Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਕਾਰ ਬਦਲਣ ਤੇ ਵੀ ਸਿੱਖਾਂ ਨੂੰ ਨਿਆਂ ਦੀ ਕੋਈ ਉਮੀਦ ਨਹੀ: ਬੀਬੀ ਨਿਰਪ੍ਰੀਤ ਕੌਰ

ਸਰਕਾਰ ਬਦਲਣ ਤੇ ਵੀ ਸਿੱਖਾਂ ਨੂੰ ਨਿਆਂ ਦੀ ਕੋਈ ਉਮੀਦ ਨਹੀ: ਬੀਬੀ ਨਿਰਪ੍ਰੀਤ ਕੌਰ

 

ਨਵੀਂ ਦਿੱਲੀ (3 ਜੁਲਾਈ 2014): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਵਾਪਰੇ ਸਿੱਖ ਕਤਲੇਆਮ ਦੇ ਕੇਸ ਵਿੱਚ ਇਕ ਮੁੱਖ ਦੋਸ਼ੀ ਗਿਰਧਾਰੀ ਲਾਲ ਦੀ ਜਮਾਨਤ ਲਈ ਸੁਣਵਾਈ ਨੂੰ ਹਾਈ ਕੋਰਟ ਵਲੋਂ ਬੀਤੇ ਦਿਨ ਸਵੀਕਾਰ ਕਰ ਲਿਆ ਹੈ ਜਿਸ ਦੀ ਅਗਲੀ ਸੁਣਵਾਈ 7 ਜੁਲਾਈ ਨੂੰ ਹੋਣੀ ਹੈ ।

 ਇਸ ਬਾਰੇ ਜਾਣਕਾਰੀ ਦੇਦੇਂ ਹੋਏ ਅਪਣੇ ਨਿਜੀ ਵਿਦੇਸ਼ ਦੌਰੇ ਤੋ ਪਰਤੇ ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਇਸੇ ਮਾਮਲੇ ਵਿਚ ਸਰਕਾਰ ਵਲੋਂ ਸਜੱਣ ਕੁਮਾਰ ਨੂੰ ਬਰੀ ਕੀਤਾ ਗਿਆ ਸੀ ਜਿਸ ਦੇ ਅਧਾਰ ਤੇ ਹੁਣ ਅਦਾਲਤ ਵਲੋਂ ਇਸ ਦੀ ਸੁਣਵਾਈ ਕਰਦਿਆ ਇਸ ਨੂੰ ਵੀ ਪੈਰੋਲ ਜਾਂ ਬਰੀ ਕਰ ਦੇਣਾਂ ਹੈ ।

 

ਬੀਬੀ ਨਿਰਪ੍ਰੀਤ ਕੌਰ ਨੇ ਦਸਿਆਂ ਕਿ ਅਸੀ ਵੀ ਇਸੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰ ਦੇਣ ਦੇ ਖਿਲਾਫ ਪਟੀਸ਼ਨ ਦਾਖਿਲ ਕੀਤੀ ਹੋਈ ਹੈ ਜਿਸ ਦੀ ਸੁਣਵਾਈ ਕਰਨ ਵਿਚ ਅਦਾਲਤਾਂ ਅਜ ਤਕ ਆਨਾਕਾਨੀ ਕਰਦੀਆਂ ਆ ਰਹਿਆਂ ਹਨ ।

 ਸਮੇਂ ਦੀ ਸਰਕਾਰ ਨੇ ਅਪਣਾਂ ਵਾਅਦਾ ਪੁਰਾ ਕਰਦੇ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਜੱਣ ਕੁਮਾਰ ਨੂੰ ਬਚਾਇਆ ਸੀ ਤੇ ਹੁਣ ਵੀ ਉਹ ਅਪਣੇ ਇਸ ਆਗੂ ਦੇ ਨਾਲ ਖੜੀ ਹੋ ਕੇ ਹਰ ਤਰ੍ਹਾਂ ਉਸ ਦੀ ਪੀਠ ਥਾਪੜ ਰਹੀ ਹੈ ।

ਉਨ੍ਹਾ ਕਿਹਾ ਕਿ ਹੁਣ ਸਰਕਾਰ ਬਦਲਣ ਤੇ ਵੀ ਸਿੱਖਾਂ ਨੂੰ ਨਿਆਂ ਦੀ ਕੋਈ ਉਮੀਦ ਨਜਰ ਨਹੀ ਆ ਰਹੀ ਹੈ । ਜਿਸ ਤਰ੍ਹਾਂ ਅਦਾਲਤਾਂ ਦੋਸ਼ੀਆਂ ਦੀਆਂ ਅਪੀਲਾਂ ਤੇ ਸੁਣਵਾਈ ਕਰਨ ਨੂੰ ਸਹਿਮਤ ਹੋ ਰਹੀਆਂ ਹਨ ਉਸ ਨਾਲ ਇਸ ਨਾਲ ਇਹ ਸਾਫ ਜਾਹਿਰ ਹੋ ਰਿਹਾ ਹੈ ਕਿ ਸਰਕਾਰ ਦੋਸ਼ੀਆਂ ਦੀ ਵਕਾਲਤਾਂ ਕਰਕੇ ਸਿੱਖ ਕੌਮ ਨੂੰ ਨਿਆਂ ਹੀ ਦੇਣਾਂ ਚਾਹੁੰਦੀਆਂ ਹਨ ।

 ਧਿਆਨ ਦੇਣ ਯੋਗ ਹੈ ਕਿ ਗਿਰਧਾਰੀ ਲਾਲ, ਕੈਪਟਨ ਭਾਗਮਲ, ਤੇ ਮਹਿੰਦਰ ਯਾਦਵ ਤੇ ਦਿੱਲੀ ਛਾਉਨੀ ਦੇ ਰਾਜਨਗਰ ਇਲਾਕੇ ਵਿਚ ਰਹਿੰਦੇ ਕੇਹਰ ਸਿੰਘ, ਗੁਰਪ੍ਰੀਤ ਸਿੰਘ,ਕੁਲਦੀਪ ਸਿੰਘ, ਨਰਿੰਦਰ ਸਿੰਘ ਅਤੇ ਰਘਵਿੰਦਰ ਸਿੰਘ ਦੀ ਹਤਿਆ ਕਰਨ ਨਾਲ ਸਬੰਧਿਤ ਮਾਮਲਾ ਚਲ ਰਿਹਾ ਹੈ ਜਿਸ ਵਿਚ ਇਨ੍ਹਾਂ ਸਾਰੇਆਂ ਨੂੰ ਉਮਰ ਕੈਦ ਦੀ ਸਜਾ ਹੋਈ ਸੀ ਤੇ ਸਜੱਣ ਕੁਮਾਰ ਨੂੰ ਬਰੀ ਕੀਤਾ ਗਿਆ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: