Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਦੇ ਸਿੱਖਾਂ ਦੇ ਇੱਕ ਵਫਦ ਨੇ ਰਾਜਸੀ ਸ਼ਰਨ ਲੈਣ ਵਾਲਿਆਂ ਦੀਆਂ ਮੁਸ਼ਕਲਾ ਹੱਲ ਕਰਨ ਲਈ ਮੋਦੀ ਨੂੰ ਦਿੱਤਾ ਮੰਗ ਪੱਤਰ

ਅਮਰੀਕਾ ਦੇ ਸਿੱਖਾਂ ਦੇ ਇੱਕ ਵਫਦ ਨੇ ਰਾਜਸੀ ਸ਼ਰਨ ਲੈਣ ਵਾਲਿਆਂ ਦੀਆਂ ਮੁਸ਼ਕਲਾ ਹੱਲ ਕਰਨ ਲਈ ਮੋਦੀ ਨੂੰ ਦਿੱਤਾ ਮੰਗ ਪੱਤਰ

ਨਿਊਯਾਰਕ, ਅਮਰੀਕਾ (27 ਸਤੰਬਰ, 2014): ਭਾਰਤੀ ਮੀਡੀਆ ਵੱਲੋਂ  ਸਿੱਖ ਕੌਮ ਦਾ ਪ੍ਰਤੀਨਿਧ ਐਲਾਨੇ ਅਮਰੀਕੀ ਸਿੱਖਾਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਕਿ ਵਿਸ਼ੇਸ਼ ਤੌਰ ‘ਤੇ 1980 ਵਿਆਂ ਵਿਚ ਰਾਜਸੀ ਸ਼ਰਨ ਲੈਣ ਵਾਲੇ ਵਿਅਕਤੀਆਂ ਨੂੰ ਵੀਜ਼ਾ ਲੈਣ ਤੇ ਪਾਸਪੋਰਟ ਨਵਿਆਉਣ ਵਿਚ ਆ ਰਹੀਆਂ ਰੁਕਾਵਟਾਂ ਦੂਰ ਕੀਤੀਆਂ ਜਾਣ।

ਸਿੱਖਾਂ ਦਾ ਵਫਦ ਨਰਿੰਦਰ ਮੋਦੀ ਨੂੰ ਮਿਲਦਾ ਹੋਇਆ
ਸਿੱਖਾਂ ਦਾ ਵਫਦ ਨਰਿੰਦਰ ਮੋਦੀ ਨੂੰ ਮਿਲਦਾ ਹੋਇਆ

ਸਿੱਖਾਂ ਦੇ 29 ਮੈਂਬਰੀ ਵਫਦ ਨੇ ਪ੍ਰਧਾਨ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਹੈ ਕਿ ਪ੍ਰਵਾਸੀ ਭਾਰਤੀ ਸਿੱਖ ਭਾਈਚਾਰਾ ਬੇਗਾਨਗੀ ਮਹਿਸੂਸ ਕਰਦਾ ਹੈ ਕਿਉਂਕਿ ਭਾਰਤੀ ਦੂਤਘਰ ਉਨ੍ਹਾਂ ਨੂੰ ਵੀਜ਼ਾ ਦੇਣ ਤੇ ਪਾਸਪੋਰਟ ਨਵਿਆਉਣ ਤੋਂ ਨਾਂਹ ਕਰ ਦਿੰਦੇ ਹਨ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਨੂੰ ਮਿਲਣ ਤੇ ਜਾਇਦਾਦ, ਨਿਵੇਸ਼ ਆਦਿ ਦੀ ਦੇਖ ਭਾਲ ਲਈ ਭਾਰਤ ਨਹੀਂ ਜਾ ਸਕਦੇ।

ਇਨ੍ਹਾਂ ਸਿੱਖਾਂ ਦਾ ਕਸੂਰ ਕੇਵਲ ਇਹ ਹੈ ਕਿ ਇਨ੍ਹਾਂ ਨੇ ਮਾੜੇ ਦਿਨਾਂ ਦੌਰਾਨ ਰਾਜਸੀ ਸ਼ਰਨ ਲਈ ਬੇਨਤੀ ਕੀਤੀ ਸੀ। ਮੁਲਾਕਾਤ ਉਪਰੰਤ ਜਸਦੀਪ ਜੈਸੀ ਸਿੰਘ ਜਿਸ ਨੇ ਵਫਦ ਦੀ ਅਗਵਾਈ ਕੀਤੀ, ਨੇ ਕਿਹਾ ਕਿ ਅਸੀਂ ਆਸਵੰਦ ਹਾਂ ਕਿ ਪ੍ਰਧਾਨ ਮੰਤਰੀ ਸਾਡੀ ਬੇਨਤੀ ਉਪਰ ਵਿਚਾਰ ਕਰਨਗੇ।

ਅਮਰੀਕਾ ਦੇ ਉਪਰੋਕਤ ਸਿੱਖ ਵਫਦ ਦੀ ਮੋਦੀ ਨਾਲ ਮੁਲਾਕਾਤ ‘ਤੇ ਪ੍ਰਤੀਕ੍ਰਿਆ ਕਰਦਿਆਂ ਦਲ ਖਾਲਸਾ ਯੂਕੇ ਦੇ ਆਗੂ ਲਸ਼ਵਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿਹਾ ਕਿ “ਇਹ ਮੰਗ ਉਨਾਂ ਲੋਕਾਂ ਦੀ ਹੋ ਸਕਦੀ ਹੈ, ਜਿਹੜੇ ਆਪਣੇ ਆਪਨੂੰ ਐਨ.ਆਰ.ਆਈ ਸਿੱਖ ਅਖਵਾੳਦੇ ਹਨ।ਪਰ ਵਿਦੇਸ਼ਾਂ ਵਿੱਚ ਰਹਿੰਦੇ ਸੱਚੇ ਸਿੱਖ ਕਦੇ ਵੀ ਖਾਸ ਕਰਕੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਦੀ ਕੀਮਤ ‘ਤੇ
ਭਾਰਤ ਦੇ ਪ੍ਰਧਾਨ ਮੰਤਰੀ ਕੋਲੋ ਅਜਿਹੀ ਭੀਖ ਨਹੀਂ ਮੰਗਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

23 ਅਕਤੂਬਰ 2018 ਦੇ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਵਿੱਚ ਚੰਡੀਗੜ੍ਹ ਵਿਚ ਬਰਤਾਨੀਆ ਦੇ ਸਫੀਰ ਐਂਡਰੀਊ ਏਰੀ ਦੀ ਇਕ ਸਵਾਲ-ਜਵਾਬ ਰੂਪ ਵਿੱਚ ਮੁਲਾਕਾਤ ਛਪੀ ਹੈ ਜਿਸ ਵਿੱਚ ਉਸ ਨੇ ਕਿਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: