Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ ਦਲ ਦੇ ਸਾਬਕਾ ਮੰਤਰੀ ਲੰਗਾਹ ਨੇ ਅਕਾਲ ਤਖਤ ਸਾਹਿਬ ‘ਤੇ ਢਾਡੀ ਜੱਥੇ ਕੋਲੋ ਮਾਇਕ ਖੋਹਿਆ

ਬਾਦਲ ਦਲ ਦੇ ਸਾਬਕਾ ਮੰਤਰੀ ਲੰਗਾਹ ਨੇ ਅਕਾਲ ਤਖਤ ਸਾਹਿਬ ‘ਤੇ ਢਾਡੀ ਜੱਥੇ ਕੋਲੋ ਮਾਇਕ ਖੋਹਿਆ

ਅੰਮਿ੍ਤਸਰ (8 ਫਰਵਰੀ, 2016): ਸਿੱਖ ਗੁਰੁ ਸਾਹਿਬਾਨਾਂ ਨੇ ਗੁਰੁ ਘਰ ਦੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਨੂੰ ਵਿਸ਼ੇਸ਼ ਰੁਤਬੇ ਨਾਲ ਨਿਵਾਜ਼ਿਆ, ਜਿਸ ਕਰਕੇ ਸਿੱਖ ਸੰਗਤਾਂ ਵਿੱਚ ਗੁਰੂ ਘਰ ਨਾਲ ਜੋੜਨ ਵਾਲੇ ਇਨ੍ਹਾਂ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਦਾ ਆਦਰ ਸਤਿਕਾਰ ਹੈ। ਜਿੱਥੇ ਇਹ ਪ੍ਰਚਾਰ ਰਾਹੀਂ ਗੁਰਬਾਣੀ ਅਤੇ ਇਤਿਹਾਸ ਨਾਲ  ਕੌਮ ਨੂੰ ਜੋੜਨ ਦਾ ਯਤਨ ਕਰਦੇ ਹਨ, ਉੱਥੇ ਕੌਮੀ ਜੀਵਨ ਵਿੱਚ ਵਕਤੀ ਤੌਰ ‘ਤੇ ਆਏ ਨਿਘਾਰ ਪ੍ਰਤੀ ਸੰਗਤਾਂ ਨੂੰ ਸੁਚੇਤ ਕਰਨਾ ਇਨ੍ਹਾਂ ਦੀ ਜਿੰਮੇਵਾਰੀ ਹੈ।

ਪਰ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਬਾਦਲ ਦਲ ਨੂੰ ਇਨ੍ਹਾਂ ਦਾ ਸਿੱਖਾਂ ਦੀਆਂ ਮੁੱਖ ਸੰਸਥਾਵਾਂ ‘ਤੇ ਖੜ੍ਹਕੇ ਸੱਚ ਬੋਲਣਾ ਚੰਗਾ ਨਹੀ ਲੱਗਦਾ ਅਤੇ ਅਜਿਹਾ ਕਰਨ ਵਾਲੇ ਨੂੰ ਬਰਦਾਸ਼ਿਤ ਕਰਨਾ ਬਾਦਲ ਦਲ ਦੇ ਵੱਸ ਦੀ ਗੱਲ ਨਹੀਂ।

ਅਕਾਲ ਤਖ਼ਤ ਸਾਹਿਬ
ਅਕਾਲ ਤਖ਼ਤ ਸਾਹਿਬ

ਪਿਛਲ਼ੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਕਈ ਰਾਗੀਆਂ ਪ੍ਰਚਾਰਕਾਂ ‘ਤੇ ਆਪਣਾ ਪ੍ਰਬੰਧਕੀ ਕੁਹਾੜਾਂ ਚਲਾਉਣ ਤੋਂ ਬਾਅਦ ਅੱਜ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਬਾਦਲ ਦਲ ਦੇ ਇੱਕ ਆਗੂ ਵੱਲੋਂ ਢਾਡੀ ਜੱਥੇ ਤੋਂ ਮਾਇਕ ਖੋਹਣ ਦੀਆਂ ਖਬਰਾਂ ਛਪੀਆਂ ਹਨ।

ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਰੋਜ਼ਾਨਾ ਆਈਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਸੂਰਬੀਰਾਂ ਦੇ ਇਤਿਹਾਸ ਦੀਆਂ ਵਾਰਾਂ ਸੁਣਾਉਣ ਵਾਲੇਇੱਕ ਢਾਡੀ ਨੂੰ ਵਿੱਚ ਵਿਚਾਲੇ ਬੋਲਣੋਂ ਬੰਦ ਕਰਵਾ ਦਿੱਤਾ ਕਿਉਂਕਿ ਉਸ ਨੇ ਆਪਣੇ ਪ੍ਰਸੰਗ ‘ਚ ਅਕਾਲੀ ਫ਼ੂਲਾ ਸਿੰਘ ਵੇਲੇ ਦੀ ਮੌਜੂਦਾ ਅਕਾਲੀ ਜਮਾਤ ਨਾਲ ਤੁਲਨਾ ਕਰਦਿਆਂ ਅਜੋਕੇ ਆਗੂਆਂ ਨੂੰ ਨਿੱਜ ਪ੍ਰਸਤੀ ‘ਚ ਲੀਨ ਦੱਸ ਦਿੱਤਾ ।

ਜਾਣਕਾਰੀ ਅਨੁਸਾਰ ਢਾਡੀ ਸਤਨਾਮ ਸਿੰਘ ਲਾਲੂ ਘੁੰਮਣ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਮੂਹਰੇ ਸੰਗਤ ਨੂੰ ਅਕਾਲੀ ਫੂਲਾ ਸਿੰਘ ਦਾ ਪ੍ਰਸੰਗ ਸੁਣਾ ਰਹੇ ਸਨ ।ਇਸ ਦੌਰਾਨ ਸਾਬਕਾ ਮੰਤਰੀ ਸ: ਸੁੱਚਾ ਸਿੰਘ ਲੰਗਾਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਦੀਵਾਨ ਸੁਣਨ ਲਈ ਆਣ ਬੈਠੇ ।ਇਸ ਮੌਕੇ ਢਾਡੀ ਸਤਨਾਮ ਸਿੰਘ ਅਕਾਲੀ ਫੂਲਾ ਸਿੰਘ ਦੀ ਤੁਲਨਾ ਮੌਜੂਦਾ ਅਕਾਲੀਆਂ ਨਾਲ ਕਰਦਿਆਂ ਅਜੋਕੀ ਅਗਵਾਈ ਨੂੰ ਸਵਾਰਥੀ ਦੱਸ ਕੇ ਪੰਥ ਲਈ ਨੁਕਸਾਨਦੇਹ ਕਰਾਰ ਦੇਣ ਲੱਗੇ, ਜਿਸ ਦਾ ਸਾਬਕਾ ਮੰਤਰੀ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਨੇ ਭਰਵਾਂ ਵਿਰੋਧ ਕਰਦਿਆਂ ਆਪਣੇ ਸਾਥੀਆਂ ਰਾਹੀਂ ਢਾਡੀ ਨੂੰ ਬੋਲਣੋਂ ਬੰਦ ਕਰਵਾ ਦਿੱਤਾ ।

ਇਸ ਦੌਰਾਨ ਸ: ਲੰਗਾਹ ਨੇ ਖੁਦ ਮਾਈਕ ਹੱਥਾਂ ‘ਚ ਲੈਂਦਿਆਂ ਕਿਹਾ ਕਿ ਅਜਿਹੇ ਢਾਡੀ ਜੋ ਸਿੱਖ ਇਤਿਹਾਸ ਸੁਣਾਉਣ ਦੀ ਬਜਾਏ ਸਿੱਖਾਂ ਨੂੰ ਅਕਾਲੀ ਸਰਕਾਰ ਦੇ ਖਿਲਾਫ਼ ਭੜਕਾਅ ਰਹੇ ਹਨ, ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ।ਇਸ ਮੌਕੇ ਉਨ੍ਹਾਂ ਦੀ ਸਬੰਧਿਤ ਢਾਡੀ ਨਾਲ ਮਾਮੂਲੀ ਤਲਖੀ ਵੀ ਹੋਈ, ਜਿਸ ਨੇ ਪੁਰਾਣੇ ਪੰਥਕ ਆਗੂਆਂ ‘ਚ ਕੌਮ ਲਈ ਸਭ ਕੁੱਝ ਨਿਛਾਵਰ ਕਰਨ ਦਾ ਜਜ਼ਬਾ ਦੱਸਦਿਆਂ ਮੌਜੂਦਾ ਆਗੂਆਂ ਨੂੰ ਹੰਕਾਰੀ ਕਹਿ ਕੇ ਆਪਣੇ ਪ੍ਰਸੰਗ ਨੂੰ ਦਰੁਸਤ ਦੱਸਿਆ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਅਕਾਲ ਤਖ਼ਤ ਸਕੱਤਰੇਤ ਦਾ ਇਹ ਨੁਕਤਾ ਬਿਲਕੁਲ ਸਹੀ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਅਜਿਹਾ ਕਾਨੂੰਨ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਦਾ ਹੈ। ਪਰ ਦੂਜੇ ਪਾਸੇ ਅਕਾਲ ਤਖ਼ਤ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: