ਚੰਡੀਗੜ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਨਵੇਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਤਿੰਨ ਮੈਂਬਰੀ ਪੈਨਲ ਦਾ ਗਠਨ ਕਰ ਦਿੱਤਾ ਹੈ, ਜੋ ਭਵਿੱਖ ਵਿੱਚ ਹੋਣ ਵਾਲੀ ਹਰ ਇੱਕ ਛੋਟੇ ਵੱਡੇ ਆਗੂ ਦੇ ਸ਼ਾਮਲ ਹੋਣ ਸਬੰਧੀ ਆਖਰੀ ਫ਼ੈਸਲਾ ਲਵੇਗਾ। ਇਸਦੇ ਨਾਲ ਹੀ ਪਾਰਟੀ ਦੇ ਸਾਰੇ ਆਗੂਆਂ, ਜੋਨਲ ਇੰਚਾਰਜਾਂ, ਸੈਕਟਰ ਇੰਚਾਰਜਾਂ ਅਤੇ ਕੇਂਦਰੀ ਆਬਰਜਵਰਾਂ ਉੱਤੇ ਆਪਣੇ ਪੱਧਰ ਉੱਤੇ ਕਿਸੇ ਨੂੰ ਪਾਰਟੀ ਵਿੱਚ ਸ਼ਾਮਿਲ ਕਰਣ ਸਬੰਧੀ ਰੋਕ ਲਗਾ ਦਿੱਤਾ ਗਿਆ ਹੈ।
‘ਆਪ’ ਦੁਆਰਾ ਐਤਵਾਰ ਨੂੰ ਜਾਰੀ ਬਿਆਨ ਦੇ ਅਨੁਸਾਰ ਹੁਣ ਕਿਸੇ ਵੀ ਹੋਰ ਪਾਰਟੀ ਨਾਲ ਸਬੰਧਤ ਆਗੂ ਜਾਂ ਸ਼ਖਸਿਅਤ ਨੂੰ ਪਾਰਟੀ ਵਿੱਚ ਸ਼ਾਮਿਲ ਕਰਣ ਸਬੰਧੀ ਪਰਿਕ੍ਰੀਆ ਨੂੰ ਹੋਰ ਸਖਤ ਬਣਾਉਂਦੇ ਹੋਏ ਪਾਰਟੀ ਨੇ ਇਹ ਫੈਸਲਾ ਸ਼ਨੀਵਾਰ ਨੂੰ ਚੋਣ ਪ੍ਰਚਾਰ ਕਮੇਟੀ ਪੰਜਾਬ ਦੀ ਬੈਠਕ ਦੇ ਦੌਰਾਨ ਲਿਆ ਹੈ। ।
‘ਆਪ’ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲੀਆਂ ਦੇ ਇੰਚਾਰਜ ਸੰਜੇ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਪ੍ਰਚਾਰ ਕਮੇਟੀ ਦੇ ਮੈਂਬਰਾਂ ਦੀ ਰਾਏ ਉੱਤੇ ਫ਼ੈਸਲਾ ਲੈਂਦੇ ਹੋਏ ਪਾਰਟੀ ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਗਠਨ ਕੀਤਾ ਗਿਆ ਹੈ। ਇਨਾ ਵਿੱਚ ਰਾਸ਼ਟਰੀ ਸੰਗਠਨਾਤਮਕ ਸਕੱਤਰ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਸ਼ਾਮਲ ਹਨ, ਜੋ ਪੰਜਾਬ ਵਿੱਚ ਭਵਿੱਖ ਵਿੱਚ ਹੋਣ ਵਾਲੀ ਹਰ ਇੱਕ ਜਵਾਇਨਿੰਗ ਬਾਰੇ ਆਖਰੀ ਫ਼ੈਸਲਾ ਲਵੇਗਾ।
ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦੇ ਸਾਰੇ ਜੋਨਲ ਅਤੇ ਸੈਕਟਰ ਇੰਚਾਰਜ ਅਤੇ ਸੇਂਟਰਲ ਆਬਜਰਵਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਇਸ ਤਿੰਨ ਮੈਂਬਰੀ ਪੈਨਲ ਦੇ ਇਲਾਵਾ ਪਾਰਟੀ ਵਿੱਚ ਕਿਸੇ ਵੀ ਪੱਧਰ ਉੱਤੇ ਕੋਈ ਵੀ ਨਵੀਂ ਜਵਾਇਨਿੰਗ ਨਹੀਂ ਕਰਵਾਈ ਜਾਵੇਗੀ। ਉਨਾਂ ਨੇ ਕਿਹਾ ਕਿ ਇਹ ਫੈਸਲਾ ਜਵਾਇਨਿੰਗ ਪਰਿਕ੍ਰੀਆ ਨੂੰ ਅਤੇ ਜ਼ਿਆਦਾ ਸਟੀਕ ਬਣਾਉਣ ਦੇ ਉਦੇਸ਼ ਤੋਂ ਲਿਆ ਗਿਆ ਹੈ।
ਬੈਠਕ ਵਿੱਚ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ, ਐਚਐਸ ਕੰਗ, ਹਿੰਮਤ ਸਿੰਘ ਸ਼ੇਰਗਿਲ, ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ, ਯਾਮਿਣੀ ਗੌਮਰ, ਕਰਨਵੀਰ ਸਿੰਘ ਟਿਵਾਣਾ, ਕੁਲਤਾਰ ਸਿੰਘ, ਜਗਤਾਰ ਸਿੰਘ ਸੰਘੇੜਾ ਅਤੇ ਬੂਟਾ ਸਿੰਘ ਸ਼ਾਮਿਲ ਸਨ।