ਲੰਡਨ (13 ਫਰਵਰੀ, 2015): ਸਿੱਖ ਫੈਡਰੇਸ਼ਨ ਯੂ ਕੇ ਵੱਲੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਅਵਤਾਰ ਸਿੰਘ ਸੰਘੇੜਾ, ਜੱਥੇਦਾਰ ਬਲਬੀਰ ਸਿੰਘ, ਮਨਮੋਹਨ ਸਿੰਘ ਖਾਲਸਾ, ਤਰਸੇਮ ਸਿੰਘ ਦਿਓਲ, ਕੁਲਵੰਤ ਸਿੰਘ ਢੇਸੀ, ਬਲਵਿੰਦਰ ਸਿੰਘ ਨੰਨੂਆਂ, ਲਵਸ਼ਿੰਦਰ ਸਿੰਘ ਡੱਲੇਵਾਲ ਨੇ ਵੱਖ ਵੱਖ ਬਿਆਨਾਂ ਵਿੱਚ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਸਜਾਵਾਂ ਭੁਗਤ ਚੁੱਕੇ ਸਿੱਖਾਂ ਨੂੰ ਜਲਦੀ ਰਿਹਾਅ ਕਰੇ ਅਤੇ ਭਾਈ ਸੂਰਤ ਸਿੰਘ ਦੇ ਪ੍ਰੀਵਾਰ ਤੇ ਜਲੂਮ ਕਰਨਾ ਬੰਦ ਕਰੇ ।

ਉਹਨਾਂ ਕਿਹਾ ਕਿ ਭਾਈ ਸੂਰਤ ਸਿੰਘ ਦੇ ਪ੍ਰੀਵਾਰਿਕ ਮੈਂਬਰਾਂ ਸਮੇਤ ਗਿ੍ਫਥਾਰ ਕੀਤੇ ਗਏ ਬਾਕੀ ਲੋਕਾਂ ਨੂੰ ਵੀ ਛੱਡਿਆ ਜਾਵੇ।
ਇੰਗਲੈਂਡ ਦੀਆਂ ਪੰਥਕ ਜੱਥੇਬੰਦੀਆਂ ਨੇ ਭਾਈ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਕਰਕੇ ਜੇਲ੍ਹਾ ਵਿੱਚ ਬੰਦ ਰਾਜਸੀ ਸਿੱਖਾਂ ਦੀ ਰਿਹਾਈ ਲਈ ਆਰੰਭੇ ਗਏ ਸ਼ੰਘਰਸ਼ ਦੀ ਹਮਾਇਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਾਪੂ ਸੁਰਤ ਸਿੰਘ ਪਿੱਛਲੇ ਲੰਮੇ ਸਮੇਂ ਤੋਂ ਭੁੱਖ ਹੜਤਾਲ ‘ਤੇ ਹਨ ਅਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਜਬਰੀ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਕੇ ਨਾਲੀ ਰਾਹੀਂ ਭੋਜਨ ਪਦਾਰਥ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸਪੁੱਤਰ ਜੋ ਕਿ ਅਮਰੀਕੀ ਨਾਗਰਿਕ ਹੈ, ਨੂੰ ਜੇਲ ਵਿੱਚ ਬੰਦ ਕੀਤਾ ਹੋਇਆ ਹੈ।