ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਆਪਣੇ ਵਕੀਲ ਰੰਜਨ ਲਖਨਪਾਲ ਦੁਆਰਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਸਾਬਕਾ ਮੁੱਖ ਹੋਮ ਸੈਕਟਰੀ ਅਤੇ ਹਰਚਰਨ ਬੈਂਸ ਦੇ ਖਿਲਾਫ਼ ਦਾਇਰ ਕੇਸ ਤੇ ਸ਼ੁਕਰਵਾਰ ਨੂੰ ਸੁਣਵਾਈ ਜੇ.ਐਮ. ਆਈ.ਸੀ ਮੈਡਮ ਨਿਸ਼ਾ ਵਲੋਂ ਕੀਤੀ ਗਈ।

ਸ. ਮਾਨ ਦੇ ਵਕੀਲ ਰੰਜਨ ਲਖਨਪਾਲ ਨੇ ਅਦਾਲਤ ਦੇ ਧਿਆਨ ਵਿਚ ਲਿਆਂਦਾ ਕਿ ਉਕਤ ਧਿਰ ਵਲੋਂ ਲੋਕਾਂ ਦੀ ਪ੍ਰਮੁੱਖਤਾ ਪ੍ਰਾਪਤ ਵਿਅਕਤੀ ਸਿਮਰਨਜੀਤ ਸਿੰਘ ਮਾਨ ਦੀ ਪਛਾਣ ਨੂੰ ਆਮ ਲੋਕਾਂ ਵਿਚ ਮਾੜੇ ਪ੍ਰਭਾਵ ਨਾਲ ਦਰਸਾਇਆ ਗਿਆ। ਐਡਵੋਕੇਟ ਲਖਨਪਾਲ ਨੇ ਪਤੱਰਕਾਰਾਂ ਨੂੰ ਦਸਿਆ ਕਿ ਸ.ਸਿਮਰਨਜੀਤ ਸਿੰਘ ਮਾਨ ਵਾਰੇ ਉਕਤ ਸਰਕਾਰ ਦੇ ਪ੍ਰਭਾਵ ਵਾਲੇ ਲੋਕਾਂ ਵਲੋਂ ਮੀਡੀਆ ਦੇ ਰਾਹੀਂ ਮਾੜੀ ਸ਼ਬਦਾਵਲੀ ਵਰਤਦਿਆਂ ਕਿਹਾ ਗਿਆ ਕਿ ਸਿਮਰਨਜੀ ਸਿੰਘ ਮਾਨ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਹਨ, ਇਹ ਭੜਕਾਉ ਬਿਆਨ ਰਾਹੀਂ ਖੂਨ ਵਹਾਉਣ ਲਈ ਉਕਸਾਉਂਦੇ ਹਨ। ਉਨ੍ਹਾਂ ਦਸਿਆ ਕਿ ਅਦਾਲਤ ਵਲੋਂ ਦੂਜੀ ਧਿਰ ਨੂੰ ਨੋਟਿਸ ਜਾਰੀ ਕਰਦਿਆਂ ਅਗਲੀ ਤਰੀਕ 2 ਫਰਵਰੀ ਤਹਿ ਕੀਤੀ ਹੈ।
ਚੰਡੀਗੜ੍ਹ ਜ੍ਰਿਲ੍ਹਾ ਅਦਾਲਤ ਵਿਚ ਸੁਣਵਾਈ ਦੋਰਾਨ ਸ. ਸਿਮਰਨਜੀਤ ਸਿੰਘ ਮਾਨ ਦੇ ਨਾਲ ਜਸਵੰਤ ਸਿੰਘ ਮਾਨ, ਗੋਪਾਲ ਸਿੰਘ ਝਾੜੋਂ, ਮਨਜੀਤ ਸਿੰਘ ਰਾਮਪੁਰਾ ਅਤੇ ਭਾਈ ਕੁਲਦੀਪ ਸਿੰਘ ਗੜਗਜ ਮੋਜੂਦ ਸਨ।