Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੈਨੂੰ ਭਾਰਤੀ ਏਜ਼ਸੀਆਂ ਨੇ ਆਪਣੀ ਗੁਪਤ ਕੈਦ ਵਿੱਚ ਰੱਖਿਆ: ਇਰਾਕ ਤੋਂ ਪੰਜਾਬ ਪਰਤੇ ਨੌਜਵਾਨ ਮਸੀਹ ਨੇ ਕਿਹਾ

ਮੈਨੂੰ ਭਾਰਤੀ ਏਜ਼ਸੀਆਂ ਨੇ ਆਪਣੀ ਗੁਪਤ ਕੈਦ ਵਿੱਚ ਰੱਖਿਆ: ਇਰਾਕ ਤੋਂ ਪੰਜਾਬ ਪਰਤੇ ਨੌਜਵਾਨ ਮਸੀਹ ਨੇ ਕਿਹਾ

ਅੰਮਿ੍ਤਸਰ (15 ਮਈ, 2015): ਇਰਾਕ ਦੇ ਮੋਸੂਲ ਖੇਤਰ ‘ਚ ਪਿਛਲੇ ਕਰੀਬ 1 ਵਰ੍ਹੇ ਤੋਂ ਆਈ. ਐਸ. ਦੇ ਅੱਤਵਾਦੀਆਂ ਵੱਲੋਂ ਬੰਦੀ ਬਣਾਏ 31 ਪੰਜਾਬੀਆਂ ਸਮੇਤ 40 ਭਾਰਤੀਆਂ ਨੂੰ ਉਸ ਸਮੇਂ ਹੀ ਮਾਰ ਦਿੱਤੇ ਜਾਣ ਬਾਰੇ ਓਥੋਂ ਪਰਤੇ ਇਕ ਪੰਜਾਬੀ ਹਰਜੀਤ ਮਸੀਹ ਦੇ ਖੁਲਾਸੇ ਮਗਰੋਂ ਇਸ ਮੁੱਦੇ ‘ਤੇ ਕੇਂਦਰ ਸਰਕਾਰ ਦੀ ਅਣਗਹਿਲੀ ਨੂੰ ਹਾਸ਼ੀਏ ‘ਚ ਰੱਖਦਿਆਂ ਹੋਰਨਾਂ ਧਿਰਾਂ ਵੱਲੋਂ ਸਿਆਸਤ ਤੇਜ਼ ਕਰ ਦਿੱਤੀ ਗਈ ਹੈ ।

ਭਗਵੰਤ ਮਾਨ ਅਤੇ ਮਸੀਹ
ਭਗਵੰਤ ਮਾਨ ਅਤੇ ਮਸੀਹ

ਹਰਜੀਤ ਮਸੀਹ ਦੇ ਬਿਆਨ ਮਗਰੋਂ ਕੇਂਦਰੀ ਗ੍ਰਹਿ ਵਿਭਾਗ ਤੋਂ ਸਪੱਸ਼ਟੀਕਰਨ ਮੰਗਦਿਆਂ ਅੱਜ ਇਥੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਕਾਂਗਰਸੀ ਵਿਧਾਇਕ ਤੇ ਅਨੁਸੂਚਿਤ ਜਾਤੀਆਂ ਬਾਰੇ ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਡਾ: ਰਾਜ ਕੁਮਾਰ ਵੇਰਕਾ ਨੇ ਮੋਦੀ ਸਰਕਾਰ ‘ਤੇ ਇਕ ਵਰ੍ਹੇ ਤੱਕ ਅਸਲੀਅਤ ਸਬੰਧੀ ਤੱਥ ਲੁਕਾਏ ਰੱਖਣ ਦੇ ਦੋਸ਼ ਲਗਾਏ ਙ ਆਗੂਆਂ ਨੇ ਕਿਹਾ ਕਿ ਇਕ ਸਾਲ ਦੌਰਾਨ ਪੀੜਤ ਪਰਿਵਾਰ ਕਈ ਵਾਰ ਵਿਦੇਸ਼ ਮੰਤਰੀ ਨੂੰ ਮਿਲੇ, ਜਿਨ੍ਹਾਂ ਹਰ ਵਾਰ ਉਨ੍ਹਾਂ ਦੇ ਸੁਰੱਖਿਅਤ ਹੋਣ ਦਾ ਭਰੋਸਾ ਦਿਵਾਇਆ ਜੋ ਹੁਣ ਤੱਕ ਵੀ ਜਾਰੀ ਹੈ ਪਰ ਸਰਕਾਰ ਹਰਜੀਤ ਮਸੀਹ ਦੇ ਤੱਥਾਂ ਨੂੰ ਰੱਦ ਕਰਨ ਲਈ ਕੋਈ ਸਬੂਤ ਨਹੀਂ ਪੇਸ਼ ਕਰ ਸਕੀ ।

ਹਰਜੀਤ ਮਸੀਹ ਨੇ ਨੇ ਦੱਸਿਆ ਕਿ ਉਸਨੂੰ ਜੁਲਾਈ ਮਹੀਨੇ ਤੋਂ ਲੈ ਕੇ ਭਾਰਤੀ ਖੂਫੀਆਂ ਏਜ਼ੰਸਆਂ ਨੇ ਉਸਨੂੰ ਵੱਖ-ਵੱਖ ਥਾਵਾਂ ‘ਤੇ ਗੁੜਗਾਓੁ ਅਤੇ ਨੋਇਡਾ ਵਿੱਚ ਆਪਣੀ ਕੈਦ ਵਿੱਚ ਰੱਖਿਆ।

ਮਾਨ ਨੇ ਕਿਹਾ ਕਿ ਸਰਕਾਰ ਹੁਣ ਤੱਕ ਬੰਦੀ ਬਣਾਉਣ ਵਾਲਿਆਂ ਨਾਲ ਕੋਈ ਤਾਲਮੇਲ ਨਹੀਂ ਕਰ ਸਕੀ ਙ ਸਗੋਂ ਇਸ ਮਾਮਲੇ ਦੇ ਇਕੋ ਇਕ ਚਸ਼ਮਦੀਦ ਹਰਜੀਤ ਨੂੰ ਡਰਾ ਧਮਕਾ ਕੇ ਤੰਗ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾਅਵਾ ਕੀਤਾ ਹਰਜੀਤ ਨੂੰ ਮੰੂਹ ਬੰਦ ਰੱਖਣ ਲਈ ਦਿੱਲੀ ਵਿਖੇ ਨੌਕਰੀ ਦੀ ਵੀ ਪੇਸ਼ਕਸ਼ ਕੀਤੀ ਗਈ ਸੀ ਅਤੇ ਹੁਣ ਵੀ ਉਹ ਸਰਕਾਰ ਕੋਲੋਂ ਖਤਰਾ ਮਹਿਸੂਸ ਕਰ ਰਿਹਾ ਹੈ ।

ਡਾ: ਵੇਰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਕ ਸਾਲ ਤੋਂ ਆਪਣੇ ‘ਮਨ ਕੀ ਬਾਤ’ ਹੀ ਸੁਣਾ ਰਹੇ ਹਨ, ਜਦ ਕਿ ਜਨਤਾ ਦੀ ਬਾਤ ਨਹੀਂ ਪੁੱਛੀ ਜਾ ਰਹੀ ਙ ਉਕਤ ਆਗੂਆਂ ਵੱਲੋਂ ਪਹਿਲਾਂ ਹਰਜੀਤ ਮਸੀਹ ਦੇ ਵੀ ਪੁੱਜਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਉਹ ਪੱਤਰਕਾਰ ਮਿਲਣੀ ਦੌਰਾਨ ਨਹੀਂ ਪੁੱਜੇ, ਜਦ ਕਿ ਇਸ ਮੌਕੇ ਪੀੜਤਾਂ ‘ਚੋਂ ਇਕ ਧਰਮਿੰਦਰ ਕੁਮਾਰ ਦੀ ਮਾਤਾ ਕਮਲਜੀਤ ਕੌਰ ਅਤੇ ਪਰਿਵਾਰ ਵੀ ਇਥੇ ਹਾਜ਼ਰ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: