Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੇ ਲੋਕਾਂ ਨੂੰ ਫਾਸਟਵੇ ਦਾ ਬਦਲ ਦੇਵੇਗੀ ਟੀਮ ਇਨਸਾਫ: ਸਿਮਰਜੀਤ ਬੈਂਸ

ਪੰਜਾਬ ਦੇ ਲੋਕਾਂ ਨੂੰ ਫਾਸਟਵੇ ਦਾ ਬਦਲ ਦੇਵੇਗੀ ਟੀਮ ਇਨਸਾਫ: ਸਿਮਰਜੀਤ ਬੈਂਸ

ਲੁਧਿਆਣਾ: ਪੰਜਾਬੀ ਚੈਨਲ ਨੂੰ ਕੇਬਲ ਨੈਟਵਰਕ ਤੋਂ ਬਲੈਕਆਊਟ ਕਰਨ ਤੋਂ ਬਾਅਦ ਫਾਸਟਵੇਅ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਵਿਧਾਇਕ ਸਿਮਰਜੀਤ ਬੈਂਸ ਨੇ ਹੁਣ ਦੋ ਨਵੇਂ ਕੇਬਲ ਨੈਟਵਰਕਾਂ ਰਾਹੀਂ ਸੂਬੇ ਵਿੱਚ ਵਿਸਤਾਰ ਲਈ ਹੱਥ ਮਿਲਾਇਆ ਹੈ।

ਗਾਡਫਾਦਰ ਕਮਿਊਨਿਕੇਸ਼ਨ ਅਤੇ ਨਿਊ ਐਮ.ਸੀ. ਟਰਾਂਸ਼ਮਿਸ਼ਨ ਕੇਬਲ ਦੇ ਪ੍ਰਤੀਨਿਧੀਆਂ ਨੇ ਐਤਵਾਰ ਸ਼ਾਮ ਟੀਮ ਇਨਸਾਫ ਦੇ ਦਫ਼ਤਰ ਵਿੱਚ ਵਿਧਾਇਕ ਸਿਮਰਜੀਤ ਬੈਂਸ ਨਾਲ ਮੁਲਾਕਾਤ ਕੀਤੀ। ਕੇਬਲ ਨੈਟਵਰਕ ਵਾਲਿਆਂ ਨੇ ਬੈਂਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਸੂਬੇ ਵਿੱਚ ਕੇਬਲ ਚਲਾਉਣ ਦਾ ਲਾਈਸੈਂਸ ਹੈ, ਪਰ ਸਿਆਸੀ ਪਾਰਟੀ ਦੇ ਦਬਾਅ ਵਾਲੇ ਕੇਬਲ ਨੈਟਵਰਕ ਹੋਣ ਕਾਰਨ ਉਨ੍ਹਾਂ ਨੂੰ ਵਿਸਤਾਰ ਨਹੀਂ ਕਰਨ ਦਿੱਤਾ ਜਾ ਰਿਹਾ। ਫਾਸਟਵੇਅ ਖ਼ਿਲਾਫ਼ ਜਦੋਂ ਉਨ੍ਹਾਂ ਨੇ ਮੋਰਚਾ ਖੋਲ੍ਹਿਆ ਤਾਂ ਹੁਣ ਉਨ੍ਹਾਂ ਨੇ ਟੀਮ ਇਨਸਾਫ਼ ਦੇ ਨਾਲ ਮਿਲ ਕੇ ਇਨ੍ਹਾਂ ਕੇਬਲ ਨੈਟਵਰਕ ਨੂੰ ਅੱਗੇ ਲਿਆਉਣ ਲਈ ਕਿਹਾ ਹੈ।

ਲੁਧਿਆਣਾ ਤੋਂ ਅਜ਼ਾਦ ਵਿਧਾਇਕ ਸਿਮਰਜੀਤ ਬੈਂਸ (ਫਾਈਲ ਫੋਟੋ)
ਲੁਧਿਆਣਾ ਤੋਂ ਅਜ਼ਾਦ ਵਿਧਾਇਕ ਸਿਮਰਜੀਤ ਬੈਂਸ (ਫਾਈਲ ਫੋਟੋ)

ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਵਿੱਚ ਚੰਗੀ ਪੱਧਰ ’ਤੇ ਕੇਬਲ ਨੈਟਵਰਕ ਚਲਾਇਆ ਜਾ ਰਿਹਾ ਹੈ। ਹੁਣ ਲੋਕ ਸੱਚ ਦੇਖਣ ਅਤੇ ਸੁਨਣ ਲਈ ਬਦਲ ਵੱਜੋਂ ਕਿਸੇ ਹੋਰ ਕੇਬਲ ਨੈਟਵਰਕ ਜਾਂ ਡਿਸ਼ ਸੇਵਾਵਾਂ ਨੂੰ ਅਪਨਾਉਣਾ ਚਾਹੁੰਦੇ ਹਨ। ਪਰ ਫਾਸਟਵੇਅ ਕੇਬਲ ਨੈਟਵਰਕ ਦੇ ਦਬਾਅ ਕਾਰਨ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਵਿਧਾਇਕ ਬੈਂਸ ਨੇ ਕਿਹਾ ਕਿ ਫਾਸਟਵੇਅ ਦੇ ਅਸਲ ਮਾਲਕ ਸਰਕਾਰ ਹੀ ਹੈ। ਫਾਸਟਵੇਅ ਨੇ ਸ਼ੁਰੂਆਤ ਵਿੱਚ ਹੀ ਕੇਬਲ ਆਪਰੇਟਰਾਂ ’ਤੇ ਝੂਠੇ ਪਰਚੇ ਦਰਜ ਕਰਵਾਏ ਸੀ। ਜੋ ਕਿ ਹਾਈ ਕੋਰਟ ਵਿੱਚ ਵਿਚਾਰਾਧੀਨ ਹਨ।

ਬੈਂਸ ਨੇ ਦਾਅਵਾ ਕੀਤਾ ਕਿ ਅਜਿਹੇ ਕਈ ਕੇਬਲ ਆਪਰੇਟਰ ਮੋਗਾ, ਜਲੰਧਰ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਉਨ੍ਹਾਂ ਨੂੰ ਲਗਾਤਾਰ ਸੰਪਰਕ ਕਰ ਰਹੇ ਹਨ ਜਿਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ।

ਵਿਧਾਇਕ ਬੈਂਸ ਨੇ ਦੱਸਿਆ ਕਿ ਕੇਬਲ ਨੈਟਵਰਕ ਦੇ ਵਿਸਤਾਰ ਦੇ ਯਤਨ ਤਾਂ ਉਹ ਕਰ ਹੀ ਰਹੇ ਹਨ, ਪਰ ਇਸ ਤੋਂ ਪਹਿਲਾਂ ਫਾਸਟਵੇਅ ਖ਼ਿਲਾਫ਼ ਛੇੜੀ ਗਈ ਮੁਹਿੰਮ ਦੌਰਾਨ ਕੇਬਲ ਕੱਟ ਕੇ ਡਿਸ਼ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਲੁਧਿਆਣਾ ਦੇ ਨਾਲ ਨਾਲ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਹੀ ਹੁੰਗਾਰਾ ਮਿਲ ਰਿਹਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਟਿਆਲਾ ਵਿਖੇ ਪੁਲਿਸ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਝੜਪ ਬਾਰੇ ‘ਸਰਕਾਰੀ ਪੱਖ ਤੋਂ ਵੱਖਰਾ ਪੱਖ’ ਰੱਖਣ ਵਾਲਿਆਂ ਵਿਰੁੱਧ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਈ ਹਿੱਸਿਆਂ ਵਲੋਂ ਕਰੜੀ ਨਿਖੇਧੀ
ਕੈਪਟਨ ਅਮਰਿੰਦਰ ਸਿੰਘ ਦੇ ਲੁਧਿਆਣਾ ਦੇ ਸਿਟੀ ਸੈਂਟਰ ਸਕੈਮ, ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘੋਟਾਲੇ ਅਤੇ ਰਾਣਾ ਗੁਰਜੀਤ ਦੇ ਰੇਤ ਖੱਡ ਨਿਲਾਮੀ ਘੋਟਾਲੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ
ਫਾਸਟਵੇ ਖਿਲਾਫ ਕਾਰਵਾਈ ਕਰਨ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਸੁਰ ਵੱਖੋ-ਵੱਖਰੇ ਹਨ। ਸਿੱਧੂ ਵਾਰ-ਵਾਰ ਇਹ ਕਹਿ ਕੇ ਕੈਪਟਨ ਲਈ ਔਖ ਪੈਦਾ
ਲੋਕ ਇਨਸਾਫ ਪਾਰਟੀ ਵੱਲੋਂ ਵੀਰਵਾਰ (3 ਅਗਸਤ) ਸਥਾਨਕ ਰਿਸ਼ੀ ਨਗਰ ਵਿੱਚ ਸੇਵਾ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਕਮਿਸ਼ਨਰ, ਕੇਂਦਰੀ ਵਸਤਾਂ ਅਤੇ ਸੇਵਾ ਕਰ ਚੰਡੀਗੜ੍ਹ ਜ਼ੋਨ ਦੇ ਨਾਂ ਇੱਕ ਮੰਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: