ਚੰਡੀਗੜ੍ਹ (25 ਅਕਤੂਬਰ, 2015): ਡੀ ਜੀ ਪੀ ਪੰਜਾਬ ਸੁਮੇਧ ਸੈਣੀ ਦਾ ਤਬਾਦਲਾ ਕਰਕੇ ਨਵਾਂ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਨੂੰ ਬਣਾਇਆ ਗਿਆ ਹੈ ।ਸੁਰੇਸ਼ ਅਰੋੜਾ 1982 ਬੈਚ ਦੇ ਆਈ ਪੀ ਐੱਸ ਅਫ਼ਸਰ ਹਨ ਜੋ ਪਹਿਲਾ ਵਿਜੀਲੈਂਸ ‘ਚ ਸਨ। ਸੁਮੇਧ ਸੈਣੀ ਨੂੰ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚਾਰਜ ਦਿੱਤਾ ਗਿਆ ਹੈ ।

ਲੋਕਾਂ ਦੇ ਤਿੱਖੇ ਰੋਸ ਦਾ ਸਾਹਮਣਾ ਕਰ ਰਹੇ ਬਾਦਲ ਦਲ ਅਤੇ ਪੰਜਾਬ ਸਰਕਾਰ ਵੱਲੋਂ ਸੁਮੇਧ ਸੈਣੀ ਦੇ ਤਬਾਦਲੇ ਨੂੰ ਪੰਜਾਬ ਦੇ ਤਲਖ ਮਾਹੌਲ ਨੂੰ ਸ਼ਾਂਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।
ਲੰਘੇ ਸਿੱਖ ਸੰਘਰਸ਼ ਦੌਰਾਨ ਸੁਮੇਧ ਸੈਣੀ ਵੱਲੋਂ ਕੀਤੀਆਂ ਸਿੱਖ ਵਿਰੋਧੀ ਕਾਰਵਾਈਆਂ ਅਤੇ ਜ਼ਬਰ ਕਾਰਨ ਸੈਣੀ ਸਿੱਖ ਜੱਥੇਬੰਦੀਆਂ ਦੇ ਨਿਸ਼ਾਨੇ ‘ਤੇ ਰਿਹਾ ਹੈ। ਸਿੱਖ ਵਿਰੋਧ ਦੇ ਬਾਵਜੂਦ ਸੈਣੀ ਹਮੇਸ਼ਾਂ ਬਾਦਲਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਰਿਹਾ ਹੈ।
ਅੱਜ ਸੁਮੇਧ ਸੈਣੀ ਦੀ ਮੁੱਖ ਮੰਤਰੀ ਫ੍ਰਕਾਸ਼ ਸਿੰਘ ਬਾਦਲ, ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਹੋਈ ਮੀਟਿੰਗ ਤੋਂ ਬਾਅਦ ਪੁਲਿਸ ਮੁਖੀ ਪੰਜਾਬ ਦੇ ਮੁਖੀ ਦੇ ਅਹੁਦੇ ਤੋਂ ਉਸਦੀ ਛੁੱਟੀ ਕਰ ਦਿੱਤੀ ਗਈ।