ਲੰਡਨ (28 ਸਤੰਬਰ, 2014): ਖਾਲਿਸਤਾਨੀ ਸਿੱਖ ਆਗੂ ਅਮਰੀਕਾ ਨਿਵਾਸੀ ਸ: ਗੰਗਾ ਸਿੰਘ ਢਿੱਲੋਂ ਦੀ ਮੌਤ ਨਾਲ ਸਿੱਖ ਕੌਮ ਖ਼ਾਸਕਰ ਆਜ਼ਾਦੀ ਪਸੰਦ ਸਿੱਖਾਂ ਦੇ ਕਾਫ਼ਲੇ ਨੂੰ ਵੱਡਾ ਘਾਟਾ ਪਿਆ ਹੈ।
ਯੂਨਾਈਟਿਡ ਖ਼ਾਲਸਾ ਦਲ ਯੂ.ਕੇ. ਦੇ ਪ੍ਰਧਾਨ ਸ: ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ: ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਸ: ਗੰਗਾ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀਆਂ ਪੰਥਕ ਖੇਤਰ ਵਿਚ ਕੀਤੀਆਂ ਵੱਡਮੁਲੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਗਈ ਹੈ।
ਉਹ ਆਪਣੀ ਸਾਰੀ ਉਮਰ ਸਿੱਖਾਂ ਦੇ ਵੱਖਰੇ ਦੇਸ਼ ਦੀ ਮੰਗ ਲਈ ਲੜਦੇ ਰਹੇ। 1991 ਚ ਉਨ੍ਹਾਂ ਨੂੰ ਭਾਰਤ ਚ ਦਾਖਲ ਨਹੀਂ ਹੋਣ ਦਿਤਾ ਗਿਆ ਸੀ ਤੇ ਅਮਰੀਕਾ ਭੇਜ ਦਿਤਾ ਗਿਆ ਸੀ। ਗੰਗਾ ਸਿੰਘ ਢਿਲੋਂ ਨੇ ਨਾ ਸਿਰਫ ਖਾਲਿਸਤਾਨੀ ਮੁਹਿੰਮ ਬਲਕਿ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਚ ਸਿੱਖਾਂ ਦੇ ਬੇਰੋਕ ਦਾਖਲੇ ਨੂੰ ਸੁਨਿਸ਼ਚਤ ਕਰਨ ਲਈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1999 ਚ ਹੋਈ ਸਥਾਪਨਾ ਲਈ ਵੀ ਮੋਹਰੀ ਰੋਲ ਅਦਾ ਕੀਤਾ ਸੀ।