ਚੰਡੀਗੜ੍ਹ ( 18 ਅਪ੍ਰੈਲ, 2015): ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਪੰਚਕੁਲਾ ਵਿੱਚ ਦਰਸ਼ਕਾਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ।ਇਹ ਫਿਲਮ ਕੱਲ ਇੱਥੇ ਪੰਚਕੁਲਾ ਵਿੱਚ ਰਿਲੀਜ਼ ਹੋਈ ਸੀ ਜਦਕਿ ਇਸਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਾਬੰਦੀ ਲੱਗੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ, ਚੰਡੀਗੜ ਅਤੇ ਜ਼ੀਰਕਪੁਰ ਤੋਂ ਕੁਝ ਲੋਕ ਪੰਚਕੁਲਾ ਇਹ ਫਿਲਮ ਦੇਖਣ ਗਏ ਸਨ।ਪੰਚਕੁਲਾ ਵਿੱਚ ਦੋ ਸਿਨੇਮਾ ਘਰਾਂ ਵਿੱਚ ਫਿਲਮ ਲਾਈ ਗਈ ਸੀ।
ਸਾਲੀਮਾਰ ਸਿਨੇਮੇ ਵਿੱਚ ਲੱਗੇ ਪਹਿਲੇ ਸ਼ੋਅ ਵਿੱਚ ਕੇਵਲ ਅੱਠ ਦਰਸ਼ਕ ਹੀ ਫਿਲਮ ਵੇਖਣ ਪਹੁੰਚੇ ਸਨ।ਦੁਪਿਹਰ ਦੇ ਸ਼ੋਅ ਸਮੇਂ 44 ਦਰਸ਼ਕਾਂ ਨੇ ਇਸ ਫਿਲ਼ਮ ਨੂੰ ਵੇਖਿਆ। ਸ਼ਾਮ ਦੇ ਸ਼ੋਅ ਸਮੇਂ ਦੌਰਾਨ 33 ਵਿਅਕਤੀਆਂ ਨੇ ਅਤੇ ਰਾਤ ਦੇ ਸ਼ੋਅ ਸਮੇਂ 20 ਦਰਸ਼ਕਾਂ ਨੇ ਫਿਲਮ ਨੂੰ ਦੇਖਿਆ। ਦੁਸਰੇ ਸਿਨੇਮਾ ਘਰ ਵਿੱਚ ਵੀ ਦਰਸ਼ਕਾਂ ਦੀ ਗਿਣਤੀ ਬਹੁਤ ਘੱਟ ਸੀ