ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿਖੇ ਹੋਈ ਬੇਅਦਬੀ ਵਿਰੁੱਧ ਸਿੱਖ ਸੰਗਤਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ, ਤੇ ਇਸ ਰੋਸ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ।ਜਿਸ ਦੇ ਚਲਦਿਆਂ ਅੱਜ ਫਰੀਦਕੋਟ-ਬਠਿੰਡਾ ਰੋਡ ਤੇ ਸਥਿਤ ਪਿੰਡ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਦੋ ਸਿੰਘ ਗੁਰਜੀਤ ਸਿੰਘ ਪਿੰਡ ਸਰਾਵਾਂ ਅਤੇ ਕ੍ਰਿਸ਼ਨ ਸਿੰਘ ਪਿੰਡ ਨਮਾਮੀ ਵਾਲਾ ਸ਼ਹੀਦ ਹੋ ਗਏ ਹਨ।


ਇਸ ਘਟਨਾ ਵਿੱਚ 21 ਸਾਲਾ ਸਿੱਖ ਨੌਜਵਾਨ ਬੇਅੰਤ ਸਿੰਘ ਵੀ ਗੰਭੀਰ ਜਖਮੀ ਹੈ ਜਿਸ ਦੇ ਪੇਟ ਅਤੇ ਪੱਟ ’ਤੇ ਗੋਲੀ ਲੱਗੀ ਹੈ।ਸੂਤਰਾਂ ਅਨੁਸਾਰ ਪੁਲਿਸ ਵੱਲੋਂ 200 ਤੋਂ ਉੱਪਰ ਫਾਇਰ ਕੀਤੇ ਗਏ ਜਿਸ ਨਾਲ ਰੋਸ ਪ੍ਰਗਟ ਕਰ ਰਹੀਆਂ ਅਨੇਕਾਂ ਸਿੱਖ ਸੰਗਤਾਂ ਦੇ ਜਖਮੀ ਹੋਣ ਦੀ ਖਬਰ ਹੈ।ਇਲਾਕੇ ਵਿੱਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ।ਸਿੱਖ ਸੰਗਤਾਂ ਦੇ ਇਕੱਠ ਨੂੰ ਖਦੇੜਨ ਲਈ ਪੁਲਿਸ ਹਵਾਈ ਫਾਇਰ ਕਰ ਰਹੀ ਹੈ।