ਵਿਚਾਰ ਸਭਾ ਲੱਖੀ ਜੰਗਲ ਖਾਲਸਾ ਵੱਲੋਂ 14 ਅਗਸਤ 2022 ਨੂੰ ਗੁਰਦੁਆਰਾ ਭੰਮੇ ਕਲਾਂ,ਮਾਨਸਾ ਵਿਖੇ ਇਕ ਵਿਚਾਰ ਗੋਸ਼ਟਿ ਕਰਵਾਈ ਗਈ। ਇਸ ਵਿਚਾਰ ਗੋਸ਼ਟਿ ਦਾ ਵਿਸ਼ਾ “ਅਜੌਕੇ ਸਮੇਂ ‘ਚ ਸਰਬੱਤ ਦੇ ਭਲੇ ਲਈ ਸਿੱਖਾਂ ਦੇ ਕਰਨ ਯੋਗ ਕਾਰਜ” ਰੱਖਿਆ ਗਿਆ ਸੀ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਭਾਈ ਸੇਵਕ ਸਿੰਘ (ਡਾ.) ਵੱਲੋਂ ਮੌਜੂਦਾ ਸਮੇਂ ਵਿੱਚ ਸਿੱਖਾਂ ਦੇ ਕਰਨ ਗੋਚਰੇ ਕਾਰਜ ਬਾਰੇ ਜੋ ਵਿਚਾਰ ਸਾਂਝੇ ਕੀਤੇ ਗਏ ਉਹ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।