ਨਵੀਂ ਦਿੱਲੀ: ( 8 ਫਰਵਰੀ, 2015): ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੀ ਸੱਤਾਧਾਰੀ ਪਾਰਟੀ ਬਾਦਲ ਦਲ ਦੇ ਚਾਰ ਉਮੀਦਵਾਰ ਮੈਦਾਨ ਵਿੱਚ ਹਨ, ਜਿੰਨ੍ਹਾਂ ਵਿੱਚੋਂ ਤਿੰਨ ਉਮੀਦਵਾਰਾਂ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ‘ਤੇ ਚੋਣਾਂ ਲੜੀਆਂ ਹਨ।
ਮਨਜਿੰਦਰ ਸਿੰਘ ਸਰਸਾ( ਰਾਜੌਰੀ ਗਾਰਡਨ): ਦਿੱਲੀ ਦੀਆਂ ਚੋਣਾਂ ਵਿੱਚ ਸਭ ਤੋਂ ਅਮੀਰ ਉਮੀਦਵਾਰ ਮਨਜਿੰਦਰ ਸਿੰਘ ਸਰਸਾ 2007 ਦੇ ਵਿੱਚ ਸਿਆਸਤ ਵਿੱਚ ਆਇਆ ਅਤੇ 2013 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਨਣ ਦੇ ਨਾਲ ਨਾਲ ਐਮਐੱਲਏ ਵੀ ਬਣ ਗਿਆ।ਇਹ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਪੱਤਰਕਾਰ ਵੀ ਇਸ ਸੀਟ ਤੋਂ ਚੋਣ ਲੜੇ ਹਨ।

ਹਰਮੀਤ ਸਿੰਘ (ਕਾਲਕਾਜੀ): ਹਰਮੀਤ ਸਿੰਘ ਦਾ ਸਿਆਸਤ ਵਿੱਚ ਅਚਾਨਕ ਉਭਾਰ ਹੁੰਦਾ ਹ। ਉਹ ਸਾਲ 2013 ਵਿੱਚ ਹਲਕਾ ਵਿਧਾਇਕ ਬਣਦਾ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੈਂਬਰ ਵਜੋਂ ਵੀ ਸਾਹਮਣੇ ਆਉਦਾ ਹੈ।ਇਸ ਵਾਰ ਉਸਦਾ ਮੁਕਾਬਲਾ ਉਸਦੇ ਪੁਰਾਣੇ ਸਲਾਹਕਾਰ ਅਵਤਾ ਰਸਿੰਘ ਨਾਲ ਹੈ। ਅਵਤਾਰ ਸਿੰਘ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮਦਿਵਾਰ ਵਜੋਂ ਚੋਣ ਲੜ ਰਹੇ ਹਨ।
ਜਤਿੰਦਰ ਸਿੰਘ ਸ਼ੰਟੀ (ਸ਼ਹਾਦਰਾ): ਇਹ ਸਾਬਕਾ ਮਿਊਂਸਪਲ ਕੌਸਲਰ ਹਨ ਅਤੇ ਯੂਮਨਾ ਪਾਰ ਦੇ ਇਲਾਕੇ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ।
ਅਵਤਾਰ ਸਿੰਘ ਹਿੱਤ( ਹਰੀ ਨਗਰ): ਬਾਦਲ ਦਲ ਦੇ ਦਿੱਲੀ ਦੇ ਘਾਖ ਆਗੂ ਅਵਤਾਰ ਸਿੰਘ ਹਿੱਤ ਵਿਧਾਨ ਸਭਾ ਚੋਣਾਂ 2008 ਵਿੱਚ ਸਿਰਫ 38 ਵੋਟਾਂ ਦੇ ਨਾਲ ਚੋਣ ਹਾਰੇ ਸਨ ਅਤੇ ਅਜੇ ਕੋਈ ਵੀ ਵਿਧਾਨ ਸਭਾ ਚੋਣ ਨਹੀਂ ਜਿੱਤੀ। ਉਹ ਦਿੱਲੀ ਮਿਉਸਪਲ ਕਾਰਪੋਰੇਸ਼ਨ ਦੇ ਪੱਛਮੀ ਕੇਤਰ ਦੇ ਚੇਅਰਮੈਨ ਰਹਿ ਚੁੱਕੇ ਹਨ।