Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖੁਦ ਗੁਲਾਮੀ ਹੰਢਾਅ ਰਹੇ ਗਿਆਨੀ ਗੁਰਬਚਨ ਸਿੰਘ ਕੌਮ ਨੂੰ ਕੀ ਸੇਧ ਦੇ ਸਕਦੇ ਹਨ: ਬਲਦੇਵ ਸਿੰਘ ਸਿਰਸਾ

ਖੁਦ ਗੁਲਾਮੀ ਹੰਢਾਅ ਰਹੇ ਗਿਆਨੀ ਗੁਰਬਚਨ ਸਿੰਘ ਕੌਮ ਨੂੰ ਕੀ ਸੇਧ ਦੇ ਸਕਦੇ ਹਨ: ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦਲ ਖਾਲਸਾ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਖੁਦ ਗੁਲਾਮੀ ਹੰਢਾਅ ਰਿਹੇ ਗਿਆਨੀ ਗੁਰਬਚਨ ਸਿੰਘ ਕੌਮ ਨੂੰ ਕੀ ਸੇਧ ਦੇ ਸਕਦੇ ਹਨ। ਭਾਈ ਸਿਰਸਾ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਸਾਹਿਬ ਨੇ ਮਜ਼ਲੂਮ (ਜਿਸਦੀ ਕਿਧਰੇ ਸੁਣਵਾਈ ਨਹੀਂ ਹੁੰਦੀ) ਦੀ ਰਾਖੀ ਲਈ ਜੋ ਤਖਤ ਉਸਾਰਿਆ ਸੀ ਉਸਦਾ ਨਾਮ ਅਕਾਲ ਤਖਤ ਤੇ ਉਹ ਦਿੱਲੀ ਦੇ ਤਖਤ ਤੋਂ ਉੱਚਾ ਸੀ। ਉਨ੍ਹਾਂ ਕਿਹਾ ਕਿ ਇਹ ਤਖਤ ਕਿਸੇ ਸੀਮਤ ਸਮੇਂ ਲਈ ਵੀ ਨਹੀਂ ਸੀ ਬਲਕਿ ਇਸਨੇ ਰਹਿੰਦੀ ਦੁਨੀਆਂ ਤੀਕ ਮਜ਼ਲੂਮ ਦੀ ਰੱਖਿਆ ਲਈ ਤਤਪਰ ਰਹਿਣਾ ਸੀ ਤੇ ਅਜੇਹਾ ਹੋਇਆ ਵੀ ਕਿ ਇਸ ਪਾਵਨ ਤਖਤ ਦੇ ਸੇਵਾਦਾਰ ਭਾਈ ਮਨੀ ਸਿੰਘ ਜੀ ਨੇ ਗੁਰੂ ਦੇ ਸਿੱਖਾਂ ਨੂੰ ਮੁਗਲ ਹਕੂਮਤ ਦੇ ਕੁਹਾੜੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਆਪਣੇ ਬੰਦ-ਬੰਦ ਕਟਵਾਣੇ ਮਨਜੂਰ ਕਰ ਲਏ।

ਬੰਦੀ ਛੋੜ ਦਿਹਾੜੇ ਮੌਕੇ ਸੰਦੇਸ਼ ਪੜ੍ਹਨ ਲਈ ਗਿਆਨੀ ਗੁਰਬਚਨ ਸਿੰਘ ਨੂੰ ਪੁਲਿਸ ਮੁਲਾਜ਼ਮ ਅਕਾਲ ਤਖਤ ਸਾਹਿਬ ਸਕਤਰੇਤ ਤੋਂ ਦਰਸ਼ਨੀ ਡਿਓੜੀ ਤੱਕ ਲੈ ਕੇ ਆਏ ਤੇ ਫਿਰ ਸੰਦੇਸ਼ ਪੜ੍ਹਨ ਤੋਂ ਬਾਅਦ ਵਾਪਸ ਵੀ ਲੈ ਕੇ ਗਏ
ਬੰਦੀ ਛੋੜ ਦਿਹਾੜੇ ਮੌਕੇ ਸੰਦੇਸ਼ ਪੜ੍ਹਨ ਲਈ ਗਿਆਨੀ ਗੁਰਬਚਨ ਸਿੰਘ ਨੂੰ ਪੁਲਿਸ ਮੁਲਾਜ਼ਮ ਅਕਾਲ ਤਖਤ ਸਾਹਿਬ ਸਕਤਰੇਤ ਤੋਂ ਦਰਸ਼ਨੀ ਡਿਓੜੀ ਤੱਕ ਲੈ ਕੇ ਆਏ ਤੇ ਫਿਰ ਸੰਦੇਸ਼ ਪੜ੍ਹਨ ਤੋਂ ਬਾਅਦ ਵਾਪਸ ਵੀ ਲੈ ਕੇ ਗਏ

ਦਲ ਖਾਲਸਾ ਆਗੂ ਨੇ ਕਿਹਾ ਕਿ ਗਰੀਬ ਮਜ਼ਲੂਮ ਦੀ ਰਾਖੀ ਲਈ, ਧਰਮ ਕਰਮ ਦੀ ਬੇਹਤਰੀ ਲਈ ਫੈਸਲੇ ਕਿਸੇ ਇਮਾਰਤ ਨੇ ਨਹੀਂ ਬਲਕਿ ਇਸ ਤਖਤ ਅਕਾਲ ਦੀ ਸੇਵਾ ਵਿੱਚ ਹਾਜ਼ਰ ਸਿੱਖ ਸੇਵਕਾਂ ਨੇ ਲੈਣੇ ਹੁੰਦੇ ਹਨ ਤੇ ਧਰਮ ਦੇ ਜੈਕਾਰ ਲਈ ਫੈਸਲੇ ਹੋਏ ਵੀ ਹਨ। ਉਨ੍ਹਾਂ ਕਿਹਾ ਕਿ ਚਿੰਤਾ ਦਾ ਵਿਸ਼ਾ ਵੀ ਹੈ ਤੇ ਸ਼ਰਮਾਰ ਕਰਨ ਵਾਲਾ ਕਾਰਾ ਵੀ ਕਿ ਖੁੱਦ ਨੂੰ ਅਕਾਲ ਤਖਤ ਦਾ ਜਥੇਦਾਰ ਦੱਸਣ ਵਾਲੇ ਗਿਆਨੀ ਗੁਰਬਚਨ ਸਿੰਘ, ਕੌਮ ਦੀ ਹਿਫਾਜ਼ਤ ਤਾਂ ਕੀ ਕਰਨੀ ਹੈ ਆਪਣੀ ਰਾਖੀ ਲਈ ਜ਼ਾਲਮ ਸਰਕਾਰਾਂ ਦਾ ਸਹਾਰਾ ਲੱਭ ਰਹੇ ਹਨ। ਅਖਬਾਰਾਂ ਤੇ ਇਲੈਕਟਰੋਨਿਕ ਮੀਡੀਆ ਰਾਹੀਂ ਬਿਆਨ ਦੇਕੇ ਸਰਕਾਰ ਪਾਸੋਂ ਵੱਡੀ ਤਾਦਾਦ ਵਿਚ ਪੁਲਿਸ ਬੁਲਾਕੇ ਦਰਬਾਰ ਸਾਹਿਬ ਅੰਦਰ ਤਾਇਨਾਤ ਕਰਵਾਉਂਦਾ ਹੈ।

ਸਬੰਧਤ ਖ਼ਬਰ:

ਪੁਲਿਸ, ਟਾਸਕ ਫੋਰਸ ਦੀ “ਸੁਰੱਖਿਆ” ਹੇਠ ਗਿ. ਗੁਰਬਚਨ ਸਿੰਘ ਨੇ ਪੜ੍ਹਿਆ ‘ਕੌਮ ਦੇ ਨਾਮ ਸੰਦੇਸ਼’ …

ਭਾਈ ਸਿਰਸਾ ਨੇ ਸਵਾਲ ਕੀਤਾ ਹੈ ਕਿ ਜਿਹੜਾ ਜਥੇਦਾਰ ਆਪਣੀ ਰਾਖੀ ਨਹੀਂ ਕਰ ਸਕਦਾ, ਸਾਡੇ ਲੋਕ ਬਾਰ-ਬਾਰ ਉਸ ਪਾਸ ਕੌਮੀ ਮਸਲਿਆਂ ਦੇ ਹੱਲ ਦੀਆਂ ਦਰਖਾਸਤਾਂ ਕਿਉਂ ਲੈਕੇ ਜਾ ਰਹੇ ਹਨ? ਕਦੇ ਗੁਲਾਮ ਲੋਕ ਵੀ ਕਿਸੇ ਦੀ ਅਜ਼ਾਦੀ ਦੀ ਗੱਲ ਕਰ ਸਕਦੇ ਹਨ? ਜਥੇਦਾਰ ਸਿਰਸਾ ਨੇ ਸਮੁਚੀਆਂ ਪੰਥਕ ਧਿਰਾਂ ਤੇ ਜਾਗਰੂਕ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਜੁੱਟ ਹੋ ਕੇ ਸਭਤੋਂ ਪਹਿਲਾਂ ਆਪਣੇ ਤਖਤ ਅਕਾਲ ਤਖਤ ਸਾਹਿਬ ਨੂੰ ਗੁਲਾਮਾਂ ਪਾਸੋਂ ਅਜ਼ਾਦ ਕਰਵਾਈਏ ਤੇ ਫਿਰ ਆਪਣੀ ਕੌਮ ਦੇ ਭਲੇ ਲਈ ਯਤਨਸ਼ੀਲ ਹੋਈਏ।

ਸਬੰਧਤ ਖ਼ਬਰ:

ਬੰਦੀ ਛੋੜ ਦਿਹਾੜੇ ‘ਤੇ ਸੰਦੇਸ਼ ਪੜ੍ਹਨ ਮੌਕੇ ਪੁਲਿਸ ਕਿਸ ਨੇ ਬੁਲਾਈ? …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਅਕਾਲ ਤਖ਼ਤ ਸਕੱਤਰੇਤ ਦਾ ਇਹ ਨੁਕਤਾ ਬਿਲਕੁਲ ਸਹੀ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਅਜਿਹਾ ਕਾਨੂੰਨ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਦਾ ਹੈ। ਪਰ ਦੂਜੇ ਪਾਸੇ ਅਕਾਲ ਤਖ਼ਤ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: