Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਆਪ’ ਦੀ ਸਰਕਾਰ ਬਨਣ ‘ਤੇ ਰੱਦ ਹੋਵੇਗਾ ਖਾਲਸਾ ਯੂਨੀਵਰਸਿਟੀ ਬਣਾਉਣ ਦਾ ਫੈਸਲਾ: ਸੁਖਪਾਲ ਸਿੰਘ ਖਹਿਰਾ

‘ਆਪ’ ਦੀ ਸਰਕਾਰ ਬਨਣ ‘ਤੇ ਰੱਦ ਹੋਵੇਗਾ ਖਾਲਸਾ ਯੂਨੀਵਰਸਿਟੀ ਬਣਾਉਣ ਦਾ ਫੈਸਲਾ: ਸੁਖਪਾਲ ਸਿੰਘ ਖਹਿਰਾ

ਚੰਡੀਗੜ੍ਹ: ‘ਗੁਰੂ ਦੀ ਨਗਰੀ’ ਅੰਮ੍ਰਿਤਸਰ ਵਿੱਚ ਸਥਿਤ ਇਤਿਹਾਸਕ ਖਾਲਸਾ ਕਾਲਜ ਦੀ ਭੂਮੀ ਉੱਤੇ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਬਣਾਉਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਹੈ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਇਹ ਫੈਸਲਾ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਬਾਦਲ ਸਰਕਾਰ ਨੇ ਇਹ ਨਾਪਾਕ ਫ਼ੈਸਲਾ ਮਜੀਠੀਆ ਪਰਿਵਾਰ ਦੇ ਦਬਾਅ ਵਿੱਚ ਆ ਕੇ ਲਿਆ ਹੈ।

ਖ਼ਾਲਸਾ ਕਾਲਜ, ਅੰਮ੍ਰਿਤਸਰ
ਖ਼ਾਲਸਾ ਕਾਲਜ, ਅੰਮ੍ਰਿਤਸਰ

ਬੁੱਧਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਖਾਲਸਾ ਕਾਲਜ ਦੀਆਂ ਅਰਬਾਂ ਰੁਪਏ ਦੀ ਜਾਇਦਾਦ ਉੱਤੇ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਕਾਨੂੰਨੀ ਤੌਰ ਉੱਤੇ ਆਪਣਾ ਨਿੱਜੀ ਕਬਜ਼ਾ ਚਾਹੁੰਦਾ ਹੈ। ਇਸ ਬੁਰੀ ਨੀਅਤ ਦੇ ਤਹਿਤ ਕਦੇ ਖਾਲਸਾ ਕਾਲਜ ਨੂੰ ਹੇਰੀਟੇਜ ਹੋਟਲ ਬਣਾਉਣ ਦੇ ਮਨਸੂਬੇ ਸਜਾਏ ਜਾਂਦੇ ਰਹੇ ਅਤੇ ਕਦੇ ਖਾਲਸਾ ਕਾਲਜ ਨੂੰ ਨਿੱਜੀ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ਾਂ ਹੁੰਦੀ ਰਹੀਆਂ ਹਨ। ਜੋ ਕਿ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਸਫਲ ਨਹੀਂ ਹੋ ਸਕੀ। ਹੁਣ ਬਾਦਲ ਸਰਕਾਰ ਆਪਣੇ ਆਖਿਰੀ ਸਾਹ ਲੈ ਰਹੀ ਹੈ ਤਾਂ ਖਾਲਸਾ ਪੰਥ ਦੀ ਮਹਾਨ ਅਮਾਨਤ ਖਾਲਸਾ ਕਾਲਜ ਦਾ ਮੂਲ ਅਰਥ ਖਤਮ ਕਰਨ ਵਾਲਾ ਫੈਸਲਾ ਲਿਆ ਗਿਆ ਹੈ।

ਮਜੀਠੀਆ ਪਰਿਵਾਰ ਪੰਜਾਬ ਦੀ ਜਵਾਨੀ ਖਤਮ ਕਰਣ ਤੋਂ ਬਾਅਦ ਹੁਣ ਬਾਦਲ ਵਿਰਾਸਤੀ ਨਿਸ਼ਾਨੀ ਖਤਮ ਕਰਣ ‘ਤੇ ਤੁਲੇ

ਖਹਿਰਾ ਨੇ ਕਿਹਾ ਕਿ ਗਲਤ ਨੀਤੀਆਂ ਅਤੇ ਲਾਲਚੀ ਨੀਅਤ ਦੇ ਕਾਰਨ ਪਹਿਲਾਂ ਕਿਸਾਨੀ ਅਤੇ ਜਵਾਨੀ ਨੂੰ ਬਰਬਾਦ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਖਾਲਸਾ ਪੰਥ ਦੀ ਇੱਕ ਮਾਤਰ ਸਿੱਖਿਅਕ ਵਿਰਾਸਤ ਖਾਲਸਾ ਕਾਲਜ ਨੂੰ ਖਤਮ ਕਰਨ ਉੱਤੇ ਤੁਲੀ ਹੋਈ ਹੈ। ਜਿਸਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ‘ਖਾਲਸਾ ਯੂਨੀਵਰਸਿਟੀ’ ਦਾ ਫੈਸਲਾ ਰੱਦ ਕਰਕੇ ਖਾਲਸਾ ਕਾਲਜ ਦਾ ਵਿਰਾਸਤੀ ਰੁਤਬਾ ਬਹਾਲ ਕੀਤਾ ਜਾਵੇਗਾ। ਖਹਿਰਾ ਨੇ ਦੋਸ਼ ਲਗਾਇਆ ਕਿ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਆਪਣੇ ਨਿੱਜੀ ਲਾਲਚ ਦੇ ਚਲਦੇ ਖਾਲਸਾ ਕਾਲਜ ਕੰਪਲੈਕਸ ਵਿੱਚ ਇੱਕ ਪ੍ਰਾਈਵੇਟ ਖਾਲਸਾ ਯੂਨੀਵਰਸਿਟੀ ਬਣਾ ਰਹੇ ਹਨ, ਤਾਂ ਕਿ ਇੱਕ ਦਿਨ ਖਾਲਸਾ ਕਾਲਜ ਦੀ ਸਮੁੱਚੀ ਜਾਇਦਾਦ ਉਨ੍ਹਾਂ ਦੇ ਨਿੱਜੀ ਕਬਜ਼ੇ ਵਿੱਚ ਆ ਸਕੇ। ਖਹਿਰਾ ਨੇ ਇਹ ਵੀ ਕਿਹਾ ਕਿ ਮਜੀਠੀਆ ਪਰਿਵਾਰ ਦਾ ਇਹ ਲਾਲਚ ਆਰ. ਐਸ. ਐਸ ਦੇ ਉਸ ਗੁਪਤ ਏਜੇਂਡੇ ਦੀ ਵੀ ਪੂਰਤੀ ਕਰਦਾ ਹੈ, ਜਿਸਦਾ ਮਕਸਦ ਖਾਲਸਾ ਪੰਥ ਦੀਆਂ ਵਿਰਾਸਤਾਂ ਨੂੰ ਖਤਮ ਕਰਨਾ ਹੈ ਅਤੇ ਭਾਜਪਾ ਦੇ ਉੱਘੇ ਉਪ-ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਬਤੋਰ ਆਨਰੇਰੀ ਸਕੱਤਰ ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਸਤਿਅਜੀਤ ਸਿੰਘ ਮਜੀਠੀਆ ਦਾ ਸਾਥ ਦੇ ਰਹੇ ਹਨ, ਨਹੀਂ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦੀਵਾਰ ਦੇ ਦੂੱਜੇ ਪਾਸੇ ਇੱਕ ਹੋਰ ਪ੍ਰਾਈਵੇਟ ਖਾਲਸਾ ਯੂਨੀਵਰਸਿਟੀ ਦੀ ਕੀ ਜ਼ਰੂਰਤ ਹੈ?

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: