ਚੰਡੀਗਡ਼੍ਹ (19 ਅਗਸਤ, 2015): ਬੰਦੀ ਸਿੰਘਾਂ ਦੀ ਰਿਹਾਈ ਲਈ ਸੱਤ ਮਹੀਨਿਆਂ ਤੋਂ ਭੁੱਖ ਹੜਤਾਲ ਤੇ ਚੱਲ ਰਹੇ ਬਾਪੂ ਸੂਰਤ ਸਿੰਘ ਕਾਲਸਾ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀਆਂ ਵਧੀਕੀਆਂ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਉਨ੍ਹਾਂ ਨੂੰ ਪਹਿਲਾਂ ਪੁਲਿਸ ਨੇ ਜਬਰਦਸਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਨ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਗਰ ਵਿੱਚ ਹੀ ਕੈਦ ਕੀਤਾ ਹੋਇਆ ਹੈ। ਉਨ੍ਹਾਂ ਨੂੰ ਕੋਈ ਵੀ ਪੁਲਿਸ ਦੀ ਇਜ਼ਾਜ਼ਤ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਹੀ ਮਿਲ ਸਕਦਾ ਹੈ।

ਉਨ੍ਹਾਂ ਨੇ ਘਰ ’ਚ ਕਥਿਤ ਤੌਰ ’ਤੇ ਨਜ਼ਰਬੰਦ ਕੀਤੇ ਜਾਣ ਖ਼ਿਲਾਫ਼ ਅੱਜ ਪੰਜਾਬ-ਹਰਿਅਾਣਾ ਹਾੲੀ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੈ।
ਉਨ੍ਹਾਂ ਦੇ ਵਕੀਲ ਏ. ਡੀ. ਐੱਸ ਜਟਾਣਾ ਵੱਲੋਂ ਅੱਜ ਦੁਪਹਿਰ ਨੂੰ ਦਾਖ਼ਲ ਕੀਤੀ ਗੲੀ ਪਟੀਸ਼ਨ ’ਚ ਕਿਹਾ ਗਿਅਾ ਹੈ ਕਿ ੳੁਨ੍ਹਾਂ ’ਤੇ ੲਿਨਾ ਸਖ਼ਤ ਪਹਿਰਾ ਹੈ ਕਿ ੳੁਹ ਘਰ ’ਚ ਨਜ਼ਰਬੰਦਾਂ ਵਾਂਗ ਰਹਿ ਰਹੇ ਹਨ ਅਤੇ ਪੁਲੀਸ ਕਿਸੇ ਨੂੰ ਵੀ ਮਿਲਣ ਨਹੀਂ ਦੇ ਰਹੀ। ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਸੁਣਵਾੲੀ ਹੋਣ ਦੀ ਸੰਭਾਵਨਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਜਾਵਈ ਅਤੇ ਉਨ੍ਹਾਂ ਦੇ ਸੰਘਰਸ਼ ੱਿਵਚ ਉਨ੍ਹਾਂ ਦਾ ਸਾਥ ਨਿਭਾ ਰਹੀ ਉਨ੍ਹਾਂ ਦੀ ਧੀ ਬੀਬੀ ਸਰਵਿੰਦਰ ਕੌਰ ਦੇ ਪਤੀ ਸ੍ਰ. ਸਤਵਿੰਦਰ ਸਿੰਘ ਭੋਲਾ ਦਾ ਅਮਰੀਕਾ ਵਿੱਚ ਪਿੱਛਲੇ ਦਿਨੀ ਕੁਝ ਅਣਪਛਾਤੇ ਬੰਦਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਸਿੱਖ ਹਲਕੇ ਭਾਈ ਸਤਵਿੰਦਰ ਸਿੰਘ ਦੇ ਕਤਲ ਨੂੰ ਬਾਪੂ ਸੂਰਤ ਸਿੰਘ ਦੇ ਬੰਦੀ ਸਿੰਘ ਰਿਹਾਈ ਸੰਘਰਸ਼ ਨਾਲ ਜੋੜ ਕੇ ਵੇਖ ਰਹੇ ਹਨ।