Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਐਨ.ਆਈ.ਏ. ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਚੂਹੜਵਾਲ ਨੂੰ ਰਵਿੰਦਰ ਗੋਸਾਈਂ ਕਤਲ ਦੇ ਸਬੰਧ ‘ਚ ਦਿੱਲੀ ਲਿਜਾ ਸਕਦੀ ਹੈ: ਮੀਡੀਆ ਰਿਪੋਰਟਾਂ

ਐਨ.ਆਈ.ਏ. ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਚੂਹੜਵਾਲ ਨੂੰ ਰਵਿੰਦਰ ਗੋਸਾਈਂ ਕਤਲ ਦੇ ਸਬੰਧ ‘ਚ ਦਿੱਲੀ ਲਿਜਾ ਸਕਦੀ ਹੈ: ਮੀਡੀਆ ਰਿਪੋਰਟਾਂ

ਲੁਧਿਆਣਾ: ਭਾਰਤ ਦੀ ਸਭ ਤੋਂ ਵੱਡੀ ਅਤੇ ਤਾਕਤਵਰ ਜਾਂਚ ਏਜੰਸੀ ਐਨਆਈਏ ਦੀ ਟੀਮ ਵੀਰਵਾਰ ਦੇਰ ਸ਼ਾਮ ਫਤਿਹਗੜ੍ਹ ਸਾਹਿਬ ਜਿੰਮ ‘ਚੋਂ ਗ੍ਰਿਫਤਾਰ ਕੀਤੇ ਗਏ ਹਰਦੀਪ ਸਿੰਘ ਉਰਫ਼ ਸ਼ੇਰਾ ਅਤੇ ਲੁਧਿਆਣਾ ਦੇ ਪਿੰਡ ਚੂਹੜਵਾਲ ਤੋਂ ਗ੍ਰਿਫਤਾਰ ਕੀਤੇ ਰਮਨਦੀਪ ਸਿੰਘ ਨੂੰ ਲੈ ਕੇ ਲੁਧਿਆਣਾ ਦੇ ਪੁਰਾਣੇ ਇਲਾਕੇ ਸੁੰਦਰ ਨਗਰ ਪੁੱਜੀ।

ਰਮਨਦੀਪ ਸਿੰਘ ਚੂਹੜਵਾਲ (ਲੁਧਿਆਣਾ), ਹਰਦੀਪ ਸਿੰਘ ਸ਼ੇਰਾ (ਫਤਿਹਗੜ੍ਹ ਸਾਹਿਬ)
ਰਮਨਦੀਪ ਸਿੰਘ ਚੂਹੜਵਾਲ (ਲੁਧਿਆਣਾ), ਹਰਦੀਪ ਸਿੰਘ ਸ਼ੇਰਾ (ਫਤਿਹਗੜ੍ਹ ਸਾਹਿਬ)

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਨੇ ਇਹ ਦਾਅਵਾ ਕੀਤਾ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨ ਅਕਸਰ ਇਸ ਇਲਾਕੇ ਵਿੱਚ ਆਉਂਦੇ ਰਹਿੰਦੇ ਸਨ ਅਤੇ ਇੱਥੋਂ ਹੀ ਵਟਸਐਪ ਰਾਹੀਂ ਵਿਦੇਸ਼ਾਂ ਵਿੱਚ ਕਾਲ ਕਰਦੇ ਸਨ। ਐਨਆਈਏ ਦੇ ਸੂਤਰਾਂ ਮੁਤਾਬਕ ਰਮਨਦੀਪ ਸਿੰਘ ਇਸ ਇਲਾਕੇ ’ਚੋਂ ਹੀ ਫੋਨ ਰਿਚਾਰਜ ਕਰਾਉਂਦਾ ਸੀ। ਐਨ.ਆਈ.ਏ. ਟੀਮ ਨੇ ਇਲਾਕੇ ਦੇ ਵੱਖ-ਵੱਖ ਮੋਬਾਈਲ ਰਿਚਾਰਜ ਤੇ ਇੰਟਰਨੈੱਟ ਕੁਨੈਕਸ਼ਨ ਦੇਣ ਵਾਲੀਆਂ ਦੁਕਾਨਾਂ ’ਤੇ ਵੀ ਪੜਤਾਲ ਕੀਤੀ ਦੱਸੀ ਜਾ ਰਹੀ ਹੈ। ਐਨਆਈਏ ਅਧਿਕਾਰੀ ਅਲੋਕ ਮਿੱਤਲ ਨੇ ਕਿਹਾ ਕਿ “ਪੁੱਛ-ਪੜਤਾਲ” ਦੌਰਾਨ ਮਿਲੀ ਜਾਣਕਾਰੀ ਨੂੰ ਜਾਂਚਣ ਲਈ ਦੋਹਾਂ ਗ੍ਰਿਫਤਾਰ ਨੌਜਵਾਨਾਂ ਸ਼ੇਰਾ ਅਤੇ ਰਮਨਦੀਪ ਨੂੰ ਸੁੰਦਰ ਨਗਰ ਇਲਾਕੇ ਵਿੱਚ ਲਿਜਾ ਕੇ ਪੜਤਾਲ ਕੀਤੀ ਗਈ ਸੀ। ਐਨਆਈਏ ਦੀ ਟੀਮ ਨੇ ਇਸ ਇਲਾਕੇ ਵਿੱਚ ਕਈ ਦੁਕਾਨਦਾਰਾਂ ਤੋਂ ਵੀ ਪੁੱਛ-ਪੜਤਾਲ ਕੀਤੀ, ਜਿਨ੍ਹਾਂ ਕੋਲੋਂ ਰਮਨਦੀਪ ਸਿੰਘ ਮੋਬਾਈਲ ਰਿਚਾਰਜ ਕਰਵਾਉਂਦਾ ਸੀ। ਰਿਪੋਰਟਾਂ ਮੁਤਾਬਕ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਨਆਈਏ ਟੀਮ ਆਰ.ਐਸ.ਐਸ. ਦੀ ਸ਼ਾਖਾ ਦੇ ਪ੍ਰਬੰਧਕ ਅਤੇ ਪ੍ਰਚਾਰਕ ਰਵਿੰਦਰ ਗੋਸਾਈਂ ਕਤਲ ਦੇ ਮਾਮਲੇ ‘ਚ ਉਪਰੋਕਤ ਦੋਵਾਂ ਨੂੰ ਹੋਰ “ਪੁੱਛ-ਪੜਤਾਲ” ਲਈ ਦਿੱਲੀ ਲਿਜਾ ਸਕਦੀ ਹੈ।

ਸਬੰਧਤ ਖ਼ਬਰ:

ਬਰਤਾਨਵੀ ਹਾਈ ਕਮਿਸ਼ਨਰ ਨੂੰ ਜਗਤਾਰ ਸਿੰਘ ਜੱਗੀ ਨੂੰ ਮਿਲਣ ਲਈ ਮਿਲਿਆ 1 ਘੰਟੇ ਦਾ ਸਮਾਂ, ਜੱਗੀ ਅਤੇ ਜਿੰਮੀ ਸਿੰਘ ਦੇ ਪੁਲਿਸ ਰਿਮਾਂਡ ‘ਚ 4 ਦਿਨਾਂ ਦਾ ਵਾਧਾ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਤਿੰਨ ਸਿੱਖ ਨੌਜਵਾਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਰਾਹਤ ਪਾਉਣ ਵਾਲੇ
ਪੰਜਾਬਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਦੌਰਾਨ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਇਸ ਘਟਨਾ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: