Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਤਾਨੀਆਂ ਵਿੱਚ 2015 ਨੂੰ ਹੋ ਰਹੀਆਂ ਚੋਣਾਂ ਵਿੱਚ ਸਿੱਖਾਂ ਦਾ ਵਧੇਰੇ ਝੁਕਾਅ ਲੇਬਰ ਪਾਰਟੀ ਦੇ ਵੱਲ

ਬਰਤਾਨੀਆਂ ਵਿੱਚ 2015 ਨੂੰ ਹੋ ਰਹੀਆਂ ਚੋਣਾਂ ਵਿੱਚ ਸਿੱਖਾਂ ਦਾ ਵਧੇਰੇ ਝੁਕਾਅ ਲੇਬਰ ਪਾਰਟੀ ਦੇ ਵੱਲ

ਲੰਡਨ (12 ਮਾਰਚ, 2015): ਬਿ੍ਟਿਸ਼ ਸਿੱਖ ਰਿਪੋਰਟ 2015 ਵਿਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਬਰਤਾਨੀਆਂ ਵਿਚ ਮਈ 2015 ‘ਚ ਹੋਣ ਵਾਲੀਆਂ ਸੰਸਦੀ ਚੋਣਾਂ ਵਿਚ 31 ਫ਼ੀਸਦੀ ਸਿੱਖ ਵੋਟਰਾਂ ਦਾ ਝੁਕਾਅ ਲੇਬਰ ਪਾਰਟੀ ਦੇ ਹੱਕ ਵਿਚ ਤੇ 16 ਫ਼ੀਸਦੀ ਸਿੱਖ ਕੰਜ਼ਰਵੇਟਿਵ ਪਾਰਟੀ, 4 ਫ਼ੀਸਦੀ ਗਰੀਨ, 3 ਫ਼ੀਸਦੀ ਯੂ. ਕੇ. ਆਈ. ਪੀ. ਅਤੇ ਸਿਰਫ਼ 1 ਫ਼ੀਸਦੀ ਲਿਬਰਲ ਡੈਮੋਕਰੇਟਿਕ ਦੇ ਹੱਕ ਵਿਚ ਹਨ।

Sikh-Election-Manifesto-for-British-Parliamentary-Elections-2015_
ਸਿੱਖ ਬੁੱਧੀਜੀਵੀ, ਵਿਦਵਾਨ ਅਤੇ 1000 ਦੇ ਕਰੀਬ ਸਿੱਖਾਂ ਵੱਲੋਂ ਕਰੜੀ ਮੁਸ਼ੱਕਤ ਨਾਲ ਤਿਆਰ ਕੀਤੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 81 ਫ਼ੀਸਦੀ ਬਿ੍ਟਿਸ਼ ਸਿੱਖ ਸਿਹਤ ਵਿਭਾਗ, 78 ਫ਼ੀਸਦੀ ਆਰਥਿਕਤਾ ਅਤੇ 77 ਫ਼ੀਸਦੀ ਵਿੱ ਦਿਅਕ ਢਾਂਚੇ ਨੂੰ ਮੁੱਖ ਰੱਖ ਰਹੇ ਹਨ।ਦੋ ਤਿਹਾਈ ਬਰਤਾਨਵੀ ਸਿੱਖ (67%) ਯੂ. ਕੇ. ਨੂੰ ਯੂਰਪ ਦਾ ਹਿੱਸਾ ਬਣੇ ਰਹਿਣ ਦੇ ਹੱਕ ਵਿਚ ਹਨ ਅਤੇ 62 ਫ਼ੀਸਦੀ ਸਿੱਖਾਂ ਦੀ ਇੱਛਾ ਹੈ ਕਿ ਧਾਰਮਿਕ ਆਜ਼ਾਦੀ ਤੋਂ ਪੀੜਤ ਵਿਦੇਸ਼ੀ ਲੋਕਾਂ ਨੂੰ ਯੂ. ਕੇ. ਵਿਚ ਸ਼ਰਨ ਦੇਣੀ ਚਾਹੀਦੀ ਹੈ।

ਬਿ੍ਟਿਸ਼ ਸਿੱਖ ਰਿਪੋਰਟ 2015 ਦਾ ਸਵਾਗਤ ਕਰਦਿਆਂ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਹੈ ਕਿ ਯੂ. ਕੇ ਵਿਚ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ।ਇਤਿਹਾਸਕ ਤੌਰ ‘ਤੇ ਵੀ ਉਸਾਰੂ ਹੈ।

ਡਿਪਟੀ ਪ੍ਰਧਾਨ ਮੰਤਰੀ ਕਿੱਕ ਕਿਲੰਗ ਨੇ ਕਿਹਾ ਕਿ ਸਿੱਖਾਂ ਦਾ ਲੰਮਾ ਅਤੇ ਮਾਣਮੱਤਾ ਇਤਿਹਾਸ ਹੈ।ਲੇਬਰ ਪਾਰਟੀ ਦੇ ਨੇਤਾ ਏਡ ਮਿਲੀਬੈਂਡ ਨੇ ਕਿਹਾ ਕਿ ਬਿ੍ਟਿਸ਼ ਸਿੱਖ ਰਿਪੋਰਟ 2015 ਲਈ ਸੁਨੇਹਾ ਦਿੰ ਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ।ਬਰਤਾਨਵੀ ਸਿੱਖ ਭਾਈਚਾਰਾ ਸਾਡੀ ਸੁਸਾਇਟੀ ਦਾ ਅਨਿੱਖੜਵਾਂ ਅੰਗ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨੀਆ ਸਰਕਾਰ ’ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਨਸਲੀ ਅਤੇ ਧਾਰਮਿਕ ਨਫ਼ਰਤ ਦੇ ਆਮ ਅੰਕੜਿਆਂ ਵਿੱਚ ਲੁਕਾਉਣ ਦਾ ਦੋਸ਼ ਲਾਇਆ ਹੈ। ਲਿਵਰਪੂਲ ਵਿੱਚ ਲੇਬਰ ਪਾਰਟੀ ਦੀ
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਨੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸਰਕਾਰੀ ਹੈਸੀਅਤ ਵਿੱਚ ਗੁਰਦੁਆਰਿਆਂ ਅੰਦਰ ਸੱਦਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: