Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨੋਬਲ ਸ਼ਾਂਤੀ ਇਨਾਮ ਲਈ ਐਲਾਨੇ ਗਏ ਕੈਲਾਸ਼ ਨਾਥ ਸਤਿਆਰਥੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤੀ ਸੀ ਹਮਾਇਤ: ਫੂਲਕਾ

ਨੋਬਲ ਸ਼ਾਂਤੀ ਇਨਾਮ ਲਈ ਐਲਾਨੇ ਗਏ ਕੈਲਾਸ਼ ਨਾਥ ਸਤਿਆਰਥੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤੀ ਸੀ ਹਮਾਇਤ: ਫੂਲਕਾ

ਨਵੀਂ ਦਿੱਲੀ (10 ਅਕਤੂਬਰ ,2014): ਆਮ ਆਦਮੀ ਪਾਰਟੀ ਦੇ ਆਗੂ ਅਤੇ ਉੱਘੇ ਵਕੀਲ ਸ੍ਰ. ਹਰਵਿੰਦਰ ਸਿੰਘ ਫੂਲਕਾ ਨੇ ਬੱਚਿਆਂ ਦੇ ਅਧਿਕਾਰਾਂ ਲਈ ਲੰਮੇ ਸਮੇਂ ਤੋਂ ਸੰਘਰਸ਼ਸ਼ੀਲ ਕੈਲਾਸ਼ ਨਾਥ ਸਤਿਆਰਥੀ ਨੂੰ ਨੋਬਲ ਪ੍ਰਾਈਜ਼ ਮਿਲਣ ਦੀ ਪ੍ਰਸ਼ੰਸ਼ਾ ਕਰਦਿਆਂ ਸ੍ਰ. ਫੁਲਕਾ ਨੇ ਦੱਸਿਆ ਕਿ ਕੈਲਾਸ਼ ਸਤਿਆਰਥੀ 1984  ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਸ਼ਾਮਿਲ ਹਨ। ਕੈਲਾਸ਼ ਸਤਿਆਰਥੀ ਅਤੇ ਉਨ੍ਹਾਂ ਦੇ ਬਚਪਨ ਬਚਾਓ ਅੰਦਲੋਨ ਨੇ ਹਮੇਸ਼ਾ ਤੋਂ ਹੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਅਤੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਹਮਾਇਤ ਕੀਤੀ ਹੈ।

ਸ੍ਰ. ਫੁਲਕਾ ਕੈਲਾਸ਼ ਸਤਿਆਰਥੀ ਅਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਸੰਗਠਨ “ਬਚਪਨ ਬਚਾਉ ਅੰਦੋਲਨ” ਦੇ ਵਕੀਲ ਹਨ ਅਤੇ ਉਹ ਪਿੱਛਲੇ 10 ਸਾਲਾਂ ਤੋਂ ਉਨ੍ਹਾਂ ਲਈ ਕਾਨੂੰਨੀ ਲੜਾਈ ਲੜ ਰਹੇ ਹਨ।

ਨੋਬਲ ਸ਼ਾਂਤੀ ਇਨਾਮਪ੍ਰਾਪਤ ਕਰਨ ਵਾਲੇ ਕੈਲਾਸ਼ ਸਤਿਆਰਥੀ
ਨੋਬਲ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਾਲੇ ਕੈਲਾਸ਼ ਸਤਿਆਰਥੀ

ਕੈਲਾਸ ਨਾਥ ਪਿੱਛਲੇ ਕਾਫੀ ਸਮੇਂ ਤੋਂ ਬੰਧੂਆ ਮਜਦੂਰੀ , ਬਾਲ ਮਜਦੂਰੀ, ਲੜਕੀਆਂ ਦੀ ਖਰੀਦੋ-ਫਰੋਖਤ ਅਤੇ ਗੁੰਮ ਹੋਏ ਬੱਚਿਆਂ ਲਈ ਕਮੰ ਕਰ ਰਹੇ ਹਨ।ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਨੇ ਕਾਨੂੰਨ ਵਿੱਚ ਬਦਲਾਅ ਕੀਤੇ ਸਨ।

ਸੰਸਾਰ ਪ੍ਰਸਿੱਧ ਨੋਬਲ ਇਨਾਮ ਲਈ ਅੱਜ ਉਨ੍ਹਾਂ ਦਾ ਨਾਮ ਪਾਕਿਸਤਾਨੀ ਸਕੂਲ ਵਿਦਿਆਰਥਣ ਅਤੇ ਲੜਕੀਆ ਦੇ ਸਿੱਖਿਆ ਅਧਿਕਾਰਾਂ ਲਈ ਸੰਘਰਸ਼ਸ਼ੀਲ ਮਲਾਲਾ ਯੂਸਫਜ਼ਾਈ ਨਾਲ ਕੀਤਾ ਗਿਆ।

ਉਨ੍ਹਾਂ ਨੇ 1984 ਦੰਗਿਆਂ ਦੀ 28ਵੀਂ ਵਰੇਗੰਢ ‘ਤੇ ਇੰਡੀਆ ਗੇਟ ‘ਤੇ ਕੱਢੇ ਗਏ ਮੋਮਬੱਤੀ ਮਾਰਚ ਵਿਚ ਸ਼ਿਰਕਤ ਕੀਤੀ ਸੀ ਅਤੇ ’84 ਦੰਗਿਆਂ ਦੀ 29ਵੀਂ ਵਰੇਗੰਢ ‘ਤੇ ‘ਫਾਰਗੋਟਨ ਸੀਟੀਜ਼ਨ’ ਦੇ ਨਾਮ ਨਾਲ ਲਗਾਈ ਗਈ ਫੋਟੋ ਪ੍ਰਦਰਸ਼ਨੀ ਵਿਚ ਵੀ ਕੈਲਾਸ਼ ਸਤਿਆਰਥੀ ਸ਼ਾਮਿਲ ਹੋਏ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਹਰਵਿੰਦਰ ਸਿੰਘ ਫੂਲਕਾ ਨੇ ਸਪੀਕਰ ਨੂੰ ਜਵਾਬ ਦੇਂਦਿਆਂ ਕਿਹਾ ਕਿ ਕਨੂੰਨ ਅਨੁਸਾਰ ਸਰਕਾਰ ਨੂੰ () ਆਪਣੀ ਕਾਰਵਾਈ ਦੀ ਜਾਣਕਾਰੀ ਵੀ ਨਾਲ ਦੇਣੀ ਚਾਹੀਦੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2001
ਉਹਨਾਂ ਕਿਹਾ ਕਿ ਚੁਰਾਸੀ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਦੀ ਲੜਾਈ ਮੇਰੀ ਲਈ ਵੱਡੀ ਹੈ ਮੈਂ ਨਾ ਹੀ ਲੋਕਸਭਾ ਦੀਆਂ ਚੋਣਾਂ ਲੜਾਂਗਾ ਨਾਂ ਹੀ ਸ਼੍ਰੋਮਣੀ ਕਮੇਟੀ ਦੀਆਂ ਅਸੀਂ ਪੰਜਾਬ ਵਿਚ
ਦਰਪੇਸ਼ ਕੌਮੀ ਮਸਲਿਆਂ ਤੇ ਬੇਅਦਬੀ ਮਾਮਲਿਆਂ ਤੇ ਵਿਚਾਰ ਕਰਕੇ ਕੋਈ ਸਾਂਝੀ ਰਾਏ ਉਭਾਰਨ ਲਈ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਬੁਲਾਏ ਗਏ ਦੋ ਦਿਨਾ ‘ਪੰਥਕ ਅਸੈਂਬਲੀ’ ਨਾਮੀ ਇਕੱਠ ਦੇ ਪਹਿਲੇ ਦਿਨ ਇਹ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: