Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੀਬੀ ਜਗਦੀਸ਼ ਕੌਰ ਦਾ ਅਮਰਿੰਦਰ ਨੂੰ ਸਵਾਲ; ਜੇ ਕਾਂਗਰਸ ਨੇ ਨਹੀਂ ਤਾਂ ਕਿਸਨੇ ਕਰਾਇਆ ਸੀ 84 ਸਿੱਖ ਕਤਲੇਆਮ?

ਬੀਬੀ ਜਗਦੀਸ਼ ਕੌਰ ਦਾ ਅਮਰਿੰਦਰ ਨੂੰ ਸਵਾਲ; ਜੇ ਕਾਂਗਰਸ ਨੇ ਨਹੀਂ ਤਾਂ ਕਿਸਨੇ ਕਰਾਇਆ ਸੀ 84 ਸਿੱਖ ਕਤਲੇਆਮ?

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਦੀ ਅਹਿਮ ਗਵਾਹ ਅਤੇ ਪਾਲਮ ਕਲੋਨੀ ਕਤਲ ਕਾਂਡ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਚੱਲ ਰਹੇ ਅਦਾਲਤੀ ਮਾਮਲੇ ਦੀ ਮੁਦਈ ਬੀਬੀ ਜਗਦੀਸ਼ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਹੈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਜ਼ਿੰਮੇਵਾਰ ਨਹੀਂ ਹੈ। ਬੀਬੀ ਜਗਦੀਸ਼ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਕਿ ‘ਇਹ ਹੀ ਦੱਸ ਦਿਓ ਕਿ ਇਹ ਕਤਲੇਆਮ ਕਿਸਨੇ ਕਰਵਾਇਆ ਸੀ? ਜੇਕਰ ਕਾਂਗਰਸ ਨੇ ਨਹੀਂ ਕਰਵਾਇਆ ਤਾਂ ਕੈਪਟਨ ਸਮੇਤ ਹੁਣ ਤੀਕ ਕਾਂਗਰਸ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਤੇ ਉਨ੍ਹਾਂ ਦੇ ਆਗੂ ਕਤਲੇਆਮ ਦੇ ਦੋਸ਼ੀਆਂ ਨੂੰ ਬੇਨਕਾਬ ਕਰਨ ਅੱਗੇ ਕਿਉਂ ਨਹੀ ਆਏ’?

1984 ਸਿੱਖ ਕਤਲੇਆਮ ਦੀ ਪੀੜਤ ਬੀਬੀ ਜਗਦੀਸ਼ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)
1984 ਸਿੱਖ ਕਤਲੇਆਮ ਦੀ ਪੀੜਤ ਬੀਬੀ ਜਗਦੀਸ਼ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਅੱਜ ਆਪਣੀ ਰਿਹਾਇਸ਼ ‘ਤੇ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਉਹ ਖੁੱਦ ਇੱਕ ‘ਅਜ਼ਾਦੀ ਘੁਲਾਟੀ’ ਦੀ ਧੀਅ ਹੈ ਅਤੇ ਸਪੱਸ਼ਟ ਕਰਨਾ ਚਾਹੁੰਦੀ ਕਿ ਕਾਂਗਰਸ ਦਾ ਜੋ ਕਰੂਰ ਚਿਹਰਾ ਨਵੰਬਰ 1984 ਵਿਚ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਵਜੋਂ ਤੇ ਨਰਸਿੰਮਹਾ ਰਾਉ ਦੇ ਗ੍ਰਹਿ ਮੰਤਰੀ ਵਜੋਂ ਸਮੇਂ ਵਿੱਚ ਉਸਨੇ ਵੇਖਿਆ ਹੈ ,ਉਹ ਕਾਂਗਰਸ ਦੇ ਇਸ ਚਿਹਰੇ ਪ੍ਰਤੀ ਸ਼ਰਮਸਾਰ ਹੈ ਕਿ ਉਸ ਦੇ ਪੁਰਖਿਆਂ ਨੇ ਅੰਗ੍ਰੇਜ਼ਾਂ ਤੋਂ ‘ਅਜ਼ਾਦੀ’, ਸਿੱਖਾਂ ਦਾ ਕਤਲ ਕਰਾਉਣ ਲਈ ਲਈ ਸੀ। ਭਰੇ ਮਨ ਤੇ ਨਮ ਅੱਖਾਂ ਨਾਲ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਕਾਂਗਰਸੀ ਲੀਡਰਾਂ ਦੀ ਅਗਵਾਈ ਵਾਲੇ ਕਾਤਲਾਂ ਤੇ ਲੁਟੇਰਿਆਂ ਨੇ ਪੁਲਿਸ ਦੀ ਸਰਪ੍ਰਸਤੀ ਹੇਠ ਹੀ 31 ਅਕਤੂਬਰ ਦੀ ਦੇਰ ਸ਼ਾਮ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਸ਼ੁਰੂ ਕਰ ਦਿੱਤਾ ਸੀ।

ਇੱਕ ਨਵੰਬਰ ਨੂੰ ਚਿੱਟੇ ਦਿਨ ਡੇਢ ਵਜੇ ਦੇ ਕਰੀਬ ਹਜ਼ੂਮ ਨੇ ਘਰ ਦੇ ਡਰਾਇੰਗ ਰੂਮ ਵਿੱਚ ਬੈਠੇ ਉਸਦੇ ਪਤੀ ਨੂੰ ਕਤਲ ਕੀਤਾ ਤੇ ਬੱਚਕੇ ਭੱਜ ਰਹੇ ਬੇਟੇ ਨੂੰ ਭਰੇ ਬਜ਼ਾਰ ਵਿੱਚ ਖਤਮ ਕੀਤਾ। ਦੋ ਨਵੰਬਰ ਦੀ ਸਵੇਰ 8-9 ਵਜੇ ਦੇ ਕਰੀਬ ਘਰ ਦੀ ਛੱਤ ਤੇ ਲੁਕੇ ਉਸਦੇ ਤਿੰਨ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੀਬੀ ਜਗਦੀਸ਼ ਕੌਰ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਧਿਆਨ ਨਾਲ ਸੁਣ ਲਵੇ ਕਿ ਦਿੱਲੀ ਦੇ ਕੈਂਟ ਏਰੀਆ ਦੀ ਪਾਲਮ ਪੁਲਿਸ ਚੌਂਕੀ ਪਾਸ ਇਸ ਕਤਲੇਆਮ ਦੀ ਸ਼ਿਕਾਇਤ ਕਰਨ ਵਾਲੀ ਉਹੀ ਔਰਤ ਹੈ ਜਿਸਨੇ ਆਪਣੇ ਘਰ ਦਾ ਫਰਨੀਚਰ ਤੀਕ ਕੱਢ ਕੇ ਸੜਕਾਂ ਤੇ ਪਈਆਂ ਅਨਗਿਣਤ ਸਿੱਖਾਂ ਦੀਆਂ ਅੱਧ ਸੜੀਆਂ ਲਾਸ਼ਾਂ ਦਾ ਸਸਕਾਰ ਕੀਤਾ। ਪ੍ਰਵਾਰਕ ਜੀਆਂ ਦੀ ਅਰਦਾਸ ਖੁਦ ਕੀਤੀ, ਦਿੱਲੀ ਦੇ ਇਸ ਖੇਤਰ ਦੇ ਮਿਲਟਰੀ ਅਫਸਰਾਂ ਤੀਕ ਸ਼ਿਕਾਇਤ ਕੀਤੀ।

ਬੀਬੀ ਜਗਦੀਸ਼ ਕੌਰ ਨੇ ਸਵਾਲ ਕੀਤਾ ਹੈ ਕਿ ਜੇਕਰ ਇਹ ਕਤਲੇਆਮ ਕਾਂਗਰਸ ਨੇ ਨਹੀਂ ਕਰਵਾਇਆ ਤਾਂ ਕਤਲੇਆਮ ਦੇ ਦੋਸ਼ੀ ਕਾਂਗਰਸੀਆਂ ਦੀ ਸ਼ਨਾਖਤ ਕਰਨ ਵਾਲੇ ਮਨੁੱਖੀ ਅਧਿਕਾਰ ਕਾਮਿਆਂ ਖਿਲਾਫ ਕਾਂਗਰਸ ਨੇ ਕੋਈ ਕਾਰਵਾਈ ਕਿਉਂ ਨਹੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 32 ਸਾਲ ਤੋਂ ਸਿੱਖ ਕਤਲੇਆਮ ਦੇ ਇੱਕ ਪ੍ਰਮੁਖ ਦੋਸ਼ੀ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਲਈ ਜਦੋਜਹਿਦ ਕਰ ਰਹੀ ਹੈ ਪਰ ਕੈਪਟਨ ਤੇ ਉਸ ਵਰਗੇ ਅਨੇਕਾਂ ਬੇਗੈਰਤ ਕਾਂਗਰਸੀ ਸੱਜਣ ਕੁਮਾਰ ਨੂੰ ਬਾਇੱਜ਼ਤ ਬਰੀ ਕਰਾਉਣ ਲਈ ਪੱਬਾਂ ਭਾਰ ਫਿਰ ਰਹੇ ਹਨ। ਬੀਬੀ ਜਗਦੀਸ਼ ਕੌਰ ਨੇ ਇਹ ਵੀ ਦੱਸਿਆ ਕਿ ਕੈਪਟਨ ਇਹ ਵੀ ਯਾਦ ਰੱਖੇ ਕਿ ਉਹ (ਬੀਬੀ ਜਗਦੀਸ਼ ਕੌਰ) ਉਸ ਖਾਨਦਾਨ ਵਿੱਚੋਂ ਹੈ ਜਿਸ ਖਾਨਦਾਨ ਨਾਲ ਮਹਾਰਾਣੀ ਪਰਣੀਤ ਕੌਰ ਦਾ ਸਬੰਧ ਹੈ ਤੇ ਇਸ ਖਾਨਦਾਨ ਦੀਆਂ ਔਰਤਾਂ ਕਿਸੇ ‘ਤੇ ਝੂਠਾ ਇਲਜ਼ਾਮ ਨਹੀਂ ਲਾਉਂਦੀਆਂ। ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਅਜੇ ਵੀ ਕੋਈ ਸ਼ੱਕ ਹੈ ਤਾਂ ਉਹ ਆਕੇ ਮਿਲ ਲਵੇ ਸਭ ਕੁਝ ਵਿਸਥਾਰ ਸਹਿਤ ਦੱਸਾਂਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: