Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖਾਂ ਖਿਲਾਫ ਬਰਤਾਨੀਆ ਸਰਕਾਰ ਨੂੰ ਭਾਰਤ ਨੇ ਕੋਈ ਕਾਗਜ਼ਾਤ ਨਹੀਂ ਸੌਪੇ

ਸਿੱਖਾਂ ਖਿਲਾਫ ਬਰਤਾਨੀਆ ਸਰਕਾਰ ਨੂੰ ਭਾਰਤ ਨੇ ਕੋਈ ਕਾਗਜ਼ਾਤ ਨਹੀਂ ਸੌਪੇ

ਲੰਡਨ (22 ਫਰਵਰੀ, 2016): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 12 ਨਵੰਬਰ, 2015 ਵਿਚ ਹੋਈ ਪਹਿਲੀ ਯੂ.ਕੇ. ਫੇਰੀ ਮੌਕੇ ਸਿੱਖਾਂ ਖਿ਼ਲਾਫ਼ ਇਕ ਡੋਜ਼ੀਅਰ ਬਰਤਾਨਵੀ ਸਰਕਾਰ ਨੂੰ ਦਿੱਤੇ ਜਾਣ ਸਬੰਧੀ ਖ਼ਬਰ ਭਾਰੀ ਚਰਚਾ ਦਾ ਵਿਸ਼ਾ ਬਣੀ ਸੀ ।

Sikh Council Ukਪਰ ਬਰਤਾਨੀਆ ਸਰਕਾਰ ਨੇ ਇੱਕ ਚਿੱਠੀ ਦੇ ਜਵਾਬ ਵਿੱਚ ਕਿਹਾ ਹੈ ਕਿ ਭਾਰਤ ਵਲੋਂ ਬਰਤਾਨੀਆ ਨੂੰ ਸਿੱਖਾਂ ਬਾਰੇ ਕੋਈ ਡੋਜ਼ੀਅਰ ਨਹੀਂ ਦਿੱਤਾ ਗਿਆ । ਇਸ ਗੱਲ ਦੀ ਪੁਸ਼ਟੀ ਬਰਤਨਾਵੀ ਸਰਕਾਰ ਦੇ ‘ਡਿਪਾਰਟਮੈਂਟ ਆਫ਼ ਕਮਿਊਨਿਟੀ ਤੇ ਲੋਕਲ ਗਵਰਨਮੈਂਟ’ ਬਾਰੇ ਮੰਤਰੀ ਬੈਰੋਨੈੱਸ ਵਿਲੀਅਮ ਨੇ ਲਿਖਤੀ ਰੂਪ ‘ਚ ਕੀਤੀ ਹੈ ।

ਮੋਦੀ ਦੀ ਬਰਤਾਨੀਆ ਫੇਰੀ ਮੌਕੇ ਪ੍ਰਕਾਸ਼ਿਤ ਖ਼ਬਰ ਅਨੁਸਾਰ ਡੋਜ਼ੀਅਰ ‘ਚ ਜਿੱਥੇ ਤਿੰਨ ਸਿੱਖ ਗੁਰੂ ਘਰਾਂ ‘ਚ ਹਥਿਆਰਾਂ ਦੀ ਸਿਖਲਾਈ ਦੇਣ ਸਬੰਧੀ, ਪੁਰਤਗਾਲ ‘ਚ ਗਿ੍ਫ਼ਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਸਮੇਤ ਦੋ ਸਿੱਖਾਂ ਤੇ ਦੋ ਸਿੱਖ ਟੈਲੀਵੀਜ਼ਨਾਂ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਸਿੱਖ ਕੌਾਸਲ ਯੂ.ਕੇ. ਵਲੋਂ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਲਿਖੀ ਚਿੱਠੀ ਦੇ ਜਵਾਬ ‘ਚ ਬੈਰੋਨੈੱਸ ਵਿਲੀਅਮਜ਼ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ, ਫੇਰੀ ਮੌਕੇ ਜਾਂ ਫੇਰੀ ਤੋਂ ਬਾਅਦ ਭਾਰਤ ਵਲੋਂ ਕੋਈ ਡੋਜ਼ੀਅਰ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਜਾਂ ਸਰਕਾਰ ਦੇ ਕਿਸੇ ਮੈਂਬਰ ਨੂੰ ਨਹੀਂ ਦਿੱਤਾ ਗਿਆ ।

ਸਿੱਖ ਕੌਾਸਲ ਯੂ.ਕੇ. ਵਲੋਂ ਇਸ ਸਬੰਧੀ ਉਸੇ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਸੀ ਤੇ ਵਾਰ-ਵਾਰ ਬਰਤਾਨਵੀ ਸਰਕਾਰ ਨੂੰ ਡੋਜ਼ੀਅਰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ ।

ਸਿੱਖ ਕੌਾਸਲ ਯੂ.ਕੇ. ਦੇ ਜਨਰਲ ਸਕੱਤਰ ਗੁਰਮੇਲ ਸਿੰਘ ਕੰਦੋਲਾ ਨੇ ਕਿਹਾ ਹੈ ਕਿ ਸਿੱਖ ਕੌਾਸਲ ਯੂ.ਕੇ. ਨੇ ਪਹਿਲੀ ਚਿੱਠੀ 17 ਨਵੰਬਰ, 2015 ਨੂੰ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਲਿਖੀ ਸੀ । ਇਸ ਤੋਂ ਬਾਅਦ ਸਿੱਖ ਕੌਾਸਲ ਨੇ ਨਿੱਜੀ ਤੌਰ ‘ਤੇ ਵੱਖ- ਵੱਖ ਭਾਰਤੀ ਮੀਡੀਆ ਰਿਪੋਰਟਾਂ ਤੇ ਡੋਜ਼ੀਅਰ ਸਬੰਧੀ ਜਾਂਚ ਕੀਤੀ ਜਿਸ ਤੋਂ ਸ਼ੱਕ ਪੈਦਾ ਹੋ ਰਿਹਾ ਸੀ ਕਿ ਸਿੱਖ ਕੌਮ ਨੂੰ ਜਾਣਬੁਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ
ਬਰਤਾਨੀਆ ਦੀ ਸਿੱਖ ਸੰਗਤ ਲਈ ਇੱਕ ਵੱਡੀ ਜਿੱਤ ਵਜੋਂ, ਕਰਾਊਨ ਕੋਰਟ ਨੇ 28 ਜਨਵਰੀ 2026 ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਤਿੰਨ ਸਿੰਘਾਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ
ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਯੂਕੇ ਸੰਸਦ ਦੀ ਸਾਂਝੀ ਮਨੁੱਖੀ ਅਧਿਕਾਰ ਕਮੇਟੀ ਦੀ ਇੱਕ ਤਾਜ਼ਾ ਰਿਪੋਰਟ ਨੇ ਦੁਨੀਆ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) 'ਤੇ ਗੰਭੀਰ ਚਿੰਤਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: