ਅੰਮਿ੍ਤਸਰ (17 ਅਪ੍ਰੈਲ, 2015): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਘੰਟਾ ਘਰ ਵਾਲੇ ਪਾਸੇ ਕਰੀਬ 60 ਵਰ੍ਹੇ ਪੁਰਾਣਾ ਪਿੰਗਲਵਾੜਾ ਸੰਸਥਾ ਦੇ ਮੁਫ਼ਤ ਸਾਹਿਤ ਵੰਡਣ ਵਾਲਾ ਸਟਾਲ ਅੱਜ ਉਪ-ਮੁੱਖ ਮੰਤਰੀ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕ ਦਿੱਤਾ ਗਿਆ ਸੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਨੇ ਅੱਜ ਸ਼ਾਮ ਨੂੰ ਇਹ ਸਟਾਲ ਪੁਰਾਣੀ ਜਗ੍ਹਾ ਤੋਂ ਹੱਟਕੇ ਆਪਣੇ ਧਰਮ ਪ੍ਰਚਾਰ ਕਮੇਟੀ ਦੇ ਸਟਾਲ ਨੇੜੇ ਮੁੜ ਸਥਾਪਿਤ ਕਰ ਦਿੱਤਾ।

ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਪਿੰਗਲਵਾੜਾ ਸੰਸਥਾ ਦੇ ਮੁੱਖੀ ਡਾ: ਇੰਦਰਜੀਤ ਕੌਰ ਨੇ ਪਿੰਗਲਵਾੜਾ ਦੇ ਮੈਂਬਰਾਂ ਤੇ ਹੋਰ ਸੰਗਤਾਂ ਨਾਲ ਉਪਰੋਕਤ ਸਥਾਨ ‘ਤੇ ਬੈਠ ਕੇ ਪਾਠ ਸ਼ੁਰੂ ਕਰ ਦਿੱਤਾ ਸੀ। ਜਿਸ ਕਰਕੇ ਸ਼੍ਰੌਮਣੀ ਕਮੇਟੀ ਦੇ ਕਰਮਚਾਰੀਆਂ ਨੇ ਜੋੜਾ ਘਰ ਦੇ ਬਰਾਂਡੇ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਲਾ ਦਿੱਤਾ ਹੈ।
ਪਿੰਗਲਵਾੜਾ ਸੁਸਾਇਟੀ ਨੇ ਸਮੂਹ ਸੰਗਤਾਂ ਦਾ ਇਸ ਮਾਮਲੇ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਹੈ।