Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
san jose shaheedi samagam of saka nakodar shaheed's

ਸਾਕਾ ਨਕੋਦਰ ਦੇ ਸ਼ਹੀਦਾਂ ਦਾ 39ਵਾਂ ਸ਼ਹੀਦੀ ਦਿਹਾੜਾ ਗੁਰਦਵਾਰਾ ਸਾਹਿਬ ਸੈਨ ਹੋਜ਼ੇ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ

ਸਾਕਾ ਨਕੋਦਰ ਦੇ ਸ਼ਹੀਦਾਂ ਦਾ 39ਵਾਂ ਸ਼ਹੀਦੀ ਦਿਹਾੜਾ ਗੁਰਦਵਾਰਾ ਸਾਹਿਬ ਸੈਨ ਹੋਜ਼ੇ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ

ਸੈਨ ਹੋਜ਼ੇ, ਅਮਰੀਕਾ: ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਭਾਈ ਝਿਲਮਣ ਸਿੰਘ ਜੀ ਗੋਰਸੀਆਂ, ਅਤੇ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਜਿਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ 4 ਫ਼ਰਵਰੀ 1986 ਨੂੰ ਸ਼ਹਾਦਤਾਂ ਦੀ ਦਾਤ ਪ੍ਰਾਪਤ ਕੀਤੀ ਦਾ 39ਵਾਂ ਸ਼ਹੀਦੀ ਦਿਹਾੜਾ ਹਰ ਸਾਲ ਦੇ ਤਰ੍ਹਾਂ ਗੁਰਦਵਾਰਾ ਸਾਹਿਬ ਸੈਨ ਹੋਜ਼ੇ ਵਿਖੇ ਮਨਾਇਆ ਗਿਆ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਛੋਟੇ ਵੀਰ ਡਾ: ਹਰਿੰਦਰ ਸਿੰਘ, ਨੇ ਇੱਕ ਸਲਾਈਡ ਸ਼ੋ ਦੀ ਵਰਤੋਂ ਕਰਦੇ ਹੋਏ ਦਸਤਾਵੇਜ਼ ਦਿਖਾ ਕੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਜਜ਼ਬਾਤੀ ਪੇਸ਼ਕਾਰੀ ਕੀਤੀ ਜੋ ਦਰਸਾਉਂਦੀ ਹੈ ਕਿ ਕਿਵੇਂ ਰਾਜ ਦੇ ਅਧਿਕਾਰੀਆਂ, ਕਾਨੂੰਨ ਨਿਰਮਾਤਾਵਾਂ, ਪੁਲਿਸ ਅਤੇ ਨਿਆਂਪਾਲਿਕਾ ਦੁਆਰਾ ਨਿਆਂ ਵਿੱਚ ਦੇਰੀ ਕੀਤੀ ਗਈ ਹੈ ਜਦੋਂ ਕਿ ਜ਼ਿਆਦਾਤਰ ਦੋਸ਼ੀਆਂ ਦੀ ਬਿਨ੍ਹਾਂ ਕਿਸੇ ਮੁਕੱਦਮੇ ਜਾਂ ਸਜ਼ਾ ਦਾ ਸਾਹਮਣਾ ਕਰਦੇ ਹੋਏ ਮੌਤ ਹੋ ਗਈ ਹੈ, ਜ਼ਿਆਦਾਤਰ ਗਵਾਹਾਂ ਦੀ ਮੌਤ ਹੋ ਗਈ ਹੈ ਅਤੇ ਪੀੜਤਾਂ ਦੇ ਮਾਤਾ-ਪਿਤਾ ਵਿੱਚੋਂ ਤਿੰਨ ਦੀ ਮੌਤ ਇਨਸਾਫ਼ ਤੋਂ ਬਿਨਾਂ ਹੋ ਗਈ ਹੈ। ਕੇਵਲ ਭਾਈ ਰਵਿੰਦਰ ਸਿੰਘ ਦੇ ਮਾਤਾ-ਪਿਤਾ ਅਜੇ ਜ਼ਿੰਦਾ ਹਨ ਅਤੇ ਉਨ੍ਹਾਂ ਨੇ ਸਥਾਨਕ, ਜ਼ਿਲ੍ਹਾ, ਸੂਬਾ ਅਤੇ ਕੇਂਦਰ ਦੇ ਹਰ ਪੱਧਰ ‘ਤੇ ਇਨਸਾਫ਼ ਦੀ ਮੰਗ ਕੀਤੀ ਹੈ। ਰਾਜ ਦੇ ਗਠਿਤ ਜਾਂਚ ਕਮਿਸ਼ਨ ਦਾ ਸਿਰਫ਼ ਇੱਕ ਹਿੱਸਾ ਪ੍ਰਾਪਤ ਹੋਣ ਵਿੱਚ 33 ਸਾਲ ਲੱਗ ਗਏ ਅਤੇ ਬਾਕੀ ਦੀ ਰਿਪੋਰਟ ਅਜੇ ਵੀ ਦੱਬੀ ਹੋਈ ਹੈ। ਰਾਜ ਦੇ ਰਾਜਪਾਲ ਅਤੇ ਦੇਸ਼ ਦੇ ਰਾਸ਼ਟਰਪਤੀ ਕੋਲ ਦਾਇਰ ਸ਼ਿਕਾਇਤਾਂ, ਰਾਜ ਵਿਧਾਨ ਸਭਾ ਦੇ ਪ੍ਰਤੀਨਿਧਾਂ, ਮੁੱਖ ਮੰਤਰੀ, ਸੰਸਦ ਮੈਂਬਰਾਂ ਨੂੰ ਪਟੀਸ਼ਨਾਂ ਨੇ ਅੱਤਿਆਚਾਰ ਦੇ ਸਹਾਇਕਾਂ ਅਤੇ ਉਕਸਾਉਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਵਿੱਚ ਸਹਾਇਤਾ ਨਹੀਂ ਕੀਤੀ। ਇੱਥੋਂ ਤੱਕ ਕਿ ਬਾਪੂ ਬਲਦੇਵ ਸਿੰਘ ਪਿਤਾ ਭਾਈ ਰਵਿੰਦਰ ਸਿੰਘ ਵਲੋਂ ਆਰ ਟੀ ਆਈ ਦੇ ਜਵਾਬ ਵਿੱਚ ਪੰਜਾਬ ਪੁਲਿਸ ਨੇ ਲਿਖਿਆ ਹੈ ਕਿ 4 ਫ਼ਰਵਰੀ 1986 ਨੂੰ ਨਕੋਦਰ ਵਿੱਚ ਕੋਈ ਪੁਲਿਸ ਗੋਲੀਬਾਰੀ ਨਹੀਂ ਹੋਈ ਤੇ ਨਾ ਹੀ ਪੁਲਿਸ ਵਲੋਂ 5 ਫ਼ਰਵਰੀ ਨੂੰ ਕਿਸੇ ਅਣਪਛਾਤੀ ਲਾਸ਼ ਦਾ ਸਸਕਾਰ ਕੀਤਾ ਗਿਆ ਹੈ।

shaheedi samagam at san jose california
ਸ਼ਹੀਦੀ ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵਲੋਂ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਤੇ ਕੌਮਾਂਤਰੀ ਪੱਧਰ ਤੇ ਬੇਇਨਸਾਫੀਆਂ ਦੀ ਤੱਥਾਂ ਸਮੇਤ ਡਾਕੂਮੈਂਟੇਸ਼ਨ ਕਰਨੀ ਹੀ ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਹੈ ਤੇ ਦੱਸਿਆ ਕਿ ਉਹ ਸਾਕਾ ਨਕੋਦਰ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮੇਸ਼ਾਂ ਖੜ੍ਹਦੇ ਰਹੇ ਹਨ ਤੇ ਹਮੇਸ਼ਾਂ ਸਾਥ ਦਿੰਦੇ ਰਹਿਣਗੇ, ਉਨ੍ਹਾਂ ਵਲੋਂ ਸ਼ਹੀਦਾਂ ਦੇ ਇਤਿਹਾਸ ਸਬੰਧੀ ਬਾਪੂ ਬਲਦੇਵ ਸਿੰਘ ਵਲੋਂ ਲਗਾਤਾਰ ਕੀਤੇ ਜਾ ਰਹੇ ਸ਼ੰਘਰਸ਼ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਸ. ਭਜਨ ਸਿੰਘ ਭਿੰਡਰ ਤੇ ਗੁਰਦਵਾਰਾ ਸਾਹਿਬ ਜੀ ਦੇ ਮੁਖ ਸੇਵਾਦਾਰ ਜਥੇਦਾਰ ਸੁਖਦੇਵ ਸਿੰਘ ਬੈਣੀਵਾਲ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ।

san jose shaheedi samagam of saka nakodar shaheed's
ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਬੁਲਾਰੇ

ਇਸ ਮੌਕੇ ਅਮਰੀਕਨ ਕਾਂਗਰਸ ਮੈਂਬਰ ਜਿੰਮੀ ਪਨੇਟਾ ਵਲੋਂ 6 ਫਰਵਰੀ 2025 ਨੂੰ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਅਮਰੀਕਨ ਕਾਂਗਰਸ ਦੇ ਸਦਨ ਵਿਚ ਸ਼ਰਧਾਂਜਲੀ ਦੇਣ ਤੇ ਸਾਕਾ ਨਕੋਦਰ ਦੀ ਨਾਇਨਸਾਫੀ ਤੇ ਪੁਲਿਸ ਵਲੋਂ ਬੇਗੁਨਾਹ ਨਿਹੱਥੇ ਸਿੰਘਾਂ ਦੇ ਕਤਲਾਂ ਦਾ ਮੁੱਦਾ ਅਮਰੀਕੀ ਪ੍ਰਤਿਨਿਧੀ ਸਦਨ ਵਿਚ ਗੰਭੀਰਤਾ ਨਾਲ ਚੁੱਕਣ ਲਈ ਉਨ੍ਹਾਂ ਦਾ ਸਿੱਖ ਕੌਮ ਵਲੋਂ ਧੰਨਵਾਦ ਕੀਤਾ ਗਿਆ । ਸੰਗਤਾਂ ਵਲੋਂ ਕੈਲੀਫੋਰਨੀਆ ਅਸੈਂਬਲੀ ਮੈਂਬਰ ਡਾ. ਜਸਮੀਤ ਕੌਰ ਬੈਂਸ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ 13 ਜੂਨ 2024 ਨੂੰ ਕੈਲੀਫੋਰਨੀਆ ਦੀ ਸੂਬਾ ਅਸੈਂਬਲੀ ਵਿਚ 4 ਫਰਵਰੀ ਨੂੰ ਹਰ ਸਾਲ ਕੈਲੀਫੋਰਨੀਆ ਸੂਬੇ ਵਿਚ ਸਾਕਾ ਨਕੋਦਰ ਦਿਵਸ ਵਜੋਂ ਮਨਾਉਣ ਦਾ ਮਤਾ ਨੰਬਰ 93 ਸਰਬਸੰਤੀ ਨਾਲ ਪਾਸ ਕਰਵਾਇਆ।

san jose shaheedi samagam of saka nakodar shaheed's 1
ਬੀਬੀ ਪਰਮਜੀਤ ਕੌਰ ਜੀ ਖਾਲੜਾ, ਸ਼ਹੀਦ ਭਾਈ ਝਿਲਮਣ ਸਿੰਘ ਜੀ ਦੀ ਭਾਣਜੀ ਹਰਮਨ ਕੌਰ ਤੇ ਡਾ ਹਰਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ

ਸਟੇਜ ਦੀ ਸੇਵਾ ਭਾਈ ਰਜਿੰਦਰ ਸਿੰਘ ਤੇ ਅਰੁਣ ਸਿੰਘ ਜੀ ਵਲੋਂ ਨਿਭਾਈ ਗਈ। ਇਸ ਮੌਕੇ  ਭਾਈ ਪਰਮਜੀਤ ਸਿੰਘ (ਕਥਾ ਵਾਚਕ), ਭਾਈ ਉਂਕਾਰ ਸਿੰਘ ਜੀ ਊਨਾ ਸਾਹਿਬ ਵਾਲੇ (ਕੀਰਤਨੀ ਜਥਾ) ਤੇ ਬੀਬੀ ਚੈਂਚਲਦੀਪ ਕੌਰ ਜੀ ਦੇ ਜਥੇ ਵਲੋਂ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਗਿਆ।

ਇਸ ਮੌਕੇ  ਬੀਬੀ ਪਰਮਜੀਤ ਕੌਰ ਜੀ ਖਾਲੜਾ, ਸ਼ਹੀਦ ਭਾਈ ਝਿਲਮਣ ਸਿੰਘ ਜੀ ਦੀ ਭਾਣਜੀ ਹਰਮਨ ਕੌਰ ਤੇ ਡਾ ਹਰਿੰਦਰ ਸਿੰਘ ਨੂੰ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਨਮਾਨਤ ਕੀਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੈਲਜੀਅਮ ਵਿਖੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਿਤਾਬ ‘ਕੌਰਨਾਮਾ-3’ ਜਾਰੀ ਕੀਤੀ ਗਈ। ਜੂਨ 1984 ਦੇ ਘੱਲੂਘਾਰੇ ਅਤੇ ਸ਼ਹੀਦ ਬੀਬੀਆਂ ਦੇ ਇਤਿਹਾਸ ਨੂੰ
“ਕੌਰਨਾਮਾ-੩” ਕਿਤਾਬ ਪੰਜਾਬ, ਜਰਮਨੀ ਤੇ ਕਨੇਡਾ ਤੋਂ ਬਾਅਦ ਹੁਣ ਅਮਰੀਕਾ ਦੇ ਸਿਆਟਲ ਵਿਖੇ ਵੀ ਜਾਰੀ ਕੀਤੀ ਗਈ। ਇਹ ਪੁਸਤਕ ਜੂਨ 1984 ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ
ਜਰਮਨੀ ਦੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਯਾਦ ਵਿੱਚ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਸਿੱਖ ਸੰਘਰਸ਼ ਵਿੱਚ ਸ਼ਹਾਦਤਾਂ ਪ੍ਰਾਪਤ ਕਰਨ ਵਾਲੀਆਂ ਧਰਮੀ ਬੀਬੀਆਂ ਦੀ
ਕੈਲੀਫੋਰਨੀਆ ਦੇ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ਆਫ ਅਮਰੀਕਾ ਵੱਲੋਂ ਸਿੱਖ ਸੰਘਰਸ਼ ਦੇ ਫਰਵਰੀ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: