ਟੋਰਾਂਟੋ: ਮਿੰਨੀ ਪੰਜਾਬ ਸਮਝੇ ਜਾਂਦੇ ਕੈਨੇਡਾ ਦੀ ਪਾਰਲੀਮੈਂਟ ਵਿਚ ਖ਼ਾਲਸਾ ਸਾਜਨਾ ਦਿਾਹੜਾ ਮਨਾਇਆ ਜਾ ਰਿਹਾ ਹੈ।ਸ਼ਨੀਵਾਰ ਤੋਂ ਆਰੰਭ ਹੋਏ ਆਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਜਾਣਗੇ।

ਇਹ ਪਹਿਲੀ ਵਾਰ ਹੈ ਕਿ ਖਾਲਸਾ ਸਾਜਨਾ ਦਿਹਾੜੇ ਕਿਸੇ ਦੇਸ਼ ਦੀ ਪਾਰਲੀਮੈਂਟ ਵਿੱਚ ਮਨਾਇਆ ਗਿਆ ਹੋਵੇ।ਕੈਨੇਡਾ ਦੀ ਸਰਕਾਰ ਵੱਲੋਂ ਖਾਲਸਾ ਸਾਜ਼ਨਾ ਦਿਹਾੜੇ ਨੂੰ ਮਨਾਉਣ ਲਈ ਪ੍ਰੋਗਰਾਮ ਅੱਜ ਵੱਡੀ ਪੱਧਰ ‘ਤੇ ਉਲੀਕੇ ਗਏ ਹਨ।
ਸਨਿਚਰਵਾਰ ਤੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਬਦ ਕੀਰਤਨ ਹੋਵੇਗਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਗਤ ਨੂੰ ਸੰਬੋਧਨ ਕਰਨਗੇ। ਇਸ ਮੌਕੇ ‘ਤੇ ਰਾਜਧਾਨੀ ਓਟਾਵਾ ਪੁੱਜਣ ਲਈ ਸੰਗਤ ‘ਚ ਉਤਸ਼ਾਹ ਹੈ ਅਤੇ ਕੁਝ ਲੋਕ ਤਾਂ ਆਪਣੇ ਕੰਮ ਛੱਡ ਕੇ ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੀ ਰੌਣਕ ਵਧਾ ਰਹੇ ਹਨ। ਪਾਰਲੀਮੈਂਟ ‘ਚ ਡੇਢ ਦਰਜਨ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਇਕਜੁੱਟਤਾ ਨਾਲ ਸਾਰੇ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਹਨ।
ਸਵੇਰ ਦੇ ਧਾਰਮਿਕ ਸਮਾਗਮ ਤੋਂ ਬਾਅਦ ਸ਼ਾਮ ਨੂੰ ਪਾਰਲੀਮੈਂਟ ਅੰਦਰ ਸਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬੀ ਗੀਤ-ਸੰਗੀਤ ਅਤੇ ਭੰਗੜੇ ਦੀ ਧਮਕ ਪਵੇਗੀ। ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਅਤੇ ਸਾਂਸਦ ਰੂਬੀ ਸਹੋਤਾ ਨੇ ਦੱਸਿਆ ਹੈ ਕਿ ਇਹ ਮੌਕਾ ਸਿੱਖ ਕੌਮ ਵਾਸਤੇ ਬਹੁਤ ਮਾਣ ਵਾਲਾ ਹੈ। ਬੀਬੀ ਸਹੋਤਾ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਲਈ ਰੁਮਾਲਾ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪੁੱਜੇ ਹਨ, ਜਿਸ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਾ ਕੇ ਸੁਸ਼ੋਭਿਤ ਕੀਤਾ ਗਿਆ ਹੈ।