Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ… ਹਰਨੇਕ ਸਿੰਘ ਭੱਪ ਨੂੰ ਕਦੋਂ ਮਿਲੇਗਾ ਇੰਨਸਾਫ?

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ… ਹਰਨੇਕ ਸਿੰਘ ਭੱਪ ਨੂੰ ਕਦੋਂ ਮਿਲੇਗਾ ਇੰਨਸਾਫ?

ਹਰਨੇਕ ਸਿੰਘ ਉਰਫ ਭੱਪ ਪੁੱਤਰ ਤਾਰਾ ਸਿੰਘ ਪਿੰਡ ਬੁਟਾਹਰੀ, ਥਾਣਾ ਡੇਹਲੋਂ, ਜਿਲ੍ਹਾ ਲੁਧਿਆਣਾ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ ਵਿਚ ਨਜ਼ਰਬੰਦ ਹੈ।ਉਸਦੀ ਗ੍ਰਿਫਤਾਰੀ 12 ਅਗਸਤ 2004 ਨੂੰ ਪਟਿਆਲਿਓ ਹੋਈ ਸੀ ਤੇ ਫਤਹਿਗੜ ਸਾਹਿਬ ਦੇ ਇਕ ਕੇਸ ਵਿਚ ਨਾਮਜਦ ਕੀਤਾ ਗਿਆ ਸੀ ।ਉਸ ਉਪਰੰਤ ਦਿੱਲੀ, ਲੁਧਿਆਣਾ ਤੇ ਜੈਪੁਰ ਵਿਚ ਕਈ ਕੇਸਾਂ ਵਿਚ ਗ੍ਰਿਫਤਾਰੀਆਂ ਪਾਈਆਂ ਗਈਆਂ ਤੇ ਉਹ ਕਦੀ ਤਿਹਾੜ ਜੇਲ੍ਹ ਦਿੱਲੀ ਤੇ ਕਦੇ ਸਕਿਓਰਟੀ ਜੇਲ੍ਹ ਨਾਭਾ ਤੇ ਹੁਣ ਰਾਜਸਥਾਨ ਦੀ ਕੇਂਦਰੀ ਜੇਲ੍ਹ, ਜੈਪੁਰ ਵਿਚ ਬਤੌਰ ਹਵਾਲਾਤੀ ਬੈਠਾ ਹੈ।

ਹਰਨੇਕ ਸਿੰਘ ਭੱਪ ਪੇਸ਼ੀ ਦੌਰਾਨ ਪੁਲਿਸ ਹਿਰਾਸਤ ਵਿੱਚ
ਹਰਨੇਕ ਸਿੰਘ ਭੱਪ ਪੇਸ਼ੀ ਦੌਰਾਨ ਪੁਲਿਸ ਹਿਰਾਸਤ ਵਿੱਚ

ਉਸਨੂੰ ਲੁਧਿਆਣਾ ਦੀ ਟਾਡਾ ਅਦਾਲਤ ਨੇ ਕਤਲ, ਇਰਾਦਾ ਕਤਲ, ਅਸਲਾ-ਬਾਰੂਦ ਤੇ ਟਾਡਾ  ਦੇ 4 ਕੇਸਾਂ ਵਿਚੋਂ ਬਰੀ ਕਰ ਦਿੱਤਾ ਹੈ। ਦਿੱਲੀ ਦੀ ਟਾਡਾ ਅਦਾਲਤ ਨੇ ਵੀ ਉਸਨੂੰ ਮਨਿੰਦਰਜੀਤ ਸਿੰਘ ਬਿੱਟਾ ਉੱਤੇ ਹਮਲੇ ਦੇ ਕੇਸ ਵਿਚੋਂ ਵੀ ਬਰੀ ਕਰ ਦਿੱਤਾ ਹੈ। ਇਹ ਓਹੀ ਕੇਸ ਸੀ ਜਿਸ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੂੱਲਰ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਤੇ ਹੁਣ ਉਮਰ ਕੈਦ ਦੀ ਸਜ਼ਾ ਹੋਈ ਹੈ।

ਫਤਿਹਗੜ੍ਹ ਸਾਹਿਬ ਵਾਲੇ ਬਾਰੂਦ ਕੇਸ ਵਿਚ ਉਸਨੂੰ ੭ ਸਾਲ ਸਜ਼ਾ ਹੋਈ ਸੀ ਜੋ ਕਦੇ ਦੀ ਪੂਰੀ ਹੋ ਗਈ ਹੈ ਭਾਵੇਂ ਕਿ ਉਸਦੀ ਅਪੀਲ ਅਜੇ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ-ਅਧੀਨ ਹੈ।

ਆਉਂਦੀ 12 ਅਗਸਤ 2015 ਨੂੰ ਭੱਪ ਦੀ ਕੁੱਲ ਹਵਾਲਾਤ 11 ਸਾਲ ਹੋ ਜਾਣੀ ਹੈ ਅਤੇ ਜੈਪੁਰ ਵਾਲੇ 3 ਕੇਸਾਂ ਵਿਚ ਉਸਦੀ ਹਵਾਲਾਤ5 ਅਕਤੂਬਰ 2004 ਤੋਂ ਸ਼ੁਰੂ ਹੋਈ ਮੰਨੀ ਜਾਵੇਗੀ।ਜੈਪੁਰ ਦੇ ਥਾਣਾ ਅਸ਼ੋਕ ਨਗਰ ਦਾ ਇਕ ਕੇਸ ਰਜਿੰਦਰ ਮਿਰਧਾ ਅਗਵਾ ਕੇਸ ਹੈ ਜਿਸ ਵਿਚ ਭਾਈ ਦਇਆ ਸਿੰਘ ਲਾਹੌਰੀਆਂ ਨੂੰ ਉਮਰ ਕੈਦ ਅਤੇ ਬੀਬੀ ਕਮਲਜੀਤ ਕੌਰ ਲਹੌਰੀਆਂ ਨੂੰ 7 ਸਾਲ ਕੈਦ ਦੀ ਸਜ਼ਾ ਹੋਈ ਸੀ।

ਬੀਬੀ ਲਹੌਰੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਪਰ ਭਾਈ ਲਹੌਰੀਆ ਉਮਰ ਕੈਦ ਤਿਹਾੜ ਜੇਲ੍ਹ, ਦਿੱਲੀ ਵਿਚ ਕੱਟ ਰਹੇ ਹਨ। ਜਿਕਰਯੋਗ ਹੈ ਕਿ ਹਰਨੇਕ ਸਿੰਘ ਭੱਪ ਉਪਰ ਚੱਲ ਰਹੇ ਇਸ ਕੇਸ ਵਿਚ ਟਾਡਾ ਐਕਟ ਦਾ ਚਾਰਜ ਹੀ ਨਹੀਂ ਸੀ ਲੱਗਾ ਅਤੇ ਸਰਕਾਰ ਵਲੋਂ ਟਾਡਾ ਦਾ ਚਾਰਜ਼ ਲਾਗਾਉਂਣ ਲਈ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਵੀ ਖਾਰਜ਼ ਹੋ ਗਈ ਸੀ। ਅਤੇ 11 ਸਾਲ ਦੀ ਹਵਾਲਾਤ ਦੇ ਬਾਵਜੂਦ ਪਿਛਲੇ ਦਿਨੀਂ ਜੈਪੁਰ ਹਾਈ ਕੋਰਟ ਨੇ ਭੱਪ ਦੀ ਜਮਾਨਤ ਅਰਜ਼ੀ ਖਾਰਜ਼ ਕਰ ਦਿੱਤੀ ਤੇ ਦਿਨ ਪ੍ਰਤੀ ਦਿਨ ਕੇਸ ਦੀ ਕਾਰਵਾਈ ਚਲਾਉਂਣ ਦਾ ਨਿਰਦੇਸ਼ ਹੇਠਲੀ ਕੋਰਟ ਨੂੰ ਦੇ ਦਿੱਤਾ।

ਹਰਨੇਕ ਸਿੰਘ ਭੱਪ ਉਪਰ ਜੈਪੁਰ ਵਿਚ ਦਰਜ਼ ਦੂਸਰੇ ਕੇਸਾਂ ਵਿਚ ਬਰਾਮਦਗੀ ਦੇ ਤੌਰ ‘ਤੇ ਦਿਖਾਇਆ ਗਿਆ ਅਸਲਾ-ਬਾਰੂਦ, ਆਰ.ਡੀ.ਐੱਕਸ ਤੇ ਯੂਰੇਨੀਅਮ ਨੂੰ ਚੱਲਦੇ ਕੇਸ ਦੌਰਾਨ ਅਦਾਲਤ ਵਿਚ ਪੇਸ਼ ਹੀ ਨਹੀਂ ਕੀਤਾ ਗਿਆ ਅਤੇ ਇਹ ਮਾਲਖਾਨੇ ਵਿਚੋਂ ਗਾਇਬ ਹੋਣ ਬਾਰੇ ਕਿਹਾ ਗਿਆ ਪਰ ਨਾਲ ਹੀ ਕਿਸੇ ਪੁਲਿਸ ਅਫਸਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਅਸਲ ਵਿਚ ਇਸ ਸਭ ਬਰਾਮਦਗੀ ਕਾਗਜਾਂ ਵਿਚ ਹੀ ਸੀ।

ਸਿਤਮਜਰੀਫੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਕਤਲ ਤੇ ਬਲਾਤਕਾਰ ਵਰਗੇ ਘਿਣਾਉਂਣੇ ਜ਼ੁਰਮਾਂ ਵਿਚ ਸਿਰਸੇ ਵਾਲੇ ਦੰਭੀ ਨੂੰ ਬਿਨਾਂ ਗ੍ਰਿਫਤਾਰੀ ਦੇ ਬਾਹਰੋ-ਬਾਹਰ ਜਮਾਨਤ ਦੇ ਦਿੱਤੀ ਜਾਂਦੀ ਹੈ ਅਤੇ ਨਵੰਬਰ 84 ਕਤਲੇਆਮ ਦੇ ਦੋਸ਼ੀ 31 ਸਾਲਾਂ ਬਾਅਦ ਵੀ ਦਨਦਨਾਉਂਦੇ ਫਿਰਦੇ ਹਨ ਅਤੇ ਦੂਜੇ ਪਾਸੇ ਭੱਪ ਨੂੰ ਕਰੀਬ 11 ਸਾਲ ਹਵਾਲਾਤ ਕੱਟਣ ਦੇ ਬਾਵਜੂਦ ਕੇਵਲ ਜਮਾਨਤ ਹੀ ਨਹੀਂ ਦਿੱਤੀ ਜਾ ਸਕਦੀ। ਕਿੱਥੇ ਹੈ ਕਾਨੂੰਨ ਦਾ ਰਾਜ, ਕਾਨੂੰਨ ਸਾਹਮਣੇ ਸਮਾਨਤਾ ਤੇ ਨਿਰਪੱਖ ਅਦਾਲਤਾਂ ਦਾ ਢਕਵੰਜ।ਕਾਨੂੰਨ ਤੇ ਅਦਾਲਤਾਂ ਵਲੋਂ ਅਪਣਾਏ ਜਾਂਦੇ ਦੋਹਰੇ ਮਾਪਢੰਡਾਂ ਦੀ ਪਰਤੱਖ ਮਿਸਾਲ ਹੈ ਹਰਨੇਕ ਸਿੰਘ ਭੱਪ ਉਪਰ ਚੱਲਦੇ ਕੇਸ।

ਹਰਨੇਕ ਸਿੰਘ ਭੱਪ ਦੇ ਪਿਤਾ ਜੀ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਸਨ ਅਤੇ ਮਾਤਾ ਦੀਆਂ ਅੱਖਾਂ ਵੀ ਆਪਣੇ “ਭੁੱਪ” ਨੂੰ ਦੇਖਣ ਲਈ ਤਰਸੀਆਂ ਪਈਆਂ ਹਨ ਕਿਉਂਕਿ ਪੰਜਾਬ ਵਿਚ ਹੋਣ ਸਮੇਂ ਤਾਂ ਮਾਤਾ ਲੁਧਿਆਣੇ ਕਚਹਿਰੀ ਜਾਂ ਨਾਭਾ ਜੇਲ੍ਹ ਵਿਚ ਜਾ ਕੇ ਮੁਲਾਕਾਤ ਕਰ ਲੈਂਦੀ ਸੀ ਪਰ ਹੁਣ ਐਡੀ ਦੂਰ ਜਾਣਾ ਮਾਤਾ ਦੀ ਸਿਹਤ ਤੇ ਜੇਬ ਦੋਨੋਂ ਹੀ ਇਜ਼ਾਜ਼ਤ ਨਹੀਂ ਦਿੰਦੀਆਂ।ਮਾਤਾ ਨੂੰ ਵੀ ਆਸ ਹੈ ਕਿ ਉਸਦਾ “ਭੁੱਪ” ਛੇਤੀ ਘਰ ਆਵੇਗਾ ਤੇ ਉਹ ਉਸਦੇ ਵਿਆਹ ਦੇ ਸ਼ਗਨ ਮਨਾਵੇਗੀ ਪਰ ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਸਿੰਘ ਪਾਤਰ ਦੇ ਬੋਲ ਮਾਤਾ ਦੇ ਕੰਨਾਂ ਵਿਚ ਗੂੰਜ ਰਹੇ ਹਨ ਕਿ:

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦੇ ਸੁਣਦੇ ਸੁੱਕ ਗਏ
ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ
ਇਹ ਕਦੋ ਤੀਕ ਇੱਥੇ ਖੜੇ ਰਹਿਣਗੇ।

ਜਿਲ੍ਹਾ ਕਚਹਿਰੀਆਂ, ਲੁਧਿਆਣਾ
98554-01843

 

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜਗਤਾਰ ਸਿੰਘ ਜੱਗੀ ਜੌਹਲ ਨੂੰ 4 ਨਵੰਬਰ 2017 ਨੂੰ ਠਾਣਾ ਬਾਘਾ ਪੁਰਾਣਾ (ਮੋਗਾ) ਪੁਲਸ ਵਲੋਂ ਜਿਸ ਕੇਸ ਮੁਕੱਦਮਾ ਨੰਬਰ 193/17-12-2026 ਵਿਚ ਰਾਮਾਂ ਮੰਡੀ, ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ
ਜਗਤਾਰ ਸਿੰਘ ਜੱਗੀ ਜੌਹਲ ਨੂੰ 4 ਨਵੰਬਰ 2017 ਨੂੰ ਠਾਣਾ ਬਾਘਾ ਪੁਰਾਣਾ (ਮੋਗਾ) ਪੁਲਸ ਵਲੋਂ ਜਿਸ ਕੇਸ ਮੁਕੱਦਮਾ ਨੰਬਰ 193/17-12-2026 ਵਿਚ ਰਾਮਾਂ ਮੰਡੀ, ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ
ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ‘ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆ ਇੱਕ ਕੁਰਬਾਨੀ ਦਾ ਸਿਖ਼ਰ ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ
ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਰਕੇ ਸਾਰੀਆਂ ਪਾਰਟੀਆਂ ਆਪੋ ਆਪਣੀ ਥਾਂ ਪੱਕੀ ਕਰਨ ਲਈ ਜੋੜ ਤੋੜ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਪੂਰਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: