Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਵਿਚ ਸਿੱਖਾਂ ਧਿਰਾਂ ਦਾ ਅਸਰ ਕਿਉਂ ਗਵਾਚ ਰਿਹੈ?

ਪੰਜਾਬ ਵਿਚ ਸਿੱਖਾਂ ਧਿਰਾਂ ਦਾ ਅਸਰ ਕਿਉਂ ਗਵਾਚ ਰਿਹੈ?

 

 

ਦਲ ਖਾਲਸਾ, ਯੁਨਾਇਟਡ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵੱਲੋਂ 26 ਜੁਲਾਈ, 2019 ਨੂੰ ਇਕ ਸਾਂਝੀ ਵਿਚਾਰ-ਚਰਚਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਕਰਵਾਈ ਗਈ। ਪੰਜਾਬ ਵਿਚ ਸਿੱਖਾਂ ਧਿਰਾਂ ਦੇ ਖੁਰ ਰਹੇ ਅਸਰ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਧਿਰ ਦਾ ਜਨਤਕ ਖੇਤਰ ਵਿਚ ਅਸਰ ਲਗਾਤਾਰ ਘਟਦਾ ਜਾਏ ਤਾਂ ਉਸ ਨੂੰ ਨਿੱਠ ਕੇ ਪੜਚੋਲ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਧਿਰ ਦੀ ਲੋਕਾਂ ਵਿਚ ਭਰੋਸੇਯੋਗਤਾ ਨਾ ਰਹੇ ਤਾਂ ਉਸ ਦਾ ਜਨਤਕ ਪਿੜ ਵਿਚ ਅਸਰ ਨਹੀਂ ਰਹਿੰਦਾ। ਦੂਜਾ, ਤੱਤ ਕਾਬਲੀਅਤ ਦਾ ਹੁੰਦਾ ਹੈ ਤੇ ਜੇਕਰ ਕਿਸੇ ਧਿਰ ਕੋਲ ਅਗਵਾਈ ਦੇਣ ਦੀ ਸਮਰੱਥਾ ਹੀ ਨਾ ਰਹੇ ਤਾਂ ਵੀ ਉਸ ਦਾ ਅਸਰ ਖਿੰਡਣ ਲੱਗ ਜਾਂਦਾ ਹੈ ਤੇ ਹੌਲੀ-ਹੌਲੀ ਮੁੱਕ ਜਾਂਦਾ। ਤੀਜਾ, ਜੇਕਰ ਕਿਸੇ ਭਰੋਸੇਯੋਗ ਤੇ ਕਾਬਲ ਧਿਰ ਦਾ ਵੀ ਅਸਰ ਘਟਦਾ ਜਾਏ ਤਾਂ ਮਾਮਲਾ ਪੈਂਤੜੇ ਦਾ ਹੁੰਦਾ ਹੈ ਕਿ ਉਸਦਾ ਪੈਂਤੜਾ ਸਮੇਂ ਮੁਤਾਬਕ ਢੁਕਵਾਂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਿਵੇਂ ਸਿੱਖ ਧਿਰਾਂ ਨੂੰ ਇਕ ਤੋਂ ਬਾਅਦੀ ਨਾਕਾਮੀ ਝੱਲਣੀ ਪੈ ਰਹੀ ਹੈ ਇਸ ਦੇ ਮੱਦੇਨਜ਼ਰ ਸਾਨੂੰ ਆਪਣੇ ਬਾਰੇ ਇਹ ਤਿੰਨੇ ਗੱਲਾਂ ਹੀ ਵਿਚਾਰਨੀਆਂ ਚਾਹੀਦੀਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਉਪਮਹਾਂਦੀਪ ਦੇ ਬਦਲੇ ਹੋਏ ਸਿਆਸੀ ਹਾਲਾਤ ਅਤੇ ਸਿੱਖਾਂ ਦੀ ਬਦਲੀ ਹੋਈ ਸਮਾਜਕ ਤੇ ਸੱਭਿਆਚਾਰਕ ਹਾਲਤ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨੂੰ ਵੀ ਵਿਚਾਰਨਾ ਜਰੂਰੀ ਹੈ।

ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿੱਖ ਧਿਰਾਂ ਦਾ ਜਥੇਬੰਦ ਹੋਣ ਦਾ ਢੰਗ ਤਰੀਕਾ ਗੁਰਮਤਿ ਅਧਾਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਵਿਚੋਂ ਨਿੱਕਲਣ ਲਈ ਸਿੱਖਾਂ ਨੂੰ ਸਾਂਝੀ ਅਗਵਾਈ ਅਤੇ ਸਾਂਝੇ ਫੈਸਲੇ ਲੈਣ ਦੀ ਗੁਰਮਤਿ ਅਧਾਰਤ ਵਿਧੀ ਆਪਨਾਉਣ ਦੀ ਲੋੜ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਦੀ 12 ਜੁਲਾਈ 2026 ਦੀ ਤਕਰੀਰ ਅੱਜ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿਚ ਉਹਨਾ ਵੱਲੋਂ ਗੁਰਦੁਆਰਾ ਸਾਹਿਬਾਨ ਦੇ
ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ ਵਿਖੇ ੭ ਜੂਨ ੨੦੨੬ ਨੂੰ ਪੰਥ ਸੇਵਕ ਜਥਾ ਦੋਆਬਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਕਰਵਾਇਆ ਗਿਆ।
ਦਰਬਾਰ ਸਾਹਿਬ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: