ਚੰਡੀਗੜ੍ਹ: ਉੱਤਰ ਪ੍ਰਦੇਸ਼ ਦੀ ਬਾਂਸ ਬਰੇਲੀ ਜੇਲ੍ਹ ਵਿਚ ਪਿਛਲੇ 25 ਸਾਲਾਂ ਤੋਂ ਕੈਦ ਭਾਈ ਵਰਿਆਮ ਸਿੰਘ ਦੀ ਆਖਰ-ਕਾਰ ਅੱਜ ਪੱਕੀ ਰਿਹਾਈ ਹੋ ਗਈ। ਭਾਈ ਵਰਿਆਮ ਸਿੰਘ, ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਪਰ ਹੈ, ਦੀ ਟਾਡਾ ਕਾਨੂੰਨ ਤਹਿਤ 1990 ਵਿਚ ਗ੍ਰਿਫਤਾਰੀ ਹੋਈ ਸੀ। ਉਨ੍ਹਾਂ ਕਾਨੂੰਨ ਮੁਤਾਬਕ ਪ੍ਰਚੱਲਤ ਉਮਰ ਕੈਦ ਤੋਂ ਕਈ ਵਰ੍ਹੇ ਵੱਧ ਕੈਦ ਕੱਟੀ ਹੈ।
ਅੱਜ ਕਰੀਬ 11 ਵਜੇ ਭਾਈ ਵਰਿਆਮ ਸਿੰਘ ਨੂੰ ਬਾਂਸ ਬਰੇਲੀ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।

ਭਾਵੇਂ ਕਿ ਪੰਜਾਬ ਸਰਕਾਰ ਦੇ ਮੰਤਰੀ ਡਾ. ਦਲਜੀਤ ਚੀਮਾ ਇਸ ਰਿਹਾਈ ਦਾ ਸਿਹਰਾ ਬਾਦਲ ਸਰਕਾਰ ਸਿਰ ਬੰਨ੍ਹਣਾ ਚਾਹੁੰਦੇ ਹਨ ਪਰ ਸਿੱਖ ਸਿਆਸੀ ਕੈਦੀਆਂ ਦੀ ਸੂਚੀ ਬਣਾਉਣ ਵਾਲੇ ਤੇ ਇਨ੍ਹਾਂ ਮਾਮਲਿਆਂ ਦੀ ਬਾਰੀਕੀ ਨਾਲ ਪੜਤਾਲ ਕਰਨ ਵਾਲੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਾਅਵਾ ਕੀਤਾ ਹੈ ਕਿ ਭਾਈ ਵਰਿਆਮ ਸਿੰਘ ਦੀ ਰਿਹਾਈ ਵਿਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਰਿਹਾਈ ਯੂ. ਪੀ. ਦੀ ਅਖਿਲੇਸ਼ ਯਾਦਵ ਸਰਕਾਰ ਦੀ ਸ਼ਿਫਾਰਿਸ਼ ਅਤੇ ਭਾਰਤ ਦੀ ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਹੋਈ ਹੈ।
ਹੋਰ ਵਧੇਰੇ ਵਿਸਤਾਰ ਲਈ ਵੇਖੋ:
Sikh Political Prisoner Bhai Waryam Singh released on premature release