਰਾਜਧਾਨੀ ਡਮਾਸਕਸ ਧਮਾਕਿਆਂ ਨਾਲ ਹਿੱਲ ਪਈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੇਸ ਮੇਅ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਐਲਾਨ ਕੀਤਾ ਕਿ ਬਰਤਾਨੀਆ ਅਤੇ ਫਰਾਂਸ ਵੀ ਇਸ ਹਮਲੇ ਵਿਚ ਸ਼ਾਮਿਲ ਹਨ।

ਹਵਾਈ ਹਮਲੇ ਦੌਰਾਨ ਸੀਰੀਆ ਦੀ ਰਾਜਧਾਨੀ ਡਮਾਸਕਸ ਦੇ ਅਸਮਾਨ ਦੀ ਤਸਵੀਰ

ਟਰੰਪ ਨੇ ਦੋਸ਼ ਲਾਇਆ ਕਿ ਸੀਰੀਆ ਦੀ ਅਸਦ ਸਰਕਾਰ ਸੀਰੀਆ ਵਿਚ ਚੱਲ ਰਹੀ ਘਰੇਲੂ ਜੰਗ ਵਿਚ ਕੈਮੀਕਲ ਹਥਿਆਰ ਵਰਤ ਰਹੀ ਹੈ ਤੇ ਇਸ ਨੂੰ ਅਧਾਰ ਬਣਾ ਕੇ ਹੀ ਅਮਰੀਕਾ ਅਤੇ ਉਸਦੇ ਭਾਈਵਾਲ ਬਰਤਾਨੀਆ ਤੇ ਫਰਾਂਸ ਨੇ ਇਹ ਹਮਲਾ ਕੀਤਾ ਹੈ।

ਅਮਰੀਕਾ ਅਤੇ ਉਸਦੇ ਭਾਈਵਾਲਾਂ ਦੇ ਇਸ ਸਿੱਧੇ ਹਮਲੇ ਨੂੰ ਅਮਰੀਕਾ ਦੀ ਰੂਸ ਲਈ ਚੁਣੌਤੀ ਸਮਝਿਆ ਜਾ ਰਿਹਾ ਹੈ ਜੋ ਪਿਛਲੇ 7 ਸਾਲਾਂ ਤੋਂ ਸੀਰੀਆ ਵਿਚ ਚੱਲ ਰਹੀ ਘਰੇਲੂ ਜੰਗ ਵਿਚ 2015 ਤੋਂ ਬਸ਼ਰ ਅਲ-ਅਸਦ ਦੇ ਸਮਰਥਨ ਵਿਚ ਖੜ੍ਹਾ ਹੈ ਤੇ ਬਗਾਵਤ ਨੂੰ ਦਬਾਉਣ ਵਿਚ ਉਸਦੀ ਮਦਦ ਕਰ ਰਿਹਾ ਹੈ।

ਮੀਡੀਆ ਅਦਾਰੇ ਰਿਊਟਰਸ ਦੇ ਇਕ ਚਸ਼ਮਦੀਦ ਸੂਤਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਡਮਾਸਕਸ ਵਿਚ 6 ਵੱਡੇ ਧਮਾਕੇ ਹੋਏ ਅਤੇ ਸੀਰੀਆ ਦੀ ਰਾਜਧਾਨੀ ਉੱਤੇ ਧੂੰਏ ਦੇ ਬੱਦਲ ਛਾ ਗਏ।

ਆਪਣੇ ਸੰਬੋਧਨ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਸਦ ਦਾ ਸਮਰਥਨ ਕਰ ਰਹੇ ਰੂਸ ਅਤੇ ਇਰਾਨ ਲਈ ਸਖਤ ਸ਼ਬਦਾਂ ਦੀ ਵਰਤੋਂ ਕੀਤੀ। ਹੁਣ ਸਾਰੀ ਦੁਨੀਆ ਦੀ ਨਜ਼ਰ ਰੂਸ ਅਤੇ ਇਰਾਨ ਦੇ ਪ੍ਰਤੀਕਰਮ ਉੱਤੇ ਹੈ ਜੋ ਅਗਲੇ ਬਣਨ ਵਾਲੇ ਹਾਲਾਤ ਨਿਰਧਾਰਿਤ ਕਰੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਸਾਂਝੇ ਹਵਾਈ ਹਮਲੇ ਵਿੱਚ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਹੋ ਗਈ ਹੈ। ਹਮਲੇ ਕਾਰਨ ਨਾਗਰਿਕਾਂ ਦਾ ਭਾਰੀ ਜਾਨੀ ਨੁਕਸਾਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਫੌਜ ਨੂੰ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਫੌਰੀ ਤੌਰ ਉੱਪਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪ੍ਰਮਾਣੂ ਹਥਿਆਰਾਂ
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ
ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਵਿਚ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਵਿੱਚ ਵਿਸ਼ਾਲ ਪ੍ਰੋਟੈਸਟ ਮਾਰਚ ਕੱਢਣ ਦਾ ਫ਼ੈਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: