Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਦੇ ਸਿੱਖਾਂ ਵੱਲੋਂ ਟੀ.ਵੀ ਰਾਹੀ “ਸਿੱਖ ਪਛਾਣ” ਜਾਗਰੂਕਤਾ ਮੁਹਿੰਮ

ਅਮਰੀਕਾ ਦੇ ਸਿੱਖਾਂ ਵੱਲੋਂ ਟੀ.ਵੀ ਰਾਹੀ “ਸਿੱਖ ਪਛਾਣ” ਜਾਗਰੂਕਤਾ ਮੁਹਿੰਮ

 ਵਾਸ਼ਿੰਗਟਨ (3 ਜੁਲਾਈ 2014): ਅਮਰੀਕਾ ’ਚ ਸਿੱਖਾਂ ਵੱਲੋਂ ਅਮਰੀਕਾ ਦੀ ਤਰੱਕੀ ਵਿੱਚ ਪਾਏ ਯੋਗਦਾਨ ਅਤੇ ਪਛਾਣ ਅਤੇ ਸਿੱਖ ਦਸਤਾਰ ਪ੍ਰਤੀ ਅਮਰੀਕੀਆਂ ਨੂੰ ਜਾਣੂ ਕਰਵਾਉਣ ਲਈ ਉੱਥੋਂ ਦੇ ਸਿੱਖਾਂ ਵੱਲੋਂ ਇੱਕ ਵਿਸ਼ੇਸ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪਿਛਲੇ ਕਾਫੀ ਸਮੇਂ ਤੋਂ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਾਰਣ, ਸਿੱਖਾ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇਹ ਉਪਰਾਲਾ ਕੀਤਾ ਗਿਆ ਹੈ।

ਅਮਰੀਕਾ ਦੇ ਕੇਬਲ ਚੈਨਲ ’ਤੇ 30 ਸਕਿੰਟਾਂ ਦਾ ਇਸ਼ਤਿਹਾਰ ਪ੍ਰਸਾਰਤ ਕੀਤਾ ਜਾ ਰਿਹਾ ਹੈ ਜਿਸ ’ਚ ਸਿੱਖ ਅਦਾਕਾਰ ਵਾਰਿਸ ਆਹਲੂਵਾਲੀਆ ਅਮਰੀਕਾ ’ਚ ਵਸਦੇ ਹੋਰਨਾਂ ਸਿੱਖਾਂ ਦੀਆਂ ਤਸਵੀਰਾਂ ਨਾਲ ਦੇਸ਼ ਦੀ ਤਰੱਕੀ ’ਚ ਪਾਏ ਯੋਗਦਾਨ ਬਾਰੇ ਜਾਣਕਾਰੀ ਦੇ ਰਿਹਾ ਹੈ। ਇਹ ਇਸ਼ਤਿਹਾਰ ਅਮਰੀਕਾ ਦੇ 39 ਸੂਬਿਆਂ ’ਚ 27 ਜੁਲਾਈ ਤੱਕ ਦਿਖਾਇਆ ਜਾਏਗਾ।

ਪ੍ਰਸਾਰਨ ਕੰਪਨੀ ਕੋਮਕਾਸਟ ਕੇਬਲ ਚੈਨਲਾਂ ’ਤੇ ਪ੍ਰਸਾਰਨ ਲਈ 10 ਲੱਖ ਅਮਰੀਕੀ ਡਾਲਰ ਦਾ ਯੋਗਦਾਨ ਪਾਏਗੀ। ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਜਥੇਬੰਦੀ ਵੱਲੋਂ ਇਸ਼ਤਿਹਾਰ ਦੀ ਪਟਕਥਾ ਮੁਹੱਈਆ ਕਰਵਾਈ ਗਈ ਹੈ।

ਸਾਲ 2001 ’ਚ ਦਹਿਸ਼ਤੀ ਹਮਲਿਆਂ ਤੋਂ ਬਾਅਦ ਅਮਰੀਕਾ ਦੇ ਸਿੱਖਾਂ ’ਤੇ ਕਈ ਹਮਲੇ ਇਸ ਭੁਲੇਖੇ ਨਾਲ ਕੀਤੇ ਗਏ ਕਿ ਉਹ ਦਾਹੜੀ ਅਤੇ ਦਸਤਾਰ ਕਾਰਨ ਮੁਸਲਮਾਨ ਜਾਪਦੇ ਸਨ। 2012 ’ਚ ਵਿਸਕਾਨਸਿਨ ਗੁਰਦੁਆਰੇ ’ਚ ਇਕ ਗੋਰੇ ਨੇ ਹਮਲਾ ਕਰਕੇ ਛੇ ਸਿੱਖਾਂ ਨੂੰ ਹਲਾਕ ਕਰ ਦਿੱਤਾ ਸੀ।

ਜਥੇਬੰਦੀ ਦੇ ਕਾਰਜਕਾਰੀ ਨਿਰਦੇਸ਼ਕ ਜਸਜੀਤ ਸਿੰਘ ਨੇ ਕਿਹਾ, ‘‘ਸਿੱਖਾਂ ਨੇ ਪਿਛਲੇ 125 ਸਾਲਾਂ ਦੌਰਾਨ ਅਮਰੀਕਾ ਦੇ ਸਭਿਆਚਾਰ ’ਚ ਵੱਡਾ ਯੋਗਦਾਨ ਪਾਇਆ ਹੈ ਅਤੇ ਪਨਾਮਾ ਨਹਿਰ ਤੇ ਕੈਲੀਫੋਰਨੀਆ ’ਚ ਰੇਲ ਪਟੜੀਆਂ ਤੇ ਸੜਕਾਂ ਦੀ ਉਸਾਰੀ ’ਚ ਸਹਾਇਤਾ ਕੀਤੀ ਹੈ।“

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

“ਕੌਰਨਾਮਾ-੩” ਕਿਤਾਬ ਪੰਜਾਬ, ਜਰਮਨੀ ਤੇ ਕਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਸਿਆਟਲ ਵਿਖੇ ਵੀ ਜਾਰੀ ਕੀਤੀ ਗਈ। ਇਹ ਪੁਸਤਕ ਜੂਨ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ
ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਮੌਜੂਦਾ ਘਟਨਾਕਰਮ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ
ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਮੌਜੂਦਾ ਘਟਨਾਕਰਮ ਤੇ ਪ੍ਰਤੀਕਰਮ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ
ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਭਾਈ ਝਿਲਮਣ ਸਿੰਘ ਜੀ ਗੋਰਸੀਆਂ, ਅਤੇ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਜਿਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: