ਨਵੀਂ ਦਿੱਲੀ (23 ਦਸੰਬਰ, 2015): ਦਿੱਲੀ ਦੇ ਚਰਚਿਤ ਜਿਲਾ ਕ੍ਰਿਕਟ ਐਸੋਸੀਏਸ਼ਨ ਭ੍ਰਿਸ਼ਟਾਚਾਰ ਮਾਮਲੇ ਵਿੱਚ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵਿਰੁੱਧ ਮੋਰਚਾ ਖੋਲਣ ਵਾਲੇ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਕੀਰਤੀ ਅਜ਼ਾਦ ਨੂੰ ਅੱਜ ਭਾਜਪਾ ਦੇ ਇਸ ਪ੍ਰਭਾਵਸ਼ਾਲੀ ਆਗੂ ਖਿਲਾਫ ਬੋਲਣ ਦੀ ਕੀਮਤ ਚੁਕਾਉਣ ਪੈ ਗਈ ।

ਭਾਜਪਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਵਿਰੋਧੀ ਕਾਰਵਾਈਆਂ ਦੇ ਦੋਸ਼ਾਂ ਤਹਿਤ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਭਾਜਪਾ ਮੁਖੀ ਸ਼ਾਹ ਨੇ ਪਾਰਟੀ ਦੇ ਕੇਂਦਰੀ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਅਜ਼ਾਦ ਨੂੰ ਮੁਅੱਤਲੀ ਦਾ ਪੱਤਰ ਜਾਰੀ ਕੀਤਾ।ਬਿਹਾਰ ਦੇ ਦਰਬੰਗਾ ਲੋਕ ਸਭਾ ਹਲਕੇ ਤੋਂ ਮੈਬਰ ਅਜ਼ਾਦ ਕੀਰਤੀ ਨੂੰ ਪਾਰਟੀ ਵਿੱਚੋਂ ਖਾਰਜ਼ ਕਰਨ ਤੋਂ ਪਹਿਲਾਂ ਉਸਦਾ ਪੱਖ ਜਾਣਨ ਲਈ ਕੋਈ ਨੋਟਿਸ ਵੀ ਨਹੀਂ ਜਾਰੀ ਕੀਤਾ ਗਿਆ।
ਦੂਸਰੇ ਪਾਸੇ ਅਜ਼ਾਦ ਕੀਰਤ ਨੇ ਪੱਤਰਕਾਰਾਂ ਨਾਲ ਗੱਲਬਾ ਤਕਰਦਿਆਂ ਕਿਹਾ ਕਿ ਮੈਨੂੰ ਦੱਸਿਆ ਜਾਵੇ ਕਿ ਮੈਂ ਪਾਰਟੀ ਵਿਰੁੱਧ ਕੀ ਗਤੀਵਧੀ ਕੀਤੀ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਕ ਹਾਂ ਅਤੇ ਉਨਾਂ ਦੀ ਵਧੀਆ ਪ੍ਰਸ਼ਾਸ਼ਨ ਦੀ ਹਮਾਇਤ ਵਿੱਚ ਹੀ ਮੈਂ ਅਜਿਹਾ ਕੀਤਾ ਹੈ।