Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਕ ਸਾਲ ਅੰਦਰ ਆਮਦਨ ਵਿਚ 81.18% ਵਾਧੇ ਨਾਲ ਭਾਜਪਾ ਭਾਰਤ ਦੀ ਸਭ ਤੋਂ ਅਮੀਰ ਪਾਰਟੀ

ਇਕ ਸਾਲ ਅੰਦਰ ਆਮਦਨ ਵਿਚ 81.18% ਵਾਧੇ ਨਾਲ ਭਾਜਪਾ ਭਾਰਤ ਦੀ ਸਭ ਤੋਂ ਅਮੀਰ ਪਾਰਟੀ

ਨਵੀਂ ਦਿੱਲੀ: ਭਾਰਤ ਦੀਆਂ ਸੱਤ ਕੌਮੀ ਪਾਰਟੀਆਂ ਦੀ 2016-17 ਵਿੱਚ ਕੁੱਲ ਆਮਦਨ 1559.17 ਕਰੋੜ ਰੁਪਏ ਘੋਸ਼ਿਤ ਕੀਤੀ ਗਈ ਹੈ ਜਦੋਂ ਕਿ ਇਸ ਵਿੱਚ ਭਾਜਪਾ ਦੀ ਸਭ ਤੋਂ ਵਧ ਆਮਦਨ 1034.27 ਕਰੋੜ ਰੁਪਏ ਹੈ। ਇਹ ਜਾਣਕਾਰੀ ਇਥੇ ਇਕ ਰਿਪੋਰਟ ਵਿੱਚ ਦਿੱਤੀ ਗਈ। 2016-17 ਦੌਰਾਨ ਕੌਮੀ ਪਾਰਟੀਆਂ ਦੀ ਕੁੱਲ ਆਮਦਨ ਦਾ ਇਹ 66.34 ਫੀਸਦੀ ਹਿੱਸਾ ਹੈ। ਇਹ ਰਿਪੋਰਟ ਦਿੱਲੀ ਆਧਾਰਤ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵੱਲੋਂ ਜਾਰੀ ਕੀਤੀ ਗਈ।

ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਦੀ ਕੁੱਲ ਆਮਦਨ 225.36 ਕਰੋੜ ਰੁਪਏ ਦਰਸਾਈ ਗਈ ਹੈ ਜੋ ਕਿ ਪਾਰਟੀਆਂ ਦੀ ਕੁੱਲ ਆਮਦਨ ਦਾ 14.45 ਫੀਸਦੀ ਬਣਦਾ ਹੈ। ਆਮਦਨ ਦੇ ਲਿਹਾਜ਼ ਨਾਲ ਸੀਪੀਆਈ ਸਭ ਤੋਂ ਗਰੀਬ ਪਾਰਟੀ ਵਜੋਂ ਉਭਰੀ ਹੈ ਜਿਸ ਦੀ ਆਮਦਨ 2.08 ਕਰੋੜ ਦਰਸਾਈ ਗਈ ਹੈ ਜੋ ਪਾਰਟੀਆਂ ਦੀ ਕੁੱਲ ਆਮਦਨ ਦਾ 0.13 ਫੀਸਦੀ ਬਣਦਾ ਹੈ।

ਰਿਪੋਰਟ ਅਨੁਸਾਰ 2015-16 ਅਤੇ 2016-17 ਦੇ ਮਾਲੀ ਵਰ੍ਹੇ ਦੌਰਾਨ ਜਿੱਥੇ ਭਾਜਪਾ ਦੀ ਆਮਦਨ 81.18% ਵਧੀ ਹੈ ਉੱਥੇ ਕਾਂਗਰਸ ਦੀ ਆਮਦਨ 14% ਘਟੀ ਹੈ।

ਬਸਪਾ ਦੀ ਕੁੱਲ ਆਮਦਨ 173.58 ਕਰੋੜ ਦੱਸੀ ਗਈ ਹੈ। ਵੱਖ ਵੱਖ ਪਾਰਟੀਆਂ ਵੱਲੋਂ ਭਰੀ ਆਮਦਨ ਕਰ ਰਿਟਰਨ ਦੁਆਰਾ ਇਹ ਡੇਟਾ ਲਿਆ ਗਿਆ ਹੈ।

ਸੱਤ ਕੌਮੀ ਪਾਰਟੀਆਂ ਨੇ ਕੁੱਲ ਖਰਚਾ 1228.26 ਕਰੋੜ ਰੁਪਿਆ ਦਿਖਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2016-17 ਦੌਰਾਨ ਬਸਪਾ ਦਾ 70 ਫੀਸਦੀ ਕੁੱਲ ਆਮਦਨ ਦਾ, ਭਾਜਪਾ ਦਾ 31 ਫੀਸਦੀ ਅਤੇ ਸੀਪੀਆਈ ਦਾ 6 ਫੀਸਦੀ ਪੈਸਾ ਅਣਵਰਤਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: