ਲੁਧਿਆਣਾ ( 3 ਮਾਰਚ, 2015): ਬੰਦੀ ਸਿੰਘਾਂ ਦੀ ਰਿਾਹਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਮਾਇਤ ਕਰ ਰਹੇ ਸਿੱਖ ਕਾਰਕੂਨਾਂ ਦੀ ਪੰਜਾਬ ਪੁਲਿਸ ਵੱਲੋਂ ਫੜੋ-ਫੜੀ ਜਾਰੀ ਹੈ।ਪੁਲਿਸ ਨੇ ਕਾਫੀ ਸਾਰੇ ਸਿੱਖ ਜੱਥੇਬੰਦੀਆਂ ਦੇ ਨੁਮਾਇਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਹੋ ਗ੍ਰਿਫਤਾਰੀਆਂ ਤੋਂ ਬਚਨ ਲਈ ਆਸੇ ਪਾਸੇ ਹੋ ਗਏ ਹਨ।
ਇਸੇ ਦੌਰਾਨ ਹੀ ਸਿੱਖ ਜੱਥੇਬੰਦੀਆਂਵੱਲੋਂ 3 ਮਾਰਚ ਨੂੰ ਦਿੱਲੀ ਦੇ ਜ਼ੰਤਰ ਮੰਤਰ ਰੋਡ ‘ਤੇ ਕੀਤੇ ਜਾਣ ਵਾਲੇ ਮਾਰਚ ਨੂੰ 9 ਮਾਰਚ ‘ਤੇ ਪਾ ਦਿੱਤਾ ਗਿਆ ਹੈ।

ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ, ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸਤਨਾਮ ਸਿੰਘ ਮਾਨਵਾਲ ਨੇ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਸਾਨੂੰ ਜੰਤਰ-ਮੰਤਰ ‘ਤੇ ਰੋਸ ਮਾਰਚ ਕਰਨ ਦੀ ਆਗਿਆ ਨਹੀਂ ਦਿੱਤੀ ਇਸ ਅਸੀਂ ਰੋਸ ਮਾਰਚ ਅੱਗੇ ਪਾਉਣ ਲਈ ਮਜ਼ਬੂਰ ਹਾਂ।ਉਨ੍ਹਾਂ ਕਿਹਾ ਕਿ ਮਾਰਚ ਹੁਣ 9 ਮਾਰਚ ਨੂੰ ਕੀਤਾ ਜਾਵੇਗਾ।
ਉਕਤ ਆਗੂਆਂ ਨੇ ਪੁਲਿਸ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਤਮਈ ਤਰੀਕੇ ਨਾਲ ਉਠਾਈ ਜਾ ਰਹੀ ਆਵਾਜ਼ ਨੂੰ ਦਬਾਉਣ ਲਈ ਸਿੱਖ ਆਗੂਆਂ ਦੀ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਦੀ ਨਿੰਦਿਆ ਕੀਤੀ।