ਅੱਜ ਦੀ ਖਬਰਸਾਰ | 1 ਫਰਵਰੀ 2020 (ਦਿਨ ਸ਼ਨਿੱਚਰਵਾਰ)
ਕੌਮਾਂਤਰੀ ਖਬਰਾਂ:
ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧਾਂ ਵਾਲੀ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਨਾਤਾ ਤੋੜਿਆ:
- ਓਟਾਵਾ ਦੀ ਇਕ ਕੰਪਨੀ ਨਾਲੋਂ ਕਨੇਡਾ ਸਰਕਾਰ ਨੇ ਆਪਣਾ ਕੰਮ-ਕਾਜ ਦਾ ਨਾਤਾ ਤੋੜ ਲਿਆ ਹੈ।
- ਕਨੇਡਾ ਸਰਕਾਰ ਨੇ ਇਹ ਕਾਰਵਾਈ ਸੰਬੰਧਤ ਕੰਪਨੀ ਦੇ ਮਾਲਕ ਦੇ ਦਿੱਲੀ ਸਲਤਨਤ (ਭਾਰਤੀ ਸਟੇਟ) ਦੀਆਂ ਖੂਫੀਆ ਏਜੰਸੀਆਂ ਨਾਲ ਸੰਬੰਧ ਉਜਾਗਰ ਹੋ ਜਾਣ ਤੋਂ ਬਾਅਦ ਕੀਤੀ ਹੈ।

- ਹਵਾਈ ਅਤੇ ਪੁਲਾੜ ਖੇਤਰ ਦੀ ਇਸ ਕੰਪਨੀ ਦਾ ਮਾਲਕ ਕਸ਼ਮੀਰੀ ਪੰਡਿਤਾਂ ਦਾ ਇਕ ਜੋੜਾ ਹੈ।
- ਕੰਪਨੀ ਦੇ ਮਾਲਕ ਤੇ ਵਿਗਿਆਨੀ ਅਸ਼ੋਕ ਕੌਲ ਅਤੇ ਉਸਦੀ ਘਰਵਾਲੀ ਅੰਜੂ ਕੌਲ ਨੂੰ ਮਿਲੀ ‘ਰੱਖਿਆ ਪਹੁੰਚ’ (ਸਕਿਓਰਟੀ ਕਲਿਅਰੈਂਸ) ਵੀ ਕਨੇਡਾ ਸਰਕਾਰ ਨੇ ਰੱਦ ਕਰ ਦਿੱਤੀ ਹੈ।

- ਕੌਲ ਜੋੜੇ ਦੀ ਕੰਪਨੀ ‘ਲਾਈਫ ਪ੍ਰਡਿਕਸ਼ਨ ਟੈਕਨਾਲਿਜੀਸ ਇੰਕ’ ਨੂੰ ਕਨੇਡਾ ਸਰਕਾਰ ਦੀ ਫੌਜ ਅਤੇ ‘ਮਨਜੂਰੀ ਵਾਲੀਆਂ ਚੀਜਾਂ’ (ਕੰਟਰੌਲਡ ਗੁਡਸ) ਨਾਲ ਸੰਬੰਧਤ ਕੰਮਾਂ ਦੇ ਠੇਕੇ ਮਿਲੇ ਹੋਏ ਸਨ।
- ਕਨੇਡਾ ਸਰਕਾਰ ਮੁਤਾਬਿਕ ਅਸ਼ੋਕ ਕੌਲ ਦੇ ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨਾਲ ਜੁੜੇ ਲੋਕਾਂ ਨਾਲ ਬਹੁਤ ਨੇੜਲੇ ਸੰਬੰਧ ਹਨ।
- ਖਬਰਾਂ ਮੁਤਾਬਿਕ ਅਸ਼ੋਕ ਕੌਲ ਕਨੇਡਾ ਵਿਚ ਦਿੱਲੀ ਸਲਤਨਤ ਲਈ ਖੂਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਅਨਸਰਾਂ ਦੇ ਲਗਾਤਾਰ ਸੰਪਰਕ ਵਿਚ ਸੀ
- ਖਦਸ਼ਾ ਸੀ ਕਿ ਅਸ਼ੋਕ ਕੌਲ ਅਤਿ ਸੰਵੇਦਨਸ਼ੀਲ ਜਾਣਕਾਰੀ ਦਿੱਲੀ ਸਲਤਨਤ ਦੀਆਂ ਖੂਫੀਆ ਏਜੰਸੀਆਂ ਨੂੰ ਦੱਸ ਸਕਦਾ ਸੀ।