ਜਗਰਾਉਂ,(2 ਦਸੰਬਰ, 2014): ਥਾਈਲੈਂਡ ਦੀਆਂ ਏਜ਼ੰਸੀਆਂ ਵੱਲੋਂ ਵਾਪਸ ਭਾਰਤ ਭੇਜੇ ਗਏ ਪੰਜਾਬ ਪੁਲਿਸ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੇ ਗਏ ਭਾਈ ਹਰਮਿੰਦਰ ਸਿੰਘ ਉਰਫ਼ ਮਿੰਟੂ, ਨੂੰ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਅਦਾਲਤ ‘ਚ ਪੇਸ਼ ਕੀਤਾ।

ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਜਗਰਾਉਂ ਪੁਲਿਸ ਦੀ ਅਰਜ਼ੀ ‘ਤੇ ਭਾਈ ਮਿੰਟੂ ਦਾ ਤਿੰਨ ਦਿਨ ਦਾ ਜਗਰਾਉਂ ਪੁਲਿਸ ਨੂੰ ਰਿਮਾਂਡ ਦੇ ਦਿੱਤਾ।
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਉਰਫ਼ ਮਿੰਟੂ ਖਿਲਾਫ਼ ਸਾਲ 2008 ‘ਚ ਥਾਣਾ ਸਦਰ ਜਗਰਾਉਂ ‘ਚ ਮੁਕੱਦਮਾ 137 ਦਰਜ ਕੀਤਾ ਸੀ। ਭਾਈ ਮਿੰਟੂ ਨੂੰ ਅੱਜ ਜ਼ਿਲ੍ਹਾ ਪੁਲਿਸ ਜਲੰਧਰ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਆਈ, ਜਿਸ ਨੂੰ ਰਾਏਕੋਟ ਦੇ ਡੀ.ਐਸ.ਪੀ. ਸਤਨਾਮ ਸਿੰਘ ਤੇ ਥਾਣਾ ਸੁਧਾਰ ਦੇ ਮੁਖੀ ਇੰਸ. ਰਮੇਸ਼ ਕੁਮਾਰ ਦੀ ਅਗਵਾਈ ‘ਚ ਅਦਾਲਤ ‘ਚ ਪੇਸ਼ ਕੀਤਾ।