Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਸਰਕਾਰ ਵਲੋਂ ‘ਚੋਣਵੇਂ ਕਤਲਾਂ’ ਦੇ ਸਬੰਧ ‘ਚ 7 ਮੁਕੱਦਮੇ ਐਨ.ਆਈ.ਏ. ਨੂੰ ਸੌਂਪਣ ਦਾ ਫ਼ੈਸਲਾ

ਪੰਜਾਬ ਸਰਕਾਰ ਵਲੋਂ ‘ਚੋਣਵੇਂ ਕਤਲਾਂ’ ਦੇ ਸਬੰਧ ‘ਚ 7 ਮੁਕੱਦਮੇ ਐਨ.ਆਈ.ਏ. ਨੂੰ ਸੌਂਪਣ ਦਾ ਫ਼ੈਸਲਾ

ਚੰਡੀਗੜ੍ਹ: ਪੰਜਾਬ ਵਿਚ ਚੋਣਵੇਂ ਕਤਲਾਂ ਨਾਲ ਸਬੰਧਿਤ ਮੁਕੱਦਮਿਆਂ, ਜਿਨ੍ਹਾਂ ਦੇ ਸਬੰਧ ‘ਚ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਅਤੇ ਬਰਤਾਨੀਆ ਤੋਂ 9 ਸਾਲ ਬਾਅਦ ਵਾਪਸ ਆਏ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਸਣੇ 4 ਹੋਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਨਾਲ ਸਬੰਧਤ ਹੁਣ ਇਹ ਸਾਰੇ ਮੁਕੱਦਮੇ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੂੰ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਪੰਜਾਬ ਸਰਕਾਰ ਵਲੋਂ ਕੇਂਦਰੀ ਗ੍ਰਹਿ ਵਿਭਾਗ ਨੂੰ ਇਕ ਪੱਤਰ ਲਿਖ ਕੇ ਇਹ ਸਿਫ਼ਾਰਿਸ਼ ਕੀਤੀ ਗਈ। ਇਨ੍ਹਾਂ 8 ਮੁਕੱਦਮਿਆਂ ਵਿਚੋਂ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੇ ਕਤਲ ਨਾਲ ਸਬੰਧਤ ਕੇਸ ਪਹਿਲਾਂ ਹੀ ਐਨ.ਆਈ.ਏ. ਨੂੰ ਰਾਜ ਸਰਕਾਰ ਵਲੋਂ ਦਿੱਤਾ ਜਾ ਚੁੱਕਾ ਹੈ, ਜਦੋਂਕਿ ਆਰ.ਐਸ.ਐਸ. ਦੇ ਸੀਨੀਅਰ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਨਾਲ ਸਬੰਧਤ ਕੇਸ ਪਹਿਲਾਂ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ ਤੇ ਹੁਣ ਇਹ ਕੇਸ ਵੀ ਐਨ.ਆਈ.ਏ. ਨੂੰ ਸੌਂਪਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਜੋ ਦਿੱਲੀ ਵਿਚ ਸਨ ਵਲੋਂ ਰਾਜ ਸਰਕਾਰ ਦੇ ਉਕਤ ਫ਼ੈਸਲੇ ਦੀ ਪੁਸ਼ਟੀ ਕੀਤੀ ਗਈ।

NIA LOGO
ਪ੍ਰਤੀਕਾਤਮਕ ਤਸਵੀਰ

ਪੰਜਾਬ ਸਰਕਾਰ ਦੇ ਪੁਲਿਸ ਅਧਿਕਾਰੀਆਂ ਵਲੋਂ ਐਨ.ਆਈ.ਏ. ਦੀ ਇਕ ਟੀਮ ਜਿਸ ਦੀ ਅਗਵਾਈ ਡਾ: ਵਾਈ.ਸੀ. ਮੋਦੀ ਨੇ ਕੀਤੀ ਸੀ ਨਾਲ ਬੀਤੇ ਦਿਨ ਕੀਤੇ ਗਏ ਵਿਚਾਰ ਵਟਾਂਦਰੇ ਤੋਂ ਬਾਅਦ ਉਕਤ ਫ਼ੈਸਲਾ ਲਿਆ ਗਿਆ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਕਤਲਾਂ ਦੀਆਂ ਕੜੀਆਂ ਇੰਗਲੈਂਡ, ਇਟਲੀ ਤੇ ਕੈਨੇਡਾ ਨਾਲ ਜੁੜੀਆਂ ਹੋਈਆਂ ਹਨ ਤੇ ਬਿਹਤਰ ਹੋਵੇਗਾ ਕਿ ਕੋਈ ਕੇਂਦਰੀ ਏਜੰਸੀ ਇਨ੍ਹਾਂ ਕੇਸਾਂ ਦੀ ਜਾਂਚ ਕਰੇ, ਜਿਸ ਦਾ ਇੰਟਰਪੋਲ ਅਤੇ ਯੂਰੋਪੋਲ ਵਰਗੀਆਂ ਵਿਦੇਸ਼ੀ ਜਾਂਚ ਏਜੰਸੀਆਂ ਨਾਲ ਵੀ ਬਿਹਤਰ ਤਾਲਮੇਲ ਹੋਵੇ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ਾਂ ਵਿਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਅਤੇ ਹੋਰਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ ‘ਚ ਹੋ ਰਹੇ ਜ਼ੋਰਦਾਰ ਪ੍ਰਚਾਰ ਅਤੇ ਬਰਤਾਨਵੀ ਸਾਂਸਦ ਅਤੇ ਪ੍ਰਧਾਨ ਮੰਤਰੀ ਵਲੋਂ ਵੀ ਇਸ ਮੁੱਦੇ ‘ਤੇ ਕੀਤੀਆਂ ਗਈਆਂ ਸਖਤ ਟਿੱਪਣੀਆਂ ਕਾਰਨ ਪੰਜਾਬ ਸਰਕਾਰ ਨੂੰ ਜਵਾਬ ਦੇਣੇ ਔਖੇ ਹੋ ਗਏ ਸਨ। ਇਸੇ ਕਾਰਨ ਇਨ੍ਹਾਂ ਮਾਮਲਿਆਂ ਨੂੰ ਐਨ.ਆਈ.ਏ. ਨੂੰ ਸੌਂਪਣ ਦਾ ਫ਼ੈਸਲਾ ਲਿਆ ਗਿਆ। ਐਨ.ਆਈ. ਏ. ਹਵਾਲੇ ਕੀਤੇ ਗਏ ਮੁਕੱਦਮਿਆਂ ਵਿਚ ਆਰ.ਐਸ.ਐਸ. ਦੇ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕੇਸ ਤੋਂ ਇਲਾਵਾ ਲੁਧਿਆਣਾ ਵਿਖੇ ਕਿਦਵਈ ਨਗਰ ਸਥਿਤ ਆਰ.ਐਸ.ਐਸ. ਦੀ ਸ਼ਾਖਾ ‘ਤੇ ਗੋਲੀਬਾਰੀ ਤੇ ਅਮਿਤ ਅਰੋੜਾ ‘ਤੇ ਚਲਾਈਆਂ ਗੋਲੀਆਂ ਦਾ ਕੇਸ ਵੀ ਸ਼ਾਮਿਲ ਹੈ।

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਪੁਲਿਸ ਵਲੋਂ ਅਮਿਤ ਅਰੋੜਾ ‘ਤੇ ਹੀ ਇਹ ਕੇਸ ਪਾਇਆ ਗਿਆ ਸੀ ਕਿ ਉਸ ਵਲੋਂ ਆਪਣੇ ‘ਤੇ ਖ਼ੁਦ ਗੋਲੀਆਂ ਚਲਵਾਈਆਂ ਹਨ ਤਾਂ ਜੋ ਉਸ ਨੂੰ ਵਧੇਰੇ ਸੁਰੱਖਿਆ ਮਿਲ ਸਕੇ ਅਤੇ ਉਸ ਨੂੰ ਇਸ ਦੋਸ਼ ਹੇਠ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਵੀ ਭੇਜਿਆ ਗਿਆ ਸੀ। ਇਸੇ ਤਰ੍ਹਾਂ ਕਿਦਵਈ ਨਗਰ ਸਥਿਤ ਆਰ.ਐਸ.ਐਸ. ਸ਼ਾਖਾ ‘ਤੇ ਜਨਵਰੀ 2016 ਵਿਚ ਹੋਈ ਗੋਲੀਬਾਰੀ ਨੂੰ ਵੀ ਪੰਜਾਬ ਪੁਲਿਸ ਵਲੋਂ ਇਹ ਕਹਿ ਕੇ ਨਕਾਰ ਦਿੱਤਾ ਗਿਆ ਸੀ ਕਿ ਉਥੇ ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ। ਇਸੇ ਤਰ੍ਹਾਂ ਅਪ੍ਰੈਲ 2016 ਨੂੰ ਖੰਨਾ ਵਿਖੇ ਸ਼ਿਵ ਸੈਨਾ ਪ੍ਰਧਾਨ ਦੁਰਗਾ ਦਾਸ ਗੁਪਤਾ ਤੇ ਜਨਵਰੀ 2017 ਦੌਰਾਨ ਅਮਿਤ ਸ਼ਰਮਾ ਦੇ ਹੋਏ ਕਤਲ ਅਤੇ ਡੇਰਾ ਸਿਰਸਾ ਦੇ ਪੈਰੋਕਾਰ ਸਤਪਾਲ ਕੁਮਾਰ ਤੇ ਉਸ ਦੇ ਪੁੱਤਰ ਰਮੇਸ਼ ਕੁਮਾਰ ਦਾ ਫਰਵਰੀ 2017 ‘ਚ ਖੰਨਾ ਵਿਖੇ ਹੋਇਆ ਕਤਲ ਤੇ ਜੁਲਾਈ 2017 ਵਿਚ ਲੁਧਿਆਣਾ ਵਿਖੇ ਈਸਾਈ ਪਾਦਰੀ ਦੇ ਹੋਏ ਕਤਲਾਂ ਦੇ ਮਾਮਲੇ ਸ਼ਾਮਿਲ ਹਨ।

ਸਬੰਧਤ ਖ਼ਬਰ:

ਜਗਤਾਰ ਸਿੰਘ ਜੱਗੀ ਦੇ ਪੁਲਿਸ ਰਿਮਾਂਡ ‘ਚ 2 ਦਿਨ ਦਾ ਹੋਰ ਵਾਧਾ; ਵਕੀਲ ਨੇ ਦੱਸਿਆ ਕਿ ਪੁਲਿਸ ਨੇ ਜੱਗੀ ਦੇ ਜੱਦੀ ਘਰ ‘ਚ ਛਾਪਾ ਮਾਰਿਆ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼ੇਰੋਂ ਵਿੱਚ ਨੌਜਵਾਨ ਮੋਹਨਜੀਤ ਸਿੰਘ ਨਾਲ ਪੁਲਿਸ ਹਿਰਾਸਤ ਦੌਰਾਨ ਕਥਿਤ ਤਸ਼ੱਦਦ ਦੀ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਨੇ ਮਾਮਲੇ ਦੀ ਨਿਰਪੱਖ ਜਾਂਚ, ਸੁਤੰਤਰ ਮੈਡੀਕਲ ਅਤੇ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਰਿਹਾਈ ਹੋ ਗਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਸ. ਕੁਲਬੀਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਐਨ ਆਈ ਏ (NIA) ਦੇ ਯੂਏਪੀਏ (UAPA) ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ। ਕੁਲਬੀਰ ਸਿੰਘ ਨੂੰ ਜੁਲਾਈ 2019 ਵਿੱਚ ਕੰਬੋਡੀਆ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: