Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰਥਿਕ ਤਰੱਕੀ ਦਾ ਢੰਡੋਰਾ ਪਿੱਟਣ ਵਾਲਾ ਭਾਰਤ ਆਪਣੇ ਨਾਗਰਿਕਾਂ ਨੂੰ ਸਾਫ ਪਾਣੀ ਵੀ ਨਹੀਂ ਮੁਹੱਈਆ ਕਰਾ ਸਕਿਆ

ਆਰਥਿਕ ਤਰੱਕੀ ਦਾ ਢੰਡੋਰਾ ਪਿੱਟਣ ਵਾਲਾ ਭਾਰਤ ਆਪਣੇ ਨਾਗਰਿਕਾਂ ਨੂੰ ਸਾਫ ਪਾਣੀ ਵੀ ਨਹੀਂ ਮੁਹੱਈਆ ਕਰਾ ਸਕਿਆ

ਚੰਡੀਗੜ੍ਹ: ਜਿੱਥੇ ਭਾਰਤ ਦੁਨੀਆ ਵਿਚ ਵੱਡੀ ਆਰਥਿਕ ਤਾਕਤ ਹੋਣ ਦਾ ਦਾਅਵਾ ਜਤਾ ਰਿਹਾ ਹੈ ਉੱਥੇ ਜਮੀਨੀ ਪੱਧਰ ‘ਤੇ ਹਾਲਤ ਇੱਥੋਂ ਤਕ ਬਦਤਰ ਹਨ ਕਿ ਹੁਣ ਤਕ ਭਾਰਤੀ ਰਾਜ ਆਪਣੇ ਨਾਗਰਿਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਹੂਲਤ ਨਹੀਂ ਦੇ ਸਕਿਆ ਹੈ। ਭਾਰਤ ਅਜਿਹੇ ਮੁਲਕਾਂ ’ਚ ਸ਼ੁਮਾਰ ਹੈ ਜਿਨ੍ਹਾਂ ’ਚ ਵੱਡੀ ਆਬਾਦੀ ਨੂੰ ਸਾਫ਼ ਪਾਣੀ ਦੀ ਸਹੂਲਤ ਨਹੀਂ ਮਿਲਦੀ ਹੈ। ਵੀਰਵਾਰ ਨੂੰ ਵਿਸ਼ਵ ਜਲ ਦਿਵਸ ਤੋਂ ਇਕ ਦਿਨ ਪਹਿਲਾਂ ਇਹ ਰਿਪੋਰਟ ਜਾਰੀ ਕੀਤੀ ਗਈ ਹੈ।

ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਯੂਗਾਂਡਾ, ਨਾਈਜਰ, ਮੌਜ਼ੰਬੀਕ, ਭਾਰਤ ਅਤੇ ਪਾਕਿਸਤਾਨ ਅਜਿਹੇ ਮੁਲਕਾਂ ’ਚ ਸ਼ੁਮਾਰ ਹਨ ਜਿਥੇ ਵੱਡੀ ਗਿਣਤੀ ’ਚ ਲੋਕਾਂ ਨੂੰ ਅੱਧੇ ਘੰਟੇ ਦੇ ਸਫ਼ਰ ਮਗਰੋਂ ਵੀ ਸਾਫ਼ ਪਾਣੀ ਮਿਲਣਾ ਮੁਸ਼ਕਲ ਹੈ। ਵਾਟਰਏਡਸ ਦੀ ਰਿਪੋਰਟ ਮੁਤਾਬਕ 16.3 ਕਰੋਡ਼ ਲੋਕਾਂ ਕੋਲ ਸਾਫ਼ ਪੀਣ ਵਾਲੇ ਪਾਣੀ ਦੀ ਪਹੁੰਚ ਨਹੀਂ ਹੈ ਅਤੇ ਇਹ ਗਿਣਤੀ ਪਿਛਲੇ ਸਾਲ ਵਧੀ ਹੈ। ਰਿਪੋਰਟ ਨੂੰ ਅਧੂਰੀ ਦੱਸਿਆ ਗਿਆ ਹੈ ਕਿਉਂਕਿ ਇਸ ’ਚ ਅੱਧੇ ਘੰਟੇ ਦੇ ਰਾਹ ਅੰਦਰ ਪਾਣੀ ਮਿਲਣ ਕਰਕੇ ਅਜਿਹੀ ਆਬਾਦੀ ਨੂੰ ਉਸ ਘੇਰੇ ’ਚ ਨਹੀਂ ਲਿਆਂਦਾ ਗਿਆ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਨੂੰ 2022 ਤਕ ਹਰ ਪਿੰਡ ’ਚ ਘਰ ਅੰਦਰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੇ ਆਪਣੇ ਟੀਚੇ ਲਈ ਵਾਤਾਵਰਨ ਬਦਲਾਅ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਪ੍ਰਦੂਸ਼ਣ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਤਬਦੀਲੀ ਕਰਕੇ ਮੌਸਮ ਹੋਰ ਖ਼ਰਾਬ ਹੋਵੇਗਾ ਜਿਸ ਨਾਲ ਨਵੀਆਂ ਚੁਣੌਤੀਆਂ ਖੜੀਆਂ ਹੋਣਗੀਆਂ। ਪਿਛਲੇ ਸਾਲ ਨਵੰਬਰ ’ਚ ਭਾਰਤ ਨੇ ਆਪਣੇ ਦਿਹਾਤੀ ਜਲ ਪ੍ਰੋਗਰਾਮ ’ਚ ਬਦਲਾਅ ਕੀਤਾ ਸੀ ਤਾਂ ਜੋ ਹਰ ਪਿੰਡ ਦੇ 90 ਫ਼ੀਸਦੀ ਘਰਾਂ ’ਚ 2022 ਤੱਕ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ।

ਰਿਪੋਰਟ ’ਚ ਇਹ ਵੀ ਦਰਸਾਇਆ ਗਿਆ ਹੈ ਕਿ ਦੁਨੀਆਂ ਦੇ ਸਭ ਤੋਂ ਵਧ ਆਬਾਦੀ ਵਾਲੇ ਮੁਲਕਾਂ ਚੀਨ ਅਤੇ ਭਾਰਤ ’ਚ ਸਾਲ 2000 ਤੋਂ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਉਣ ਦੀ ਗਿਣਤੀ ’ਚ ਵਾਧਾ ਹੋਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਕਨੇਡਾ ਤੇ ਅਮਰੀਕਾ ਵੱਲੋਂ ਇੰਡੀਆ ਦੀਆਂ ਹਿੰਸਕ ਕਾਰਵਾਈ ਬਾਰੇ ਕੀਤੇ ਗਏ ਨਵੇਂ ਖੁਲਾਸਿਆਂ ਤੋਂ ਬਾਅਦ ਪੰਥ ਸੇਵਕ ਸਖਸ਼ੀਅਤਾਂ ਨੇ ਇਕ ਮਹੱਤਵਪੁਰਨ ਸਾਂਝਾ ਬਿਆਨ ਜਾਰੀ ਕੀਤਾ ਹੈ। ਪੰਥ ਸੇਵਕ ਮੰਚ (ਵੈਬਸਾਈਟ)
ਕਨੇਡਾ ਤੇ ਅਮਰੀਕਾ ਵੱਲੋਂ ਇੰਡੀਆ ਦੀਆਂ ਹਿੰਸਕ ਕਾਰਵਾਈ ਬਾਰੇ ਕੀਤੇ ਗਏ ਨਵੇਂ ਖੁਲਾਸਿਆਂ ਤੋਂ ਬਾਅਦ ਪੰਥ ਸੇਵਕ ਸਖਸ਼ੀਅਤਾਂ ਨੇ ਇਕ ਮਹੱਤਵਪੁਰਨ ਸਾਂਝਾ ਬਿਆਨ ਜਾਰੀ ਕੀਤਾ ਹੈ। ਪੰਥ ਸੇਵਕ ਮੰਚ (ਵੈਬਸਾਈਟ)
ਭਾਰਤੀ ਉਪ-ਮਹਾਂਦੀਪ ਦਾ ਅਰਥਚਾਰਾ ਇਸ ਵੇਲੇ ਭਾਰੀ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਜਦੋਂ ਕੇ ਕਾਰਾਂ, ਕੱਪੜਿਆਂ ਸਮੇਤ ਹਰ ਰੋਜ਼ ਕੰਮ ਆਉਣ ਵਾਲੀਆਂ ਚੀਜ਼ਾਂ ਤੱਕ ਦੀ ਵਿਕਰੀ ਵੀ ਘੱਟ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: