ਐਡਵੋਕੇਟ ਜਸਪਾਲ ਸਿੰਘ ਮੰਝਪੁਰਹਰਨੇਕ ਸਿੰਘ ਉਰਫ ਭੱਪ ਪੁੱਤਰ ਤਾਰਾ ਸਿੰਘ ਪਿੰਡ ਬੁਟਾਹਰੀ, ਥਾਣਾ ਡੇਹਲੋਂ, ਜਿਲ੍ਹਾ ਲੁਧਿਆਣਾ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ ਵਿਚ ਨਜ਼ਰਬੰਦ ਹੈ।ਉਸਦੀ ਗ੍ਰਿਫਤਾਰੀ 12 ਅਗਸਤ 2004 ਨੂੰ ਪਟਿਆਲਿਓ ਹੋਈ ਸੀ ਤੇ ਫਤਹਿਗੜ ਸਾਹਿਬ ਦੇ ਇਕ ਕੇਸ ਵਿਚ ਨਾਮਜਦ ਕੀਤਾ ਗਿਆ ਸੀ ।ਉਸ ਉਪਰੰਤ ਦਿੱਲੀ, ਲੁਧਿਆਣਾ ਤੇ ਜੈਪੁਰ ਵਿਚ ਕਈ ਕੇਸਾਂ ਵਿਚ ਗ੍ਰਿਫਤਾਰੀਆਂ ਪਾਈਆਂ ਗਈਆਂ ਤੇ ਉਹ ਕਦੀ ਤਿਹਾੜ ਜੇਲ੍ਹ ਦਿੱਲੀ ਤੇ ਕਦੇ ਸਕਿਓਰਟੀ ਜੇਲ੍ਹ ਨਾਭਾ ਤੇ ਹੁਣ ਰਾਜਸਥਾਨ ਦੀ ਕੇਂਦਰੀ ਜੇਲ੍ਹ, ਜੈਪੁਰ ਵਿਚ ਬਤੌਰ ਹਵਾਲਾਤੀ ਬੈਠਾ ਹੈ।