Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਬਾ ਸੂਰਤ ਸਿੰਘ ਖਾਲਸਾ ਨੂੰ ਪੁਲਸ ਨੇ ਜਬਰੀ ਚੁੱਕਿਆ

ਜੇਲਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਬਾ ਸੂਰਤ ਸਿੰਘ ਖਾਲਸਾ ਨੂੰ ਪੁਲਸ ਨੇ ਜਬਰੀ ਚੁੱਕਿਆ

ਲੁਧਿਆਣਾ (8 ਫਰਵਰੀ, 2015): ਪਿਛਲੇ ਲੰਮੇ ਸਮੇਂ ਤੋ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਕਾਨੂੰਨ ਵਲੋਂ ਦਿਤੀਆ ਆਪਣੀਆ ਸਜ਼ਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ 24 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਜੱਥੇਦਾਰ ਸੂਰਤ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਬਾਬਾ ਸੂਰਤ ਸਿੰਘ ਖਾਲਸਾ ਨੂੰ ਜਬਰੀ ਚੁੱਕ ਲਿਆ ਅਤੇ ਸਿਵਲ ਹਸਪਤਾਲ ਲੁਧਿਆਂਣਾ ਚ ਜਬਰੀ ਦਾਖਲ ਕਰਵਾ ਦਿੱਤਾ ਜਿੱਥੇ ਪ੍ਰਸਾਸਨ ਨੇ ਬਾਬਾ ਸੂਰਤ ਸਿੰਘ ਖਾਲਸਾ ਦਾ ਮੈਡੀਕਲ ਚੈਕ ਅੱਪ ਕਰਨਾ ਚਾਹਿਆ ਪਰ ਬਾਬਾ ਸੂਰਤ ਸਿੰਘ ਖਾਲਸਾ ਨੇ ਹਸਪਤਾਲ ਪ੍ਰਸਾਸਨ ਨੂੰ ਕੁਝ ਵੀ ਕਰਨ ਦੀ ਆਗਿਆ ਨਹੀ ਦਿੱਤੀ।

ਬਾਬਾ ਸੂਰਤ ਸਿੰਘ ਖਾਲਸਾ ਨੂੰ ਪੁਲਸ ਨੇ ਜਬਰੀ ਚੁੱਕਿਆ
ਬਾਬਾ ਸੂਰਤ ਸਿੰਘ ਖਾਲਸਾ ਨੂੰ ਪੁਲਸ ਨੇ ਜਬਰੀ ਚੁੱਕਿਆ

ਅੱਜ ਤਕਰੀਬਨ ਸਵੇਰੇ 7 ਵਜੇ ਡੀ ਸੀ ਲੁਧਿਆਣਾ ਰਜਤ ਅਗਰਵਾਲ ਅਤੇ ਐਸ ਐਸ ਪੀ ਜਗਰਾਓ ਰਵਚਰਨ ਸਿੰਘ ਬਰਾੜ ਖਾਸ ਤੌਰ ਤੇ ਭੁੱਖ ਹੜਤਾਲ ਤੇ ਬੈਠੇ ਬਾਬਾ ਸੂਰਤ ਸਿੰਘ ਖਾਲਸਾ ਨੂੰ ਮਿਲਣ ਲਈ ਆਏ ਅਤੇ ਉਹਨਾਂ ਨੇ ਖਾਲਸਾ ਜੀ ਨੂੰ ਪੰਜਾਬ ਸਰਕਾਰ ਵੱਲੋ ਕੀਤੀ ਜਾ ਰਹੀ ਕਾਨੂੰਨੀ ਪ੍ਰਕਿਰਿਆ ਦਾ ਹਵਾਲਾ ਦਿੱਤਾ ਅਤੇ ਮੈਡੀਕਲ ਸਹੂਲਤ ਲੈ ਕੇ ਸੰਘਰਸ ਨੂੰ ਸਮਾਪਤ ਕਰਨ ਦੀ ਅਪੀਲ ਕੀਤੀ ਜਿਸਨੂੰ ਬਾਬਾ ਸੂਰਤ ਸਿੰਘ ਨੇ ਮੁੱਢੋ ਹੀ ਨਕਾਰ ਦਿੱਤਾ।

 ਬਾਬਾ ਸੂਰਤ ਸਿੰਘ ਖਾਲਸਾ ਨੂੰ ਜਬਰੀ ਚੁੱਕਣ ਸਮੇ ਉਹਨਾਂ ਦਾ ਅਮਰੀਕਾ ਤੋ ਆਇਆ ਬੇਟਾ ਹਰਵਿੰਦਰਜੀਤ ਸਿੰਘ ਅਤੇ ਉਹਨਾਂ ਦੀ ਐਨ ਆਰ ਆਈ ਬੇਟੀ ਵੀ ਪੁਲਸ ਦੀ ਧੱਕੇਸਾਹੀ ਦਾ ਸਿਕਾਰ ਹੋਏ।

ਉਹਨਾਂ ਦੇ ਬੇਟੇ ਹਰਵਿੰਦਰ ਜੀਤ ਸਿੰਘ ਨੇ ਦੱਸਿਆਂ ਕਿ ਬਾਬਾ ਸੂਰਤ ਸਿੰਘ ਖਾਲਸਾ ਆਪਣੇ ਫੈਸਲੇ ਤੇ ਅਟੱਲ ਹਨ 1ਤੇ ਕਿਹਾ ਕਿ ਬਾਬਾ ਜੀ ਅੱਜ ਹੋ ਰਹੇ ਪੰਥਕ ਇਕੱਠ ਦੇ ਫੈਸਲੇ ਅਨੁਸਾਰ ਹੀ ਸੰਘਰਸ ਚਲਾਉਣਗੇ।

ਪੁਲਸ ਦੀ ਇਸ ਜਬਰੀ ਕਾਰਵਾਈ ਦੀ ਜਤਿੰਦਰਮੋਹਣ ਸਿੰਘ ਖਾਲਸਾ, ਅਜੀਤ ਸਿੰਘ ਬੈਸ ਰਿਟਾ ਜਸਟਿਸ, ਡਾ ਸਵਰਨ ਸਿੰਘ ਰਿਟਾ ਆਈ ਏ ਐਸ, ਜਸਵਿੰਦਰ ਸਿੰਘ ਬਰਾੜ, ਡਾ ਭਗਵਾਨ ਸਿੰਘ, ਬਲਵੰਤ ਸਿੰਘ ਖੇੜਾ ਮਾਲਟਾ ਕਿਸਤੀ ਕੇਸ, ਤਰਲੋਕ ਸਿੰਘ ਡੱਲਾ, ਕਮਿੱਕਰ ਸਿੰਘ, ਆਦਿ ਨੇ ਕਰੜੇ ਸਬਦਾ ਵਿੱਚ ਨਿੰਦਾ ਕੀਤੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ
ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਵਿਚ ਦਰਜ਼ ਇਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: