Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੋਣ ਫੰਡ ਮਾਮਲਾ: ਕੈਨੇਡਾ ਦੀ ਨਾਗਰਿਕ ਆਮ ਆਦਮੀ ਦੀ ਹਮਾਇਤ ‘ਤੇ ਆਈ, ਆਵਾਮ ਸੰਗਠਨ ਨੂੰ ਭੇਜਿਆ ਕਾਨੂੰਨੀ ਨੋਟਿਸ

ਚੋਣ ਫੰਡ ਮਾਮਲਾ: ਕੈਨੇਡਾ ਦੀ ਨਾਗਰਿਕ ਆਮ ਆਦਮੀ ਦੀ ਹਮਾਇਤ ‘ਤੇ ਆਈ, ਆਵਾਮ ਸੰਗਠਨ ਨੂੰ ਭੇਜਿਆ ਕਾਨੂੰਨੀ ਨੋਟਿਸ

ਨਵੀਂ ਦਿੱਲੀ(4 ਫਰਵਰੀ, 2015): ਦਿੱਲੀ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਚੰਦੇ ਨੂੰ ਲੈਕੇ ਉੱਠੇ ਵਿਵਾਦ ਵਿੱਚ ਪ੍ਰਵਾਸੀ ਪੰਜਾਬੀ ਜਸਕੀਰਤ ਕੌਰ ਮਾਨ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਵਿੱਚ ਆਉਦਿਆਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਸਵੀਕਾਰ ਕੀਤਾ ਕਿ ਉਸ ਨੇ ਹੀ ‘ਆਪ’ ਨੂੰ ਪੈਸਾ ਦਿੱਤਾ ਹੈ। ਜਸਕੀਰਤ ਕੌਰ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਉਨ੍ਹਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਚੰਦਾ ਦਿੱਤਾ ਹੈ।

Aap logo
‘ਅਵਾਮ’ ਨਾਂਅ ਦੇ ਇਕ ਐਨ. ਜੀ. ਓ. ਜਿਸ ਵਿਚ ਕਥਿਤ ਤੌਰ ‘ਤੇ ‘ਆਪ’ ਦੇ ਸਾਬਕਾ ਮੈਂਬਰ ਸ਼ਾਮਿਲ ਹਨ, ਨੇ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ‘ਤੇ ਹਵਾਲਾ ਰਾਹੀਂ ਪੈਸੇ ਲੈਣ ਦਾ ਇਲਜ਼ਾਮ ਲਾਇਆ। ‘ਅਵਾਮ’ ਨੇ ਇਕ ਦਿਨ ਵਿਚ 50-50 ਲੱਖ ਰੁਪਏ ਦੇ ਲੈਣ-ਦੇਣ ਨੂੰ ‘ਆਪ’ ਵੱਲੋਂ ਕਾਲੇ ਧਨ ਨੂੰ ਸਫੈਦ ਕਰਨ ਦੀ ਕਵਾਇਦ ਦੱਸਿਆ।

ਇਸ ਸਬੰਧ ਵਿਚ ਜਸਕੀਰਤ ਕੌਰ ਨੇ ਇਲਜ਼ਾਮ ਲਾਉਣ ਵਾਲੀ ਐਨ. ਜੀ. ਓ. ‘ਅਵਾਮ’ ਤੇ ਉਸ ਦੇ ਬੁਲਾਰੇ ਗੋਪਾਲ ਗੋਇਲ ਨੂੰ ਕਾਨੂੰਨੀ ਨੋਟਿਸ ਭੇਜ ਕੇ 24 ਘੰਟਿਆਂ ਅੰਦਰ ਆਪਣੇ ਦਾਅਵਿਆਂ ਦੀ ਸਚਾਈ ਸਾਬਿਤ ਕਰਨ ਜਾਂ ਦੋਵਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਨੂੰ ਕਿਹਾ ਹੈ।

ਜਿਥੇ ‘ਆਪ’ ਨੇ ਇਸ ਮੁੱਦੇ ‘ਤੇ ਇਸ ਪ੍ਰੈੱਸ ਕਾਨਫਰੰਸ ਰਾਹੀਂ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ, ਉਥੇ ਭਾਜਪਾ ਇਸ ਨੂੰ ਕੇਜਰੀਵਾਲ ਵਿਰੁੱਧ ਵਰਤਣ ਵਿਚ ਕੋਈ ਕਸਰ ਨਹੀਂ ਛੱਡ ਰਹੀ।

ਬੁੱਧਵਾਰ ਸਵੇਰੇ ਹੀ ਸੰਚਾਰ ਅਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ‘ਤਿੱਖੇ ਸੁਆਲ’ ਪੁੱਛਦਿਆਂ ਕਿਹਾ ਕਿ ਕੇਜਰੀਵਾਲ ਨੇ ਬਿਨਾਂ ਵਪਾਰ, ਬਿਨਾਂ ਮੁਨਾਫੇ ਵਾਲੀ ਕੰਪਨੀ ਤੋਂ ਚੰਦਾ ਕਿਵੇਂ ਲਿਆ?

ਉਨ੍ਹਾਂ ਕਿਹਾ ਕਿ ਜਿਸ ਕੰਪਨੀ ਦਾ ਨਾਂਅ, ਪਤਾ ਜਾਂ ਸੀ. ਈ. ਓ. ਦਾ ਕੋਈ ਪਤਾ ਨਾ ਹੋਵੇ, ਉਸ ਤੋਂ ਚੰਦਾ ਲੈਣ ਤੋਂ ਪਹਿਲਾਂ ਪਾਰਦਰਸ਼ਤਾ ਦੀ ਪ੍ਰਚਾਰਕ ਬਣਨ ਵਾਲੀ ‘ਆਪ’ ਨੇ ਕੋਈ ਪੜਤਾਲ ਕਿਉਂ ਨਹੀਂ ਕਰਵਾਈ। ਜਿਸ ਦੇ ਪ੍ਰਤੀਕਰਮ ਵਜੋਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਹਵਾਲਾ ਮਾਮਲਿਆਂ ਵਿਚ ਭਾਜਪਾ ਮਾਹਿਰ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਕੋਲ ਸੱਤਾ, ਤਾਕਤ ਅਤੇ ਜਾਂਚ ਏਜੰਸੀਆਂ ਹਨ ਙ ਉਹ ਕਿਸੇ ਤੋਂ ਵੀ ਚੰਦੇ ਦੀ ਪੜਤਾਲ ਕਰ ਸਕਦੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: