Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੇ ਜੀਕੇ ਨੂੰ ਪੱਤਰ ਲਿਖਕੇ ਕਥਿਤ ਅਖੰਡ ਭਾਰਤ ਦੀ ਹਕੀਕਤ ਤੋਂ ਜਾਣੂ ਕਰਵਾਇਆ

ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੇ ਜੀਕੇ ਨੂੰ ਪੱਤਰ ਲਿਖਕੇ ਕਥਿਤ ਅਖੰਡ ਭਾਰਤ ਦੀ ਹਕੀਕਤ ਤੋਂ ਜਾਣੂ ਕਰਵਾਇਆ

ਅੰਮ੍ਰਿਤਸਰ: ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੱਲ੍ਹ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਕੇ 150 ਭਾਰਤੀ ਨੌਜਵਾਨਾ ਦੀ ਬੱਸ ਐਨ.ਆਈ.ਟੀ ਕਸ਼ਮੀਰ ਵੱਲ ਨੂੰ ਰਵਾਨਾ ਕਰਨ ਤੋਂ ਨਰਾਜ਼ ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੇ ਜੀਕੇ ਨੂੰ ਪੱਤਰ ਲਿਖਕੇ ਉਨ੍ਹਾਂ ਨੂੰ ਕਥਿਤ ਅਖੰਡ ਭਾਰਤ ਦੀ ਹਕੀਕਤ ਤੋਂ ਜਾਣੂ ਕਰਵਾਇਆ ਹੈ।

ਨੌਜਵਾਨਾ ਦੀ ਬੱਸ ਐਨ.ਆਈ.ਟੀ ਕਸ਼ਮੀਰ ਵੱਲ ਨੂੰ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜੀ.ਕੇ ਨੇ ਕਿਹਾ ਸੀ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ, ਭਾਰਤ ਦਾ ਅਟੁੱਟ ਹਿੱਸਾ ਹੈ ਤੇ ਇਸ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਉਹ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਕੁਝ ਵੀ ਕਰਨਗੇ।

ਜੀਕੇ ਨੂੰ ਲਿਖੇ ਪੱਤਰ ਵਿੱਚ ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ ਟਾਡਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨਦੀ , ਜੁਬਾਨ ਬੜਾ ਕੁਝ ਉਹ ਬੋਲ ਰਹੀ ਹੈ ਜੋ ਸੱਚਾਈ ਤੋਂ ਕੋਹਾਂ ਦੂਰ ਹੈ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਨਜੀਤ ਸਿੰਘ ਜੀਕੇ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਨਜੀਤ ਸਿੰਘ ਜੀਕੇ

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲੀ ਗੱਲ, ਭਾਰਤ ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਇੱਕ ਕੌਮ ਨਹੀਂ ਹੈ। ਅੱਖਾਂ ਖੋਲ ਕੇ ਤੱਕੋ, ਦੱਖਣ ਵਿੱਚ ਤਾਮਿਲ ਆਪਣੀ ਅਜ਼ਾਦੀ ਲਈ ਜੂਝ ਰਹੇ ਹਨ, ੳੱਤਰ ਵਿੱਚ ਕਸ਼ਮੀਰੀ ਅਤੇ ਸਿੱਖ ਆਪਣੀ ਅਜ਼ਾਦੀ ਲਈ ਸੰਘਰਸ਼ ਕਰ ਰਹੇ ਹਨ, ਪੂਰਬ ਵਿੱਚ ਨਾਗੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ।

ਭਾਰਤ ਕੋਈ ਇੱਕ ਕੌਮ ਨਹੀਂ ਹੈ ,ਇਹ ਇੱਕ ਧਰਤੀ ਦਾ ਉਹ ਖਿੱਤਾ ਜਾਂ ਉੱਪਮਹਾਂਦੀਪ ਹੈ ਜਿੱਥੇ ਵੱਖੋ ਵੱਖ ਕੌਮਾਂ ਰਹਿ ਰਹੀਆਂ ਹਨ। ਤੇ ਜੇ ਕਿਸੇ ਕੌਮ ਦੀ ਇਸ ਖਿੱਤੇ ਵਿੱਚ ਖੜੇ ਕੀਤੇ ਗਏ ਭਾਰਤ ਨਾਮੀ ਦੇਸ਼ ਨਾਲ ਰਹਿਣ ਦੀ ਇੱਛਾ ਨਹੀਂ ਹੈ ਤਾਂ ਇਹ ਉਸਦੀ ਆਪਣੀ ਮਰਜੀ ਹੈ। ਉਸ ਨੂੰ ਜਬਰਨ ਜਕੜ ਕੇ ਰੱਖਣ ਦਾ ਭਾਰਤੀ ਰਾਜਤੰਤਰ ਨੂੰ ਕੋਈ ਹੱਕ ਨਹੀਂ ਹੈ।

ਪਰਮਜੀਤ ਸਿੰਘ ਨੇ ਜੀਕੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੂਜੀ ਗੱਲ ਕਰਾਂ ਤਾਂ ਐਨ.ਆਈ.ਟੀ ਕਸ਼ਮੀਰ ਦੇ ਮਸਲੇ ਤੇ ਆਇਆ ਤੁਹਾਡਾ ਬਿਆਨ ਤੱਥਾਂ ਤੋਂ ਪਰੇ ਅਤੇ ਨਾਸਮਝੀ ਦੀ ਝਲਕ ਪੇਸ਼ ਕਰਦਾ ਹੈ। ਕਸ਼ਮੀਰ ਵੱਲ ਗਏ ਭਾਰਤੀ ਨੌਜਵਾਨਾਂ ਨੂੰ ਤਿਰੰਗਾ ਲਹਿਰਾ ਕੇ ਤੋਰਨਾ ਇਸ ਤਰ੍ਹਾਂ ਹੈ ਜਿਵੇਂ ਕੋਈ ਫੌਜੀ ਅਧਿਕਾਰੀ ਆਪਣੀਆਂ ਫੌਜਾਂ ਨੂੰ ਦੁਸ਼ਮਣ ਤੇ ਹਮਲਾ ਕਰਨ ਲਈ ਭੇਜਦਾ ਹੈ।

ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਕਸ਼ਮੀਰ ਦੀ ਧਰਤੀ ਕਸ਼ਮੀਰੀ ਕੌਮ ਦੀ ਹੈ ਜਿਸ ਨੂੰ ਭਾਰਤ ਵੱਲੋਂ ਜਬਰਨ ਆਪਣੇ ਕਬਜੇ ਹੇਠ ਕੀਤਾ ਗਿਆ ਹੈ। ਜਿਹੜਾ ਦੇਸ਼ ਉਸ ਕੌਮ ਤੇ ਜੁਲਮਾਂ ਦੀ ਹਨੇਰੀ ਝੂਲਾ ਰਿਹਾ ਹੋਵੇ ਤੇ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਵੇ ੳੇੁਸ(ਕਸ਼ਮੀਰ) ਦੀ ਧਰਤੀ ਤੇ ਉਸ(ਭਾਰਤ) ਦੇਸ਼ ਦਾ ਝੰਡਾ ਲਹਿਰਾਉਣਾ ਉਸ(ਕਸ਼ਮੀਰੀ) ਕੌਮ ਦੇ ਅਣਖੀਲੇ ਨੌਜਵਾਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋ ਸਕਦਾ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

DSGMC chief GK’s move to flag-off bus to NIT irks Sikh youth group.

ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੱਖਾਂ ਦੀ ਇੱਕ ਸੰਸਥਾ ਦੇ ਪ੍ਰਧਾਨ ਹੋਣ ਦੇ ਨਾਤੇ ਆਜ਼ਾਦੀ ਲਈ ਸੰਘਰਸ਼ ਕਰ ਰਹੀ ਕੌਮ ਦੇ ਵਿਰੁੱਧ ਜੁਲਮ ਕਰ ਰਹੀ ਧਿਰ ਨਾਲ ਖੜੇ ਹੋਣਾ ਤੇ ਖਾਸਤੌਰ ਤੇ ਉਸ ਸਮੇਂ ਜਦੋਂ ਤੁਹਾਡੀ ਆਪਣੀ ਕੌਮ ਉਸੇ ਧਿਰ ਤੋਂ ਆਜ਼ਾਦੀ ਲਈ ਸੰਘਰਸ਼ ਕਰ ਰਹੀ ਹੋਵੇ ਤੁਹਾਡੇ ਲਈ ਬਹੁਤ ਮਾੜੀ ਗੱਲ ਹੈ। ਤੁਹਾਡੀ ਆਪਣੀ ਕੌਮ ਨੂੰ ਜਜ਼ਬ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਅਜਿਹੇ ਬਿਆਨ ਉਸ ਜਜ਼ਬ ਕਰਨ ਵਾਲੀ ਧਿਰ ਨੂੰ ਹੋਰ ਤਾਕਤ ਦੇ ਰਹੇ ਹਨ। ਅੱਜ ਇੱਕ ਪਾਸੇ ਜਦੋਂ ਭਾਰਤ ਦੀ ਇੱਕ ਅਦਾਲਤ ਵੱਲੋਂ ਤੁਹਾਨੂੰ ਗੁਰੂ ਘਰ ਦੇ ਇਤਿਹਾਸਿਕ ਅਸਥਾਨ ਨੂੰ ਢਾਹੇ ਜਾਣ ਤੋਂ ਰੋਕਣ ਲਈ ਸੰਮਨ ਜਾਰੀ ਕੀਤੇ ਗਏ ਹਨ ਤੇ ਤੁਸੀਂ ਫੇਰ ਵੀ ਉਸ ਅਖੌਤੀ ਦੇਸ਼ ਦੀ ਤਰਫਦਾਰੀ ਕਰ ਰਹੇ ਹੋ।ਗੁਰੂ ਪਾਤਸ਼ਾਹ ਨੂੰ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਸੁਮੱਤ ਬੱਖਸ਼ਣ ਤੇ ਤੁਸੀਂ ਉਹ ਕਦਮ ਪੁੱਟੋ ਜੋ ਤੁਹਾਡੀ ਕੌਮ ਨੂੰ ਆਜ਼ਾਦੀ ਵੱਲ ਲੈ ਕੇ ਜਾਣ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: