ਚੰਡੀਗੜ੍ਹ: ‘ਪਾਕਿਸਤਾਨ ਕੋਈ ਨਰਕ ਨਹੀਂ ਹੈ’ ਇਹ ਕਹਿਣਾ ਹੈ ਕੰਨੜ ਫਿਲਮਾਂ ਦੀ ਅਦਾਕਾਰਾ ਦਾ। ਰਾਮਿਆ ਕੇ ਖਿਲਾਫ ਇਕ ਵਕੀਲ ਨੇ ਦੇਸ਼ਧ੍ਰੋਹ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਮਾਮਲੇ ‘ਚ ਅਗਲੀ ਸੁਣਵਾਈ 27 ਅਗਸਤ ਨੂੰ ਹੋਣੀ ਹੈ।
ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਰੀਕਰ ਦੇ ਪਾਕਿਸਤਾਨ ‘ਤੇ ਦਿੱਤੇ ਗਏ ਬਿਆਨ ਕਿ ਪਾਕਿਸਤਾਨ ਜਾਣਾ ਨਰਕ ਜਾਣ ਦੇ ਬਰਾਬਰ ਹੈ, ਦੇ ਜਵਾਬ ਵਿਚ ਰਾਮਿਆ ਨੇ ਇਹ ਟਿੱਪਣੀ ਕੀਤੀ ਸੀ।
ਰਾਮਿਆ ਨੇ ਕਿਹਾ ਸੀ, “ਪਾਕਿਸਤਾਨ ਨਰਕ ਨਹੀਂ ਹੈ, ਮਨੋਹਰ ਪਰੀਕਰ ਨੇ ਜੋ ਕਿਹਾ ਉਹੋ ਜਿਹਾ ਨਹੀਂ ਹੈ।”
ਇਸਤੋਂ ਬਾਅਦ ਕੰਨੜ ਕਲਾਕਾਰ ਰਾਮਿਆ ਨੇ ਕਿਹਾ, “ਇਹ ਬਹੁਤ ਦੁਖ ਦੀ ਗੱਲ ਹੈ ਪਰ ਭਾਰਤ ਵਿਚ ਹੁਣ ਇਹੀ ਚੱਲ ਰਿਹਾ ਹੈ। ਆਪਣੇ ਵਿਚਾਰ ਪ੍ਰਗਟ ਕਰਨ ‘ਤੇ “ਦੇਸ਼ਧ੍ਰੋਹ” ਦੀ ਤਲਵਾਰ ਲਮਕਾ ਦਿੱਤੀ ਗਈ ਹੈ। ਅਫਸੋਸ ਇਸ ਕਾਨੂੰਨ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਭਾਜਪਾ ਸਰਕਾਰ ਇਸ ਵਿਚਾਰ ਪ੍ਰਗਟ ਕਰਨ ਦੇ ਹੱਕ ਨੂੰ ਲੋਕਾਂ ਤੋਂ ਖੋਹ ਲੈਣਾ ਚਾਹੁੰਦੀ ਹੈ।”
ਇਹ ਵੀ ਪੜ੍ਹੋ: ਐਮਨੈਸਟੀ ਇੰਟਰਨੈਸ਼ਨਲ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ .