Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੀ ਫਿਲਮ ਨਾਨਕ ਸ਼ਾਹ ਫਕੀਰ ਨੂੰ ਸੰਗਤਾਂ ਨੇ ਮੁਢੋਂ ਕੀਤਾ ਰੱਦ

ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਦੀ ਫਿਲਮ ਨਾਨਕ ਸ਼ਾਹ ਫਕੀਰ ਨੂੰ ਸੰਗਤਾਂ ਨੇ ਮੁਢੋਂ ਕੀਤਾ ਰੱਦ

ਚੰਡੀਗੜ੍ਹ ( 18 ਅਪ੍ਰੈਲ, 2015): ਸਿੱਖ ਸਿਧਾਤਾਂ, ਸਿੱਖ ਪਰੰਪਰਾਵਾਂ, ਗੁਰਬਾਣੀ ਤੇ ਸਿੱਧਾ ਹਮਲਾ ਅਤੇ ਗੁਰੂ ਸਾਹਿਬਾਨ ਜੀ ਦੀਆਂ ਸਿੱਖਿਆਵਾਂ ਤੋਂ ਉਲਟ ਬਣੀ ਫਿਲਮ ਨਾਨਕ ਸ਼ਾਹ ਫਕੀਰ ਸਿੱਖ ਸੰਗਤਾਂ ਵਲੋਂ ਮੁਢੋਂ ਰੱਦ ਕਰ ਦਿੱਤੀ ਗਈ ਹੈ।

ਫਿਲਮ ਨੂੰ ਬੈਨ ਕਰਵਾਉਣ ਦੀ ਮੰਗ ਕਰਨ ਵਾਲੇ ਪਟੀਸ਼ਨ ਕਰਤਾ ਸਤਪਾਲ ਸਿੰਘ ਦੁੱਗਰੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਕੌਮ ਨੂੰ ਗੁਮਰਾਹ ਕਰਨ ਲਈ ਇਹ ਫਿਲਮ ਦਿਖਾਵੇ ਲਈ ਹੀ ਇੱਕ ਸਿੱਖ ਦਿੱਖ ਵਾਲੇ ਨਿਰਮਾਤਾ ਨੂੰ ਮੋਹਰੀ ਬਣਾ ਕੇ ਸਾਜਿਸ਼ ਰੱਚੀ ਗਈ ਜਦ ਕਿ ਇਸਦੇ ਪਿੱਛੇ ਕੰਮ ਕਰਨ ਵਾਲੀਆਂ ਹੋਰ ਹੀ ਤਾਕਤਾਂ ਹਨ ਜਿਸਦੇ ਬਹੁਤ ਸਾਰੇ ਸਬੂਤ ਅਖਬਾਰਾਂ , ਨਿਊਜ਼ ਚੈਨਲ ਤੇ ਸੋਸ਼ਲ ਮੀਡੀਆ ਦੇ ਰਾਹੀਂ ਸੰਸਾਰ ਭਰ ਵਿੱਚ ਵੱਸਦੀਆਂ ਸੰਗਤਾਂ ਸਾਹਮਣੇ ਰੱਖੇ ਗਏ ਜਿਸਦੇ ਨਤੀਜੇ ਵਜੋਂ ਸੰਗਤਾਂ ਨੇ ਰੋਸ ਮੁਜਾਹਰੇ ਅਤੇ ਪ੍ਰਸਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਸਿੱਖ ਸੰਗਤਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਰਕਾਰਾਂ ਵਲੋਂ ਫੋਰੀ ਤੌਰ ਤੇ ਐਲਾਨ ਕਰ ਕੇ ਪੰਜਾਬ ਤੇ ਚੰਡੀਗੜ ਵਿੱਚ ਫਿਲਮ 2 ਮਹੀਨੇ ਲਈ ਬੈਨ ਕੀਤੀ ਗਈ।

ਫਿਲਮ ਨਾਨਕ ਸ਼ਾਹ ਫਕੀਰ ਪੰਚਕੁਲਾ ਵਿੱਚ ਦਰਸ਼ਕਾਂ ਨੂੰ ਖਿੱਚਣ ਵਿੱਚ ਅਸਫਲ
ਫਿਲਮ ਨਾਨਕ ਸ਼ਾਹ ਫਕੀਰ ਨੂੰ ਸੰਗਤਾਂ ਨੇ ਮੁਢੋਂ ਕੀਤਾ ਰੱਦ

ਸਿੱਖ ਸਿਆਸਤ ਵੱਲੋਂ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ, ਪਾਕਿਸਤਾਨ , ਚੰਡੀਗੜ੍ਹ, ਦਿੱਲੀ, ਸਲੋਹ (ਬਰਤਾਨੀਆ), ਇਟਲੀ, ਜਰਮਨੀ, ਮੈਲਬੌਰਨ/ਆਸਟਰੇਲੀਆ ਅਤੇ ਕੈਨੇਡਾ ਵਿੱਚ ਸਿੱਖਾਂ ਨੇ ਫਿਲ਼ਮ ਦਾ ਸਖਤ ਵਿਰੋਧ ਕੀਤਾ ਹੈ। ਜਿਸਦੇ ਸਿੱਟੇ ਵਜੋਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਕਾਰ ਨੇ ਫਿਲਮ ‘ਤੇ ਪਾਬੰਦੀ ਲਾ ਦਿੱਤੀ ਹੈ।

ਦਿੱਲੀ ਦੀਆਂ ਸਿੱਖ ਨੌਜਵਾਨ ਸੰਸਥਾਵਾਂ ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਦਿੱਲੀ ਵਿੱਚ ਫਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਈ ਦਬਾਅ ਬਣਾ ਰਹੀਆਂ ਹਨ।

ਇਸੇ ਦੌਰਾਨ ਖਬਰਾਂ ਮਿਲੀਆਂ ਹਨ ਕਿ ਕੈਨੇਡਾ ਵਿੱਚ ਫਿਲਮ ਦਾ ਪ੍ਰਦਰਸ਼ਨ ਨਹੀਂ ਹੋਇਆ। ਸਥਾਨਿਕ ਸੂਤਰਾਂ ਤੋਂ ਸਿੱਖ ਸਿਆਸਤ ਨੂੰ ਫੋਨ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਕੁਝ ਸਿੱਖ ਜੱਥੇਬੰਦੀਆਂ ਨੇ ਕੈਨੇਡਾ ਵਿੱਚ ਫਿਲਮ ਦਾ ਵਿਖਾਉਣ ਵਾਲੇ ਅਦਾਰੇ ਨੂੰ ਫਿਲਮ ਨਾਂਹ ਵਿਖਾਉਣ ਲਈ ਮਨਾ ਲਿਆ ਸੀ।

ਕੈਨੇਡੀਅਨ ਸਿੱਖ ਕੁਲੀਸ਼ਨ ਦੇ ਪ੍ਰਤੀਨਿਧ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਫਿਲਮ ਵਿਖਾਉਣ ਵਾਲੇ ਆਦਾਰੇ ਵੱਲੋਂ ਫਿਲਮ ਨਾ ਵਿਖਾਏ ਜਾਣ ਦੇ ਫੈਸਲੇ ਮਗਰੋਂ ਕੈਨੇਡਾ ਵਿੱਚ ਇਹ ਫਿਲਮ ਨਹੀਂ ਚੱਲ ਸਕੀ।

ਜਿੱਥੇ ਫਿਲਮ ਲੱਗੀ ਵੀ ਗਈ, ਪਰ ਦਰਸ਼ਕਾਂ ਵਲੋਂ ਫਿਲਮ ਨੂੰ ਕੋਈ ਹੁੰਗਾਰਾ ਨਾ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਤਾਂ ਸੰਗਤਾਂ ਵਲੋਂ ਆਪਣੇ ਆਪਣੇ ਨਗਰਾਂ ਵਿੱਚ ਇਹ ਫਿਲਮ ਚਲਣ ਹੀ ਨਹੀਂ ਦਿੱਤੀ ਤੇ ਜਿੱਥੇ ਕਿਤੇ ਚਲੀ ਵੀ ਤਾਂ ਤਕਰੀਬਨ ਸਾਰੇ ਹੀ ਸ਼ੋਅ ਖਾਲੀ ਚੱਲੇ।

ਸਤਪਾਲ ਸਿੰਘ ਦੁੱਗਰੀ ਨੇ ਦੱਸਿਆ ਕਿ ਫਿਲਮ ਸੰਬਧੀ ਜਵਾਬ ਤਲਬੀ ਲਈ 23 ਅਪ੍ਰੈਲ ਨੂੰ ਨਿਰਮਾਤਾ ਹਰਿੰਦਰ ਸਿੱਕਾ ,ਪੰਜਾਬ ਸਰਕਾਰ, ਕੇੰਦਰ ਸਰਕਾਰ ਅਤੇ ਸੈਂਸਰ ਬੋਰਵ ਨੂੰ ਹਾਈ ਕੋਰਟ ਵਲੋਂ ਵੀ ਨੋਟਿਸ ਜਾਰੀ ਕੀਤੇ ਗਏ ਹਨ ਜਿਸਦਾ ਉਹ ਅਦਾਲਤ ਵਿੱਚ ਆ ਕੇ ਜਵਾਬ ਦੇਣਗੇ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ 'ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ 'ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ
ਬੀਤੇ ਸਮੇਂ ਦੌਰਾਨ ‘ਨਾਨਕ ਸ਼ਾਹ ਫਕੀਰ’ ਨਾਮੀ ਫਿਲਮ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਚਿਤਰਤ ਕਰਨ ਵਿਰੁਧ ਸਿੱਖ ਪੰਥ ਵਲੋਂ ਉੱਚੀ ਸੁਰ ਚ ਆਵਾਜ਼ ਬੁਲੰਦ ਕੀਤੀ ਗਈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ
ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ
ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: