Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਬਾ ਦਾਦੂਵਾਲ ਨੂੰ ਫਿਰ ਗ੍ਰਿਫਤਾਰ ਕਰਨ ਵਿਰੁੱਧ ਹਾਈ ਕੋਰਟ ‘ਚ ਪਟੀਸ਼ਨ ਦਾਇਰ: ਸਰਕਾਰ ਨੂੰ 13 ਅਕਤੂਬਰ ਤੱਕ ਦਿੱਤਾ ਨੋਟਿਸ

ਬਾਬਾ ਦਾਦੂਵਾਲ ਨੂੰ ਫਿਰ ਗ੍ਰਿਫਤਾਰ ਕਰਨ ਵਿਰੁੱਧ ਹਾਈ ਕੋਰਟ ‘ਚ ਪਟੀਸ਼ਨ ਦਾਇਰ: ਸਰਕਾਰ ਨੂੰ 13 ਅਕਤੂਬਰ ਤੱਕ ਦਿੱਤਾ ਨੋਟਿਸ

ਬਾਬਾ ਬਲਜੀਤ ਸਿੰਘ ਦਾਦੂਵਾਲ ਪੰਜਾਬ ਪੁਲਿਸ ਵੱਲੋਂ ਦੁਬਾਰਾ ਗ੍ਰਿਫਤਾਰ
ਬਾਬਾ ਬਲਜੀਤ ਸਿੰਘ ਦਾਦੂਵਾਲ ਪੰਜਾਬ ਪੁਲਿਸ ਵੱਲੋਂ ਦੁਬਾਰਾ ਗ੍ਰਿਫਤਾਰ

ਚੰਡੀਗੜ੍ਹ(10 ਅਕਤੂਬਰ, 2014): ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਜਮਾਨਤ ‘ਤੇ ਰਿਹਾਅ ਹੁੰਦਿਆਂ ਹੀ ਮੁੜ ਹਿਰਾਸਤ ‘ਚ ਲਏ ਗਏ ਦੇ ਵਿਰੁੱਧ ਪਰਿਵਾਰ ਵੱਲੋਂ ਅੱਜ ਹਾਈਕੋਰਟ ‘ਚ ਕਿਸੇ ਵਿਅਕਤੀ ਦੀ ਨਜਾਇਜ਼ ਹਿਰਾਸਤ ਤੋਂ ਮੁਕਤੀ ਕਰਵਾਉਣ ਅਧੀਨ ਪਟੀਸ਼ਨ ਦਾਇਰ ਕੀਤੀ ਹੈ।

ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਅਨੀਤਾ ਚੌਧਰੀ ਵੱਲੋਂ ਜੁਆਬਦੇਹ ਧਿਰਾਂ ਨੂੰ ਆਉਂਦੇ 13 ਅਕਤੂਬਰ ਲਈ ਨੋਟਿਸ ਜਾਰੀ ਕਰਦਿਆਂ ਲਿਖਤੀ ਜਵਾਬ ਦੀ ਤਾਕੀਦ ਦੇ ਨਾਲ-ਨਾਲ ਸਪਸ਼ਟ ਕਹਿ ਦਿੱਤਾ ਹੈ ਕਿ ਸਰਕਾਰ ਨੂੰ ਜਵਾਬ ਦੇਣ ਹਿਤ ਅਗਲੀ ਤਰੀਕ ਤੋਂ ਹੋਰ ਅੱਗੇ ਮੋਹਲਤ ਨਹੀਂ ਦਿੱਤੀ ਜਾਵੇਗੀ।

ਪਟੀਸ਼ਨਰ ਵੱਲੋਂ ਇਸ ਵਾਰ ਪੰਜਾਬ ਸਰਕਾਰ ਦੇ ਨਾਲ-ਨਾਲ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਮੈਜਿਸਟਰੇਟ ਮੁਹੰਮਦ ਤਾਯਬ, ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟ੍ਰੇਟ ਨਰਿੰਦਰ ਸਿੰਘ ਸੈਣੀ, ਐੱਸ.ਐੱਸ.ਪੀ. ਫ਼ਰੀਦਕੋਟ ਸੁਖਦੇਵ ਸਿੰਘ ਕਾਹਲੋਂ ਸਣੇ ਐੱਸ.ਪੀ. ਕੇਂਦਰੀ ਜੇਲ੍ਹ ਫ਼ਰੀਦਕੋਟ ਅਤੇ ਐੱਸ.ਐਚ.ਓ. ਸਿਟੀ ਨੂੰ ਵੀ ਧਿਰ ਬਣਾਇਆ ਗਿਆ ਹੈ।

ਪਟੀਸ਼ਨਰ ਗੁਰਮੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਬਾਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਰਾਹੀਂ ਦੋਸ਼ ਲਾਇਆ ਗਿਆ ਹੈ ਕਿ ਦਾਦੂਵਾਲ ਦੀ ਨਿਯਮਿਤ ਜ਼ਮਾਨਤ ਬਾਰੇ ਹਾਈਕੋਰਟ ਦੇ ਹੁਕਮ ਆ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮੁੜ ਹਿਰਾਸਤ ‘ਚ ਲਿਆ ਜਾਣਾ ਨਾ ਸਿਰਫ਼ ਗ਼ੈਰ-ਕਾਨੂੰਨੀ ਹੈ, ਬਲਕਿ ਉਨ੍ਹਾਂ ਖ਼ਿਲਾਫ਼ ਸੰਭਾਵੀ ਝਗੜੇ ਤੋਂ ਬਚਣ ਦੇ ਖ਼ਦਸ਼ੇ ਨਾਲ ਕੀਤੀ ਗਈ ਕਾਰਵਾਈ ਧਾਰਾ 107/151 ਦੀ ਕਾਰਵਾਈ ਨੂੰ ਲੈ ਕੇ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਤੈਅ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ।

ਦੱਸਣਯੋਗ ਹੈ ਕਿ ਸੰਤ ਦਾਦੂਵਾਲ ਨੂੰ ਫ਼ਰੀਦਕੋਟ ਤੇ ਮਾਨਸਾ ਜ਼ਿਲ੍ਹਿਆਂ ਤਹਿਤ ਦਰਜ ਮੁਕੱਦਮਿਆਂ ‘ਚ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਸ਼ਾਮ ਹੋਈ ਰਿਹਾਈ ਤੋਂ ਤੁਰੰਤ ਬਾਅਦ ਫ਼ਰੀਦਕੋਟ ਪੁਲਿਸ ਨੇ ਜੇਲ੍ਹ ‘ਚੋਂ ਹੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਧਾਰਾ 107/151 ਤਹਿਤ 16 ਅਕਤੂਬਰ ਤੱਕ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ।

ਅੱਜ ਅਦਾਲਤ ਦੇ ਕਹਿਣ ਉੱਤੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਗ਼ਾਜ਼ੀ ਮੁਹੰਮਦ ਵੱਲੋਂ ਹੀ ਮੌਕੇ ਉੱਤੇ ਨੋਟਿਸ ਹਾਸਿਲ ਕਰ ਲਿਆ ਗਿਆ ਅਤੇ ਪਟੀਸ਼ਨ ਦੀ ਨਕਲ ਵੀ ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ। ਪਟੀਸ਼ਨਰ ਧਿਰ ਵੱਲੋਂ ਅੱਜ ਹਾਈਕੋਰਟ ‘ਚ ਇਹ ਵੀ ਤੱਥ ਉਭਾਰਿਆ ਕਿ ਸੰਤ ਬਲਜੀਤ ਸਿੰਘ ਹਰਿਆਣਾ ਦੇ ਪਿੰਡ ਦਾਦੂਵਾਲ ਦੇ ਰਹਿਣ ਵਾਲੇ ਹਨ, ਜੋ ਕਿ ਇਨੈਲੋ ਹਰਿਆਣਾ ਦੀ ਕਾਲਾਂਵਾਲੀ ਵਿਧਾਨ ਸਭਾ ਸੀਟ ਅਧੀਨ ਆਉਂਦਾ ਹੈ।

ਇਸੇ ਤਰਾਂ ਉਹ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐਡਹਾਕ) ਦੇ ਅੰਬਾਲਾ ਤੋਂ ਨਾਮਜ਼ਦ ਮੈਂਬਰ ਵੀ ਹਨ, ਜਿੱਥੋਂ ਕਿ ਅਕਾਲੀ ਦਲ ਦਾ ਉਮੀਦਵਾਰ ਹੀ ਮੈਦਾਨ ਵਿਚ ਹੈ। ਵੀਰਵਾਰ ਨੂੰ ਉਨ੍ਹਾਂ ਖ਼ਿਲਾਫ਼ ਧਾਰਾ 107/151 ਤਹਿਤ ਕੀਤੀ ਗਈ ਕਾਰਵਾਈ ਦੌਰਾਨ ਵੀ ਉਨ੍ਹਾਂ ਨੂੰ ਆਉਂਦੀ 16 ਅਕਤੂਬਰ (ਹਰਿਆਣਾ ‘ਚ ਵੋਟਾਂ ਪੈਣ ਵਾਲੇ ਦਿਨ ਤੋਂ ਮਹਿਜ਼ ਇੱਕ ਦਿਨ ਬਾਅਦ) ਤੱਕ ਮੁੜ ਜੇਲ੍ਹ ਭੇਜਿਆ ਗਿਆ ਹੈ।

ਪਟੀਸ਼ਨਰ ਧਿਰ ਵੱਲੋਂ ਇਹਨਾਂ ਤਰਕਾਂ ਦੇ ਆਧਾਰ ਉੱਤੇ ਹਾਈਕੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੀ ਸੱਤਾਧਾਰੀ ਧਿਰ ਹਰਿਆਣਾ ਵਿਚਲੀਆਂ ਆਪਣੇ ਖਾਤੇ ਆਈਆਂ ਉਕਤ ਦੋਵਾਂ ਸਿੱਖ ਬਹੁਗਿਣਤੀ ਵਾਲੀਆਂ ਸੀਟਾਂ ‘ਤੇ ਸੰਤ ਦਾਦੂਵਾਲ ਦਾ ਅਸਰ-ਰਸੂਖ਼ ਹੋਣ ਕਰਕੇ ਮਹਿਜ਼ ਆਪਣੇ ਸਿਆਸੀ ਮਨੋਰਥਾਂ ਹਿਤ ਉਨ੍ਹਾਂ ਨੂੰ ਲਗਾਤਾਰ ਕੇਸਾਂ ‘ਚ ਉਲਝਾ ਰਹੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਤਿੰਨ ਸਿੱਖ ਨੌਜਵਾਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਰਾਹਤ ਪਾਉਣ ਵਾਲੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਸਿੱਖ ਨੌਜਵਾਨ ਮਨਿੰਦਰ ਸਿੰਘ ਜੁੰਮਾ ਦੀ ਜਮਾਨਤ ਮਨਜ਼ੂਰ ਕਰ ਲਈ ਗਈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੱਜ ਸਿੱਖ ਨੌਜਵਾਨ ਮਨਿੰਦਰ ਸਿੰਘ ਜੁੰਮਾ ਦੀ ਜਮਾਨਤ ਮਨਜ਼ੂਰ ਕਰ ਲਈ ਗਈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: