ਚੰਡੀਗੜ੍ਹ (21 ਜਨਵਰੀ, 2015): ਪੰਜਾਬ ਵਿੱਚ ਬਹੁ-ਚਰਚਿੱਤ ਨਸ਼ਿਆਂ ਦੇ ਵਾਪਾਰ ਮਾਮਲੇ ਦੀ ਜਾਂਚ ਕਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਜਲੰਧਰ ਦੇ ਸਹਾਇਕ ਡਾਇਰੈਕਟਰ ਨਿਰੰਜਣ ਸਿੰਘ ਦੀ ਬਦਲੀ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਰੋਕ ਲਗਾ ਦਿੱਤੀ ਗਈ ਹੈ।
ਜਸਟਿਸ ਐੱਸ. ਕੇ. ਮਿੱਤਲ ਅਤੇ ਜਸਟਿਸ ਦੀਪਕ ਸਿੱਬਲ ਵਾਲੇ ਬੈਂਚ ਨੇ ਅੱਜ ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨਾਮੀ ਗੈਰ-ਸਰਕਾਰੀ ਸੰਗਠਨ ਵੱਲੋਂ ਦਾਇਰ ਅਰਜੀ ‘ਤੇ ਸੁਣਵਾਈ ਕਰਦਿਆਾ ਇਹ ਕਾਰਵਾਈ ਕੀਤੀ।

ਬੈਂਚ ਵਲੋਂ ਪੰਜਾਬ ਦੇ ਬਹੁ-ਚਰਚਿਤ ਨਸ਼ਾ ਕੇਸ ਦੀ ਖ਼ਾਸਕਰ ਸੀਨੀਅਰ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰਨ ਵਾਲੇ ਇਸ ਈ.ਡੀ. ਅਧਿਕਾਰੀ ਦੇ ਤਬਾਦਲੇ ਦੇ ਹੁਕਮਾਂ ਵਾਲਾ ਸਮੁੱਚਾ ਰਿਕਾਰਡ ਤਲਬ ਕਰਦਿਆਾ ਸਪੱਸ਼ਟ ਕਰ ਦਿੱਤਾ ਗਿਆ ਹੈ ਇਸ ਦੌਰਾਨ ਬਦਲੀ ਵਾਲੇ ਇਨ੍ਹਾਂ ਹੁਕਮਾਂ ‘ਤੇ ਅਮਲ ਨਾ ਕੀਤਾ ਜਾਵੇ ।
ਬੈਂਚ ਵੱਲੋਂ ਅੱਜ ਨਿਰੰਜਣ ਸਿੰਘ ਦੀ ਬਦਲੀ ਦੇ ਮੁੱਦੇ ‘ਤੇ ਜਵਾਬ ਤਲਬ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਹੋਰਨਾਂ ਜਵਾਬਦੇਹ ਧਿਰਾਂ ਨੂੰ ਆਉਂਦੀ 2 ਫ਼ਰਵਰੀ ਲਈ ਨੋਟਿਸ ਜਾਰੀ ਕਰ ਦਿੱਤੇ ਹਨ।
ਨਾਮਵਰ ਐਡਵੋਕੇਟ ਨਵਕਿਰਨ ਸਿੰਘ ਦੁਆਰਾ ਉਕਤ ਸੰਗਠਨ ਦੀ ਮਾਰਫਤ ਕੋਡ ਆਫ਼ ਸਿਵਲ ਪਰੋਸੀਜਰ (ਸੀ.ਪੀ.ਸੀ.) ਦੀ ਧਾਰਾ 151 ਤਹਿਤ ਦਾਇਰ ਕੀਤੀ ਅਰਜ਼ੀ ਦੀਆਂ ਨਕਲਾਂ ਨਿਯਮਾਂ ਮੁਤਾਬਿਕ ਪਹਿਲਾਂ ਹੀ ਪੰਜਾਬ ਦੇ ਐਡਵੋਕੇਟ ਜਨਰਲ ਅਤੇ
ਹੋਰਨਾਂ ਜੁਆਬਦੇਹ ਧਿਰਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਸਨ ।
ਅੱਜ ਬੈਂਚ ਅੱਗੇ ਤਥ ਰੱਖਦਿਆਾ ਦੱਸਿਆ ਗਿਆ ਕਿ ਨਿਰੰਜਣ ਸਿੰਘ ਦੀ ਬਦਲੀ ਇਸ ਮਾਮਲੇ ‘ਚ ਪੰਜਾਬ ਦੇ ਸੀਨੀਅਰ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਆਈ. ਪੀ. ਐੱਸ. ਪਰਮਰਾਜ ਸਿੰਘ ਉਮਰਾਨੰਗਲ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ, ਦਮਨਵੀਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੋਣ ਵਜੋਂ ਸਿਧੇ ਤੌਰ ‘ਤੇ ਸਿਆਸਤ ਤੋਂ ਪ੍ਰੇਰਿਤ ਅਤੇ ਜਾਚ ਦੀ ਰਫ਼ਤਾਰ ਮੱਠੀ ਕਰਨ ਦੇ ਮੰਸ਼ੇ ਨਾਲ ਕੀਤੀ ਜਾ ਰਹੀ ਹੈ ।