ਨਵੀਂ ਦਿੱਲੀ: ਆਰ.ਐਸ.ਐਸ. ਦੀ ਇਕ ਸੰਸਥਾ ‘ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ’ (ABISY) ਨਾਲ ਜੁੜੇ ਹੋਏ ਅਨੰਦ ਸ਼ੰਕਰ ਸਿੰਘ ਨੂੰ ਇੰਡੀਅਨ ਕੌਂਸਲ ਆਫ ਹਿਸਟੌਰੀਕਲ ਰਿਸਰਚ (ICHR) ਦਾ ਸਕੱਤਰ ਲਾਇਆ ਗਿਆ ਹੈ। ਅਨੰਦ ਸ਼ੰਕਰ ਸਿੰਘ, ਈਸ਼ਵਰ ਸ਼ਰਨ ਡਿਗਰੀ ਕਾਲਜ ਅਲਾਹਾਬਾਦ ਦਾ ਪ੍ਰਿੰਸੀਪਲ ਵੀ ਹੈ।
ਇਸ ਤੋਂ ਪਹਿਲਾਂ ਇਤਿਹਾਸਕਾਰ ਗੋਪੀਨਾਥ ਰਵੀਨਦਰਨ ਦੀ ਨਿਯੁਕਤੀ ਇਸ ਅਹੁਦੇ ਲਈ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਈ ਸੀ। ਪਰ ਪਿਛਲੇ ਡੇਢ ਸਾਲ ਤੋਂ ਇਹ ਅਹੁਦਾ ਖਾਲੀ ਪਿਆ ਸੀ ਕਿਉਂਕਿ ਜੂਨ 2015 ‘ਚ ਗੋਪੀਨਾਥ ਰਵੀਨਦਰਨ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਦੀ ਵਜ੍ਹਾ ਇਤਿਹਾਸ ਖੋਜ ਕੌਂਸਲ ਦੇ ਮੁਖੀ ਵਾਈ.ਐਸ. ਰਾਓ ਨਾਲ ਮਤਭੇਦ ਦੱਸੇ ਜਾ ਰਹੇ ਹਨ।

ਅਨੰਦ ਸ਼ੰਕਰ ਸਿੰਘ ਦੀ ਨਿਯੁਕਤੀ ਨੂੰ ਮਨੁੱਖੀ ਵਸੀਲਿਆਂ ਦੇ ਮੰਤਰੀ ਪ੍ਰਕਾਸ਼ ਜਾਵੇਡਕਰ ਵਲੋਂ ਮਾਨਤਾ ਮਿਲ ਚੁੱਕੀ ਹੈ ਅਤੇ ਉਹ ਜਲਦ ਹੀ ਆਪਣਾ ਅਹੁਦਾ ਸੰਭਾਲ ਲੈਣਗੇ।
ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ ਦੀ ਵੈਬ ਸਾਈਟ ‘ਤੇ ਉਨ੍ਹਾਂ ਦਾ ਮਕਸਦ ਲਿਖਿਆ ਹੈ, “ਭਾਰਤੀ ਇਤਿਹਾਸ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਪੇਸ਼ ਕਰਨਾ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
RSS Man set to join as Secretary of Indian Council of Historical Research (ICHR) …