Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਾਲਸਾ ਕਾਲਜਾਂ ਵਿਚ ਦਾਖਿਲੇ ਲਈ ਦਿੱਲੀ ਕਮੇਟੀ ਨੇ ਵਿਦਿਆਰਥੀ ਸਹਾਇਤਾ ਕੈਂਪ ਲਗਾਇਆ

ਖਾਲਸਾ ਕਾਲਜਾਂ ਵਿਚ ਦਾਖਿਲੇ ਲਈ ਦਿੱਲੀ ਕਮੇਟੀ ਨੇ ਵਿਦਿਆਰਥੀ ਸਹਾਇਤਾ ਕੈਂਪ ਲਗਾਇਆ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਦਿਆ ਦੇ ਲੰਗਰ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਇਸ ਵਾਰ 12ਵੀਂ ਜਮਾਤ ਪਾਸ ਕਰਣ ਉਪਰੰਤ ਦਿੱਲੀ ਯੁਨੀਵਰਸਿਟੀ ਵਿਚ ਦਾਖਿਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਲਗਾਏ ਗਏ ਇਸ ਕੈਂਪ ਵਿਚ ਬੱਚਿਆਂ ਨੂੰ ਦਿੱਲੀ ਕਮੇਟੀ ਦੇ 4 ਖਾਲਸਾ ਕਾਲਜਾਂ ਵਿਚ ਬਤੌਰ ਸਿੱਖ ਵਿਦਿਆਰਥੀ ਦਾਖਿਲਾ ਲੈਣ ਦੇ ਨੁਕਤੇ ਵੀ ਬੁਲਾਰਿਆਂ ਵੱਲੋਂ ਸਾਂਝੇ ਕੀਤੇ ਗਏ।

DSC_1954
ਦਿਲੀ ਕਮੇਟੀ ਵਲੋਂ ਲਾਏ ਕੈਂਪ ਦੀ ਤਸਵੀਰ

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ.ਜਸਵਿੰਦਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾੱਮਰਸ ਦੇ ਪ੍ਰਿੰਸੀਪਲ ਡਾ. ਜੇ. ਬੀ. ਸਿੰਘ ਨੇ ਬੱਚਿਆਂ ਨਾਲ ਕਾੱਲਜ ਦਾਖਿਲੇ ਵੇਲੇ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਬੱਚੇ ਅਕਸਰ ਯੂਨੀਵਰਸਿਟੀ ਦਾ ਦਾਖਿਲਾ ਫਾਰਮ ਭਰਨ ਵੇਲੇ ਆਪਣੀ ਮਨਪਸੰਦ ਦੇ ਕੋਰਸ ਨੂੰ ਭਰਨ ਦੇ ਨਾਲ ਬਾਕੀ ਕੋਰਸਾਂ ਨੂੰ ਨਿਸ਼ਾਨ ਲਾਉਣਾ ਜਰੂਰੀ ਨਹੀਂ ਸਮਝਦੇ ਜਿਸ ਕਰਕੇ ਦਿੱਲੀ ਯੂਨੀਵਰਸਿਟੀ ਵਿਚ ਦਾਖਿਲਾ ਲੈਣ ਦੀ ਉਨ੍ਹਾਂ ਦੀ ਇੱਛਾ ਇਸ ਗਲਤੀ ਕਰਕੇ ਪੂਰੀ ਨਹੀਂ ਹੋ ਪਾਉਂਦੀ। ਕਾਲਜਾਂ ਵਿਚ ਸੀਮਿਤ ਸੀਟਾਂ ਅਤੇ ਅੰਕਾਂ ਦੀ ਉੱਚੀ ਕੱਟ ਆਫ਼ ਵਿਚ ਤਾਲਮੇਲ ਬਿਠਾਉਣ ਵਾਸਤੇ ਜੀ.ਕੇ. ਨੇ ਆੱਨਲਾਈਨ ਫਾਰਮ ਨੂੰ ਦਿਲ ਅਤੇ ਦਿਮਾਗ ਨੂੰ ਖੁਲਾ ਰਖਕੇ ਭਰਨ ਦੀ ਵੀ ਬੱਚਿਆਂ ਨੂੰ ਸਲਾਹ ਦਿੱਤੀ।

ਜੀ.ਕੇ. ਨੇ ਕਿਹਾ ਕਿ ਇਸ ਵਾਰ ਤੋਂ ਖਾਲਸਾ ਕਾਲਜਾਂ ਵਿਚ ਕਮੇਟੀ ਵੱਲੋਂ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀ ਰੱਖਣ ਦਾ ਫੈਸਲਾ ਲਿਆ ਗਿਆ ਹੈ ਪਰ ਇਨ੍ਹਾਂ ਸੀਟਾਂ ਦੇ ਦਾਅਵੇਦਾਰਾਂ ਦਾ ਫੈਸਲਾ ਮੈਰਿਟ ਤੇ ਹੋਏਗਾ। ਜੀ.ਕੇ. ਨੇ ਸਾਫ਼ ਕਿਹਾ ਕਿ ਕਮੇਟੀ ਦੇ 4 ਵਿਚੋਂ 3 ਕਾਲਜਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਮਿਲੀ ਮਾਨਤਾ ਦਾ ਇਸ ਵਾਰ ਸਿੱਖ ਬੱਚਿਆਂ ਨੂੰ ਪਹਿਲੀ ਵਾਰ ਵੱਡੇ ਪੱਧਰ ਤੇ ਫਾਇਦਾ ਮਿਲਣ ਜਾ ਰਿਹਾ ਹੈ।

DSC_1985
ਦਿਲੀ ਕਮੇਟੀ ਵਲੋਂ ਲਾਏ ਕੈਂਪ ਦੀ ਤਸਵੀਰ

ਰਾਣਾ ਨੇ ਬੱਚਿਆਂ ਵੱਲੋਂ ਇਸ ਕੈਂਪ ਵਿਚ ਵੱਡੀ ਗਿਣਤੀ ’ਚ ਪੁੱਜਣ ਤੇ ਧੰਨਵਾਦ ਜਤਾੳਂੁਂਦੇ ਹੋਏ ਕੈਂਪ ਨੂੰ ਵਿੱਦਿਆ ਦੇ ਲੰਗਰ ਵੱਜੋਂ ਵੀ ਪਰਿਭਾਸ਼ਿਤ ਕੀਤਾ। ਰਾਣਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ “ਵਿੱਦਿਆ ਵੀਚਾਰੀ” ਦਾ ਜੋ ਫਲਸਫ਼ਾ ਸਾਨੂੰ ਦਿੱਤਾ ਸੀ ਕਮੇਟੀ ਅੱਜ ਉਸ ਲੀਹਾਂ ’ਤੇ ਚਲਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਣਾ ਨੇ ਕਾਲਜਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਮਿਲੀ ਮਾਨਤਾ ਨੂੰ ਸਿੱਖ ਕੌਮ ਦੀ ਵੱਡੀ ਪ੍ਰਾਪਤੀ ਦੱਸਿਆ। ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਆਏ ਹੜ੍ਹ ਕਾਰਨ ਕਮੇਟੀ ਦੇ ਪ੍ਰਬੰਧ ਘਟ ਸਾਬਿਤ ਹੋਏ ਜਿਸ ਕਰਕੇ ਬੱਚਿਆਂ ਨੂੰ ਜਮੀਨ ਤੇ ਹੀ ਬੈਠ ਕੇ ਸਿੱਖਿਆ ਮਾਹਿਰਾਂ ਦੇ ਵਿਚਾਰਾਂ ਨੂੰ ਸੁਣਨਾ ਪਿਆ। ਜੀ.ਕੇ. ਨੇ ਅਗਲੀ ਵਾਰ ਤੋਂ ਪ੍ਰਬੰਧ ਹੋਰ ਵੱਡੇ ਪੱਧਰ ਤੇ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਕਮੇਟੀ ਦੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (DSGMC) ਦੀਆਂ ਸਾਲ 2021 'ਚ ਹੋਣ ਵਾਲੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੇ ਹਾਲੀਆ ਬਿਆਨ ਦਾ ਵਿਦੇਸ਼ੀ ਸਿੱਖਾਂ ਵੱਲੋਂ ਤਿੱਖਾ ਪ੍ਰਤੀਕਰਮ ਆ ਰਿਹਾ ਹੈ।
ਸੱਜਣ ਕੁਮਾਰ ਦੀ ਸਿਹਤ ਬਾਰੇ ਏਮਜ਼ ਦੀ ਮੈਡੀਕਲ ਰਿਪੋਰਟ ਨੂੰ ਸਰਬੀਮਾਲਾ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਵੇਖਿਆ ਜਾਵੇਗਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: